ਉੱਤਰਕਾਸ਼ੀ 'ਚ ਗੰਗੋਤਰੀ ਨੈਸ਼ਨਲ ਹਾਈਵੇਅ 'ਤੇ ਡਿੱਗੇ ਬੋਲਡਰ, ਮਲਬੇ 'ਚ ਦੱਬਣ ਕਾਰਨ 4 ਸ਼ਰਧਾਲੂਆਂ ਦੀ ਮੌਤ

Tuesday, Jul 11, 2023 - 09:31 AM (IST)

ਉੱਤਰਕਾਸ਼ੀ 'ਚ ਗੰਗੋਤਰੀ ਨੈਸ਼ਨਲ ਹਾਈਵੇਅ 'ਤੇ ਡਿੱਗੇ ਬੋਲਡਰ, ਮਲਬੇ 'ਚ ਦੱਬਣ ਕਾਰਨ 4 ਸ਼ਰਧਾਲੂਆਂ ਦੀ ਮੌਤ

ਨੈਸ਼ਨਲ ਡੈਸਕ : ਉੱਤਰੀ ਭਾਰਤ ਦੇ ਕਈ ਇਲਾਕਿਆਂ 'ਚ ਪੈ ਰਹੇ ਭਾਰੀ ਮੀਂਹ ਕਾਰਨ ਪਹਾੜਾਂ 'ਤੇ ਹਾਲਾਤ ਖ਼ਰਾਬ ਹਨ, ਉੱਥੇ ਹੀ ਮੈਦਾਨੀ ਇਲਾਕਿਆਂ 'ਚ ਵੀ ਹੜ੍ਹ ਵਰਗੇ ਹਾਲਾਤ ਹਨ। ਮੀਂਹ ਦੇ ਕਾਰਨ ਕਿਤੇ ਲੈਂਡ ਸਲਾਈਡ ਹੋ ਰਹੀ ਹੈ ਅਤੇ ਕਿਤੇ ਆਸਮਾਨ ਤੋਂ ਮੀਂਹ ਦਾ ਕਹਿਰ ਢਹਿ ਰਿਹਾ ਹੈ। ਸੋਮਵਾਰ ਰਾਤ ਨੂੰ ਉੱਤਰਕਾਸ਼ੀ 'ਚ ਨੈਸ਼ਨਲ ਹਾਈਵੇਅ 'ਤੇ ਡਿੱਗੇ ਬੋਲਡਰ ਕਾਰਨ 4 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ, ਜਦੋਂ ਕਿ 6 ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ-ਮੋਹਾਲੀ ਵਾਲੇ ਪਾਸੇ ਆਉਣ ਵਾਲੇ ਸਾਵਧਾਨ! ਜ਼ਰਾ ਇਨ੍ਹਾਂ ਤਸਵੀਰਾਂ ਵੱਲ ਮਾਰ ਲਓ ਇਕ ਨਜ਼ਰ

ਦੱਸਿਆ ਜਾ ਰਿਹਾ ਹੈ ਕਿ ਗੰਗੋਤਰੀ ਤੋਂ ਉੱਤਰਕਾਸ਼ੀ ਵੱਲ ਵਾਪਸ ਜਾ ਰਹੇ ਸ਼ਰਧਾਲੂਆਂ ਦੇ ਵਾਹਨਾਂ ਉੱਪਰ ਸੁਨਗਰ ਨੇੜੇ ਪਹਾੜੀਆਂ ਤੋਂ ਬੋਲਡਰ ਡਿੱਗੇ। ਇਸ ਕਾਰਨ 3 ਸ਼ਰਧਾਲੂ ਵਾਹਨ ਮਲਬੇ 'ਚ ਫਸ ਗਏ। ਸਥਾਨਕ ਲੋਕਾਂ ਦੀ ਮਦਦ ਨਾਲ ਕੁੱਝ ਸ਼ਰਧਾਲੂਆਂ ਨੂੰ ਦੇਰ ਰਾਤ ਹੀ ਕੱਢ ਲਿਆ ਗਿਆ।

ਇਹ ਵੀ ਪੜ੍ਹੋ : ਜਲੰਧਰ ਦਾ ਧੁੱਸੀ ਬੰਨ੍ਹ 2 ਥਾਵਾਂ ਤੋਂ ਟੁੱਟਿਆ, ਸ਼ਾਹਕੋਟ 'ਚ ਭਰਿਆ ਪਾਣੀ, ਚਿੰਤਾਜਨਕ ਬਣੇ ਹਾਲਾਤ

ਇਸ ਹਾਦਸੇ 'ਚ ਮਾਰੇ ਗਏ ਸ਼ਰਧਾਲੂ ਮੱਧ ਪ੍ਰਦੇਸ਼ ਦੇ ਇੰਦੌਰ ਦੇ ਰਹਿਣ ਵਾਲੇ ਹਨ, ਜੋ ਉੱਤਰਾਖੰਡ ਦੀ ਯਾਤਰਾ 'ਤੇ ਆਏ ਸਨ। ਇਨ੍ਹਾਂ ਤਿੰਨਾਂ ਵਾਹਨਾਂ 'ਚ 22 ਲੋਕ ਸਵਾਰ ਸਨ। ਸੁਰੱਖਿਅਤ ਸ਼ਰਧਾਲੂਆਂ ਨੂੰ ਘਟਨਾ ਵਾਲੇ ਸਥਾਨ ਦੇ ਨੇੜੇ ਹੋਟਲਾਂ 'ਚ ਠਹਿਰਾਇਆ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News