ਹੁਣ ਕੇਰਲ 'ਚ 13 ਰੁਪਏ ਪ੍ਰਤੀ ਲੀਟਰ 'ਚ ਮਿਲੇਗਾ ਬੋਤਲਬੰਦ ਪਾਣੀ

Thursday, Feb 13, 2020 - 05:25 PM (IST)

ਹੁਣ ਕੇਰਲ 'ਚ 13 ਰੁਪਏ ਪ੍ਰਤੀ ਲੀਟਰ 'ਚ ਮਿਲੇਗਾ ਬੋਤਲਬੰਦ ਪਾਣੀ

ਤਿਰੂਅਨੰਤਪੁਰਮ (ਭਾਸ਼ਾ)— ਕੇਰਲ ਦੀ ਖੱਬੇ ਪੱਖੀ ਸਰਕਾਰ ਨੇ ਬੋਤਲਬੰਦ ਪਾਣੀ ਨੂੰ ਜ਼ਰੂਰੀ ਵਸਤਾਂ ਐਕਟ ਦੇ ਦਾਇਰੇ ਵਿਚ ਲਿਆਉਣ ਦਾ ਫੈਸਲਾ ਕੀਤਾ ਹੈ। ਇਸ ਨਾਲ ਪਾਣੀ ਦੀ ਕੀਮਤ ਦਾ ਰੈਗੂਲੇਸ਼ਨ ਹੋਵੇਗਾ ਅਤੇ ਬੋਤਲਬੰਦ ਪੀਣ ਵਾਲਾ ਪਾਣੀ 13 ਰੁਪਏ ਪ੍ਰਤੀ ਲੀਟਰ ਦੀ ਕੀਮਤ 'ਚ ਉਪਲੱਬਧ ਹੋਣ ਲੱਗੇਗਾ।
ਮੌਜੂਦਾ ਸਮੇਂ ਵਿਚ ਸੂਬੇ 'ਚ ਬੋਤਲਬੰਦ ਪਾਣੀ ਦੀ ਕੀਮਤ 20 ਰੁਪਏ ਪ੍ਰਤੀ ਲੀਟਰ ਹੈ। ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਪੀ. ਤਿਲੋਤਮਨ ਨੇ ਵੀਰਵਾਰ ਨੂੰ ਕਿਹਾ ਕਿ ਸਰਕਾਰ ਨੇ ਬੋਤਲ ਬੰਦ ਪਾਣੀ ਦੀ ਕੀਮਤ ਦੇ ਰੈਗੂਲੇਸ਼ਨ ਦਾ ਫੈਸਲਾ ਕੀਤਾ ਹੈ। ਦਰਅਸਲ ਪਾਣੀ ਦੀ ਵੱਧ ਕੀਮਤ ਬਾਰੇ ਜਨਤਾ ਵਲੋਂ ਸ਼ਿਕਾਇਤਾਂ ਮਿਲ ਰਹੀਆਂ ਸਨ। ਉਨ੍ਹਾਂ ਨੇ ਦੱਸਿਆ ਕਿ ਉਤਪਾਦਨਕਰਤਾਵਾਂ ਦੇ ਇਕ ਵਰਗ ਨੇ ਕੀਮਤਾਂ 'ਚ ਕਟੌਤੀ ਕੀਤੇ ਜਾਣ ਦਾ ਵਿਰੋਧ ਕੀਤਾ ਸੀ।


author

Tanu

Content Editor

Related News