ਭਾਰਤੀ ਪ੍ਰਾਵਸੀਆਂ ਦੀ ਅਪੀਲ- 15 ਅਗਸਤ ਨੂੰ ਪਾਕਿ ਸਮਰਥਿਤ ਪ੍ਰਦਰਸ਼ਨਾਂ ਦੀ ਆਗਿਆ ਨਾ ਦੇਵੇ ਬੋਰਿਸ ਸਰਕਾਰ

Tuesday, Aug 11, 2020 - 06:14 PM (IST)

ਭਾਰਤੀ ਪ੍ਰਾਵਸੀਆਂ ਦੀ ਅਪੀਲ- 15 ਅਗਸਤ ਨੂੰ ਪਾਕਿ ਸਮਰਥਿਤ ਪ੍ਰਦਰਸ਼ਨਾਂ ਦੀ ਆਗਿਆ ਨਾ ਦੇਵੇ ਬੋਰਿਸ ਸਰਕਾਰ

ਲੰਡਨ : ਬ੍ਰਿਟੇਨ ਵਿਚ ਰਹਿ ਰਹੇ ਪ੍ਰਾਵਸੀ ਭਾਰਤੀਆਂ ਦੇ ਸਮੂਹ ਨੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਚਿੱਠੀ ਲਿਖ ਕੇ ਭਾਰਤ ਦੇ ਆਜ਼ਾਦੀ ਦਿਹਾੜੇ ਦੇ ਜਸ਼ਨ ਦੇ ਮੌਕੇ 'ਤੇ 15 ਅਗਸਤ ਨੂੰ ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ਕੋਲ ਪਾਕਿਸਤਾਨ ਅਤੇ ਖਾਲਿਸਤਾਨ ਸਮਰਥਕਾਂ ਦੇ ਪ੍ਰਦਰਸ਼ਨ ਨੂੰ ਮਨਜ਼ੂਰੀ ਨਾ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਪੱਤਰ ਵਿਚ ਲਿਖਿਆ ਹੈ ਕਿ ਆਜ਼ਾਦੀ ਦਿਹਾੜੇ ਦੇ ਮੌਕੇ ਬ੍ਰਿਟੇਨ ਵਿਚ ਰਹਿ ਰਹੇ ਭਾਰਤੀਆਂ ਅਤੇ ਬ੍ਰਿਟਿਸ਼ ਭਾਰਤੀਆਂ ਲਈ ਮਾਣ ਵਾਲੀ ਅਤੇ ਖੁਸ਼ੀ ਵਾਲੀ ਗੱਲ ਹੁੰਦੀ ਹੈ। ਪਰ ਪਾਕਿਸਤਾਨ ਸਮੂਹ ਦੇ ਲੋਕ ਕੁਝ ਸਾਲਾਂ ਤੋਂ ਲੰਡਨ ਸਥਿਤ ਭਾਰਤ ਦੇ ਹਾਈ ਕਮਿਸ਼ਨ 'ਚ ਜਸ਼ਨ ਮਨਾਉਣ ਵਾਲਿਆਂ ਲਈ ਅਸ਼ਾਂਤੀ ਅਤੇ ਹਿੰਸਕ ਰੂਪ ਨਾਲ ਹਮਲਾ ਕਰਕੇ ਜਸ਼ਨ ਵਿਚ ਰੁਕਵਾਟ ਪੈਦਾ ਕਰਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਹਨ? ਇਹ ਪੈਟਰਨ ਨੇੜਲੇ ਕੁਝ ਸਮੇਂ ਤੋਂ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ। ਇਸ ਨਾਲ ਹਰ ਸਾਲ ਹਿੰਸਾ ਇਕ ਕਦਮ ਹੋਰ ਅੱਗੇ ਵਧਦੀ ਜਾ ਰਹੀ ਹੈ।

“15 ਅਗਸਤ ਭਾਰਤ ਦੇ ਲੋਕਾਂ ਦਾ ਰਾਸ਼ਟਰੀ ਦਿਵਸ ਹੈ ਜਿਹੜਾ ਕਿ ਭਾਰਤੀਆਂ ਵਲੋਂ ਅਤੇ ਪੂਰੇ ਵਿਸ਼ਵ ਭਰ ਵਿਚ ਭਾਰਤੀ ਪ੍ਰਵਾਸੀਆਂ ਵਲੋਂ ਮਨਾਇਆ ਜਾਂਦਾ ਹੈ। ਇਹ ਉਹ ਦਿਹਾੜਾ ਹੈ ਜਦੋਂ ਆਜ਼ਾਦੀ ਪ੍ਰਾਪਤ ਕਰਕੇ ਸੂਬਿਆਂ ਅਤੇ ਇਕ ਜੀਵੰਤ ਲੋਕਤੰਤਰੀ ਦੇਸ਼ ਦੀ ਮਿਲਾਪ ਦੇ ਲਈ ਪਹਿਲਾ ਨੀਂਹ ਪੱਥਰ ਰੱਖਿਆ ਗਿਆ ਸੀ। ਇਸ ਦਿਨ ਲਈ ਯੂ.ਕੇ. ਵਿਚ ਵਸਦੇ ਸਾਰੇ ਭਾਰਤੀਆਂ / ਬ੍ਰਿਟਿਸ਼ ਭਾਰਤੀਆਂ ਲਈ ਇੱਕ ਖੁਸ਼ੀ ਦੀ ਲਹਿਰ ਹੁੰਦੀ ਹੈ। ਪ੍ਰਧਾਨ ਮੰਤਰੀ ਨੂੰ ਭੇਜੇ ਪੱਤਰ ਵਿੱਚ ਕਿਹਾ ਗਿਆ।

ਇੰਡੀਅਨ ਡਾਇਸਪੋਰਾ ਨੇ ਅੱਗੇ ਕਿਹਾ ਕਿ ਪਿਛਲੇ ਸਾਲ 2019 ਨੂੰ ਵੀ ਆਜ਼ਾਦੀ ਦਾ ਜਸ਼ਨ ਮਨਾਉਣ ਲਈ ਇਕੱਠੇ ਹੋਏ ਭਾਰਤੀਆਂ ਤੋਂ ਇਲਾਵਾ ਵੀ ਪੁਲਸ ਮੁਲਾਜ਼ਮਾਂ 'ਤੇ ਤਿੱਖੇ ਹਥਿਆਰਾਂ ਨਾਲ ਹੋਏ ਹਿੰਸਕ ਹਮਲੇ ਕੀਤੇ ਸਨ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਅਜਿਹਾ ਬ੍ਰਿਟਿਸ਼ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਵਲੋਂ ਪਾਕਿਸਤਾਨ ਅਤੇ ਖਾਲਿਸਤਾਨ ਸਮੂਹਾਂ ਨੂੰ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇਣ ਦੇ ਕਾਰਨ ਹੋਇਆ ਹੈ। ਇਜਾਜ਼ਤ ਦੇਣ ਨਾਲ ਭਾਰਤੀ ਪ੍ਰਵਾਸੀਆਂ ਨੂੰ ਡੂੰਘੀ ਠੇਸ ਪਹੁੰਚੀ ਸੀ।

ਸੱਕਤਰ ਗ੍ਰਹਿ ਵਿਭਾਗ, ਲੰਡਨ ਦੇ ਮੇਅਰ ਅਤੇ ਮੈਟਰੋ ਪੁਲਸ, ਲੰਡਨ ਨੂੰ ਭੇਜੇ ਪੱਤਰ ਵਿਚ ਅੱਗੇ ਕਿਹਾ ਗਿਆ ਹੈ ਕਿ“ਇਸ ਲਈ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਇਸ ਗੱਲ ਦਾ ਨੋਟਿਸ ਲਓ ਅਤੇ ਇੰਡੀਆ ਹਾਊਸ ਨੇੜੇ ਭਾਰਤ ਦੇ ਉੱਚ ਕਮਿਸ਼ਨ ਦੇ ਨੇੜੇ ਕਿਸੇ ਵੀ ਥਾਂ 'ਤੇ ਇਸ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨ ਕਰਨ ਦੀ ਆਗਿਆ ਨਾ ਦਿੱਤੀ ਜਾਵੇ।

ਚਿੱਠੀ ਵਿਚ ਇਹ ਵੀ ਲਿਖਿਆ ਗਿਆ ਹੈ ਕਿ ਬ੍ਰਿਟੇਨ 'ਚ ਭਾਰਤੀਆਂ ਦਾ ਇਕ ਵੱਡਾ ਭਾਈਚਾਰਾ ਰਹਿ ਰਿਹਾ ਹੈ ਜਿਹੜਾ ਕਿ ਹੋਰ ਸੱਭਿਆਚਾਰ ਦੇ ਲੋਕਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਦੇਸ਼ ਦੇ ਵਿਕਾਸ, ਸੱਭਿਆਚਾਰ, ਵਪਾਰ ਅਤੇ ਸਿੱਖਿਆ ਦੇ ਖੇਤਰਾਂ ਲਈ ਕੰਮ ਕਰ ਰਿਹਾ ਹੈ। 


author

Harinder Kaur

Content Editor

Related News