ਬੋਰਵੈੱਲ 'ਚ ਡਿੱਗੀ ਬੱਚੀ ਨੂੰ ਜਲਦ ਕੱਢਿਆ ਜਾਵੇਗਾ ਬਾਹਰ, ਰੈਸਕਿਊ ਜਾਰੀ
Tuesday, Dec 24, 2024 - 11:22 AM (IST)
ਜੈਪੁਰ- ਬੋਰਵੈੱਲ 'ਚ ਡਿੱਗੀ 3 ਸਾਲ ਦੀ ਬੱਚੀ ਨੂੰ ਜਲਦ ਹੀ ਬਾਹਰ ਕੱਢ ਲਿਆ ਜਾਵੇਗਾ। ਰਾਜਸਥਾਨ ਦੇ ਕੋਟਪੁਤਲੀ ਜ਼ਿਲ੍ਹੇ ਦੇ ਸਰੁੰਦ ਥਾਣਾ ਖੇਤਰ 'ਚ ਭੂਪੇਂਦਰ ਚੌਧਰੀ ਨਾਂ ਦੇ ਵਿਅਕਤੀ (ਪਿਤਾ) ਦੇ ਖੇਤ 'ਚ ਉਸ ਦੀ ਸਾਢੇ ਤਿੰਨ ਸਾਲ ਦੀ ਧੀ ਚੇਤਨਾ ਫਿਸਲ ਕੇ ਬੋਰਵੈੱਲ 'ਚ ਡਿੱਗ ਗਈ। ਉਦੋਂ ਤੋਂ ਬੱਚੀ ਨੂੰ ਬਚਾਉਣ ਦੀ ਕੋਸ਼ਿਸ਼ ਜਾਰੀ ਹੈ। ਬੋਰਵੈੱਲ 'ਚ 18 ਘੰਟਿਆਂ ਤੋਂ ਫਸੀ 3 ਸਾਲ ਦੀ ਮਾਸੂਮ ਬੱਚੀ ਚੇਤਨਾ ਨੂੰ ਬਚਾਉਣ ਦੀ ਮੁਹਿੰਮ ਜ਼ੋਰਾਂ 'ਤੇ ਚੱਲ ਰਹੀ ਹੈ।
ਜਲਦੀ ਹੀ ਬੱਚੀ ਨੂੰ ਬਾਹਰ ਕੱਢ ਲਿਆ ਜਾਵੇਗਾ
ਦੱਸਿਆ ਜਾ ਰਿਹਾ ਹੈ ਕਿ ਚੇਤਨਾ ਨੂੰ ਕੁਝ ਸਮੇਂ 'ਚ ਬਾਹਰ ਕੱਢ ਲਿਆ ਜਾਵੇਗਾ। NDRF ਅਤੇ SDRF ਦੀਆਂ ਟੀਮਾਂ ਨੇ ਬੋਰਵੈੱਲ 'ਚੋਂ ਬੱਚੀ ਨੂੰ ਕੱਢਣ ਦਾ ਕੰਮ ਸੰਭਾਲ ਲਿਆ ਹੈ। ਬੱਚੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਿਲਹਾਲ J ਹੁੱਕ ਨਾਲ ਬੱਚੀ ਨੂੰ ਫਸਾਇਆ ਗਿਆ। ਇਸੇ ਨਾਲ ਬੱਚੀ ਨੂੰ ਕਰੀਬ 2 ਫੁੱਟ ਤੱਕ ਉੱਪਰ ਖਿੱਚਿਆ ਗਿਆ। ਹੁਣ ਬੱਚੀ ਨੂੰ L ਸਪੋਰਟ ਦੀ ਮਦਦ ਨਾਲ ਬੋਰਵੈੱਲ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਜਾਰੀ ਹੈ। ਜਿਸ ਬੋਰਵੈੱਲ 'ਚ ਬੱਚੀ ਡਿੱਗੀ ਹੈ, ਉਸ ਦੀ ਡੂੰਘਾਈ ਕਰੀਬ 700 ਫੁੱਟ ਹੈ। ਬੱਚੀ ਹੁਣ ਕਰੀਬ 148 ਫੁੱਟ 'ਤੇ ਅਟਕੀ ਹੋਈ ਹੈ। ਬੋਰਵੈੱਲ ਖੁੱਲ੍ਹਾ ਪਿਆ ਸੀ ਅਤੇ ਉਸ ਦੇ ਅੰਦਰੋਂ ਬੱਚੀ ਦੇ ਰੋਣ ਦੀ ਆਵਾਜ਼ ਸੁਣਵਾਈ ਦਿੱਤੀ। ਸੂਚਨਾ ਮਿਲਣ 'ਤੇ ਰਾਜ ਆਫ਼ਤ ਰਿਸਪਾਂਸ ਫੋਰਸ ਅਤੇ ਰਾਸ਼ਟਰੀ ਆਫ਼ਤ ਰਿਸਪਾਂਸ ਫੋਰਸ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਸਨ। ਬੱਚੀ ਦੀਆਂ ਹਰਕਤਾਂ ਨੂੰ ਕੈਮਰੇ 'ਚ ਦਰਜ ਕੀਤਾ ਗਿਆ ਹੈ ਅਤੇ ਆਕਸੀਜਨ ਦੀ ਸਪਲਾਈ ਲਈ ਬੋਰਵੈੱਲ 'ਚ ਆਕਸੀਜਨ ਪਾਈਪ ਪਾਈ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8