ਗੁਜਰਾਤ : ਬੋਰਵੈੱਲ ’ਚ ਡਿੱਗੇ ਲੜਕੇ ਨੂੰ 8 ਘੰਟੇ ਪਿੱਛੋਂ ਕੱਢਿਆ, ਮੌਤ

Monday, Dec 08, 2025 - 12:56 AM (IST)

ਗੁਜਰਾਤ : ਬੋਰਵੈੱਲ ’ਚ ਡਿੱਗੇ ਲੜਕੇ ਨੂੰ 8 ਘੰਟੇ ਪਿੱਛੋਂ ਕੱਢਿਆ, ਮੌਤ

ਕੱਛ, (ਭਾਸ਼ਾ)– ਗੁਜਰਾਤ ’ਚ ਕੱਛ ਜ਼ਿਲੇ ਦੇ ਭੁਜ ਦੇ ਨੇੜੇ ਇਕ ਪਿੰਡ ਵਿਚ 140 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗੇ 17 ਸਾਲਾ ਲੜਕੇ ਨੂੰ 8 ਘੰਟੇ ਚੱਲੀ ਬਚਾਅ ਮੁਹਿੰਮ ਤੋਂ ਬਾਅਦ ਬਾਹਰ ਕੱਢ ਲਿਆ ਗਿਆ ਪਰ ਉਸ ਦੀ ਜਾਨ ਨਹੀਂ ਬਚ ਸਕੀ। ਲੜਕੇ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਪੁਲਸ ਨੂੰ ਸ਼ੱਕ ਹੈ ਕਿ ਇਹ ਖੁਦਕਸ਼ੀ ਦਾ ਮਾਮਲਾ ਹੋ ਸਕਦਾ ਹੈ ਕਿਉਂਕਿ ਪੀੜਤ ਤੇ ਉਸ ਦੇ ਪਿਤਾ ਵਿਚਾਲੇ ਮਹਿੰਗੇ ਮੋਬਾਈਲ ਫੋਨ ਨੂੰ ਲੈ ਕੇ ਝਗੜਾ ਹੋਇਆ ਸੀ। ਮੂਲ ਤੌਰ ’ਤੇ ਝਾਰਖੰਡ ਦਾ ਵਾਸੀ ਰੁਸਤਮ ਸ਼ੇਖ ਸ਼ਨੀਵਾਰ ਨੂੰ ਸ਼ਾਮ ਵੇਲੇ ਕੁਕਮਾ ਪਿੰਡ ’ਚ ਇਕ ਫਾਰਮ ਹਾਊਸ ਵਿਚ 1.5 ਫੁੱਟ ਚੌੜੇ ਬੋਰਵੈੱਲ ਵਿਚ ਡਿੱਗ ਪਿਆ ਸੀ।


author

Rakesh

Content Editor

Related News