ਬ੍ਰਿਟੇਨ ਦੇ PM ਬੋਰਿਸ ਜਾਨਸਨ ਭਾਰਤ ਪਹੁੰਚੇ, ਅਹਿਮਦਾਬਾਦ ’ਚ ਹੋਇਆ ਨਿੱਘਾ ਸਵਾਗਤ

Thursday, Apr 21, 2022 - 10:11 AM (IST)

ਅਹਿਮਦਾਬਾਦ– ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਭਾਰਤ ਦੀ ਦੋ ਦਿਨਾਂ ਯਾਤਰਾ ’ਤੇ ਅੱਜ ਯਾਨੀ ਕਿ ਵੀਰਵਾਰ ਸਵੇਰੇ ਅਹਿਮਦਾਬਾਦ ਪਹੁੰਚੇ। ਹਵਾਈ ਅੱਡੇ ’ਤੇ ਗੁਜਰਾਤ ਦੇ ਰਾਜਪਾਲ ਆਚਾਰੀਆ ਦੇਵਵਰਤ ਅਤੇ ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਬੋਰਿਸ ਜਾਨਸਨ ਦਾ ਸਵਾਗਤ ਕੀਤਾ। ਵਿਦੇਸ਼ ਮੰਤਰਾਲਾ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ’ਤੇ ਭਾਰਤ ਦੌਰੇ ’ਤੇ ਆਏ ਜਾਨਸਨ ਅੱਜ ਦਿਨ ’ਚ ਗੁਜਰਾਤ ’ਚ ਵੱਖ-ਵੱਖ ਪ੍ਰੋਗਰਾਮਾਂ ’ਚ ਹਿੱਸਾ ਲੈਣ ਤੋਂ ਬਾਅਦ ਰਾਤ ਨੂੰ ਰਾਜਧਾਨੀ ਨਵੀਂ ਦਿੱਲੀ ਪਹੁੰਚਣਗੇ।

ਇਹ ਵੀ ਪੜ੍ਹੋ :ਮਨੁੱਖਤਾ ਦੀ ਅਨੋਖੀ ਮਿਸਾਲ; ਕੁੱਤੇ ਦੀ ਮੌਤ ਮਗਰੋਂ ਪਰਿਵਾਰ ਨੇ ਕੱਢੀ ਅੰਤਿਮ ਯਾਤਰਾ, ਨਮ ਅੱਖਾਂ ਨਾਲ ਦਿੱਤੀ ਵਿਦਾਈ

PunjabKesari

ਸ਼ੁੱਕਰਵਾਰ ਸਵੇਰੇ ਬ੍ਰਿਟਿਸ਼ ਪ੍ਰਧਾਨ ਮੰਤਰੀ ਦਾ ਰਾਸ਼ਟਰਪਤੀ ਭਵਨ ’ਚ ਰਸਮੀ ਸਵਾਗਤ ਕੀਤਾ ਜਾਵੇਗਾ। ਇਸ ਤੋਂ ਬਾਅਦ ਉਹ ਰਾਸ਼ਟਰਪਤੀ ਮਹਾਤਮਾ ਗਾਂਧੀ ਦੀ ਸਮਾਧੀ ’ਤੇ ਸ਼ਰਧਾਂਜਲੀ ਭੇਟ ਕਰਨ ਰਾਜਘਾਟ ਜਾਣਗੇ। ਫਿਰ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਉਨ੍ਹਾਂ ਨਾਲ ਮੁਲਾਕਾਤ ਕਰਨਗੇ। ਦੁਪਹਿਰ 11 ਵਜੇ ਉਹ ਹੈਦਰਾਬਾਦ ਹਾਊਸ ’ਚ ਪ੍ਰਧਾਨ ਮੰਤਰੀ ਮੋਦੀ ਨਾਲ ਦੋ-ਪੱਖੀ ਬੈਠਕ ’ਚ ਹਿੱਸਾ ਲੈਣਗੇ। ਬੈਠਕ ’ਚ ਦੋਵੇਂ ਨੇਤਾ ਰੋਡਮੈਪ 2030 ਦੇ ਅਮਲ ’ਚ ਲਿਆਉਣ ਦੀ ਸਮੀਖਿਆ ਕਰਨ ਦੇ ਨਾਲ ਹੀ ਦੋ-ਪੱਖੀ ਸਬੰਧਾਂ ਦੇ ਸਾਰੇ ਖੇਤਰਾਂ ’ਚ ਸਹਿਯੋਗ ਵਧਾਉਣ ਬਾਰੇ ਵਿਜ਼ਨ ਸਾਹਮਣੇ ਰੱਖਣਗੇ।

ਇਹ ਵੀ ਪੜ੍ਹੋ: ਜਹਾਂਗੀਰਪੁਰੀ ’ਚ ਕਾਰਵਾਈ ’ਤੇ ਭੜਕੇ ਰਾਘਵ ਚੱਢਾ, ਬੋਲੇ- ਦੰਗੇ ਰੋਕਣੇ ਹਨ ਤਾਂ ਅਮਿਤ ਸ਼ਾਹ ਦੇ ਘਰ ’ਤੇ ਚਲੇ ਬੁਲਡੋਜ਼ਰ

PunjabKesari

ਦੋਵੇਂ ਨੇਤਾ ਆਪਸੀ ਹਿੱਤਾਂ ਨੂੰ ਲੈ ਕੇ ਵੱਖ-ਵੱਖ ਖੇਤਰੀ ਅਤੇ ਗਲੋਬਲ ਮੁੱਦਿਆਂ ’ਤੇ ਵੀ ਸਲਾਹ-ਮਸ਼ਵਰਾ ਕਰਨਗੇ। ਬਾਅਦ ਵਿਚ ਦੋਹਾਂ ਦੇਸ਼ਾਂ ਵਿਚਾਲੇ ਵੱਖ-ਵੱਖ ਖੇਤਰਾਂ ’ਚ ਸਹਿਯੋਗ ਵਧਾਉਣ ਲਈ ਸਮਝੌਤਿਆਂ ’ਤੇ ਦਸਤਖਤ ਕੀਤੇ ਜਾਣਗੇ ਅਤੇ ਦੋਵੇਂ ਨੇਤਾਵਾਂ ਦੇ ਪ੍ਰੈੱਸ ਬਿਆਨ ਹੋਣਗੇ। ਬੋਰਿਸ ਜਾਨਸਨ ਸ਼ੁੱਕਰਵਾਰ ਰਾਤ 10 ਵਜੇ ਦੇਸ਼ ਰਵਾਨਾ ਹੋ ਜਾਣਗੇ।

PunjabKesari

ਇਹ ਵੀ ਪੜ੍ਹੋ: ਕਿਵੇਂ ਰੋਕੀਆਂ ਜਾਣ ਜਹਾਂਗੀਰਪੁਰੀ ਵਰਗੀਆਂ ਹਿੰਸਕ ਘਟਨਾਵਾਂ, ਕਿਰਨ ਬੇਦੀ ਨੇ ਦਿੱਤੇ ਇਹ ਵੱਡੇ ਸੁਝਾਅ


Tanu

Content Editor

Related News