ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਯਾਦ ''ਚ 20 ਸਤੰਬਰ ਨੂੰ ਮਨਾਇਆ ਜਾਵੇਗਾ ਮਨੁੱਖੀ ਅਧਿਕਾਰ ਦਿਹਾੜਾ
Monday, Jul 07, 2025 - 05:05 AM (IST)

ਫਰਿਜ਼ਨੋ, ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) : ਫਰਿਜ਼ਨੋ ਵਿਚਲੀ ਖਾਲੜਾ ਪਾਰਕ ਵਾਲੇ ਬਾਬਿਆਂ ਦੀ ਅਹਿਮ ਮੀਟਿੰਗ ਖਾਲੜਾ ਪਾਰਕ ਵਿਖੇ ਹੋਈ। ਇਸ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਯਾਦ ਵਿੱਚ ਸਾਲਾਨਾ ਮਨੁੱਖੀ ਅਧਿਕਾਰ ਦਿਹਾੜਾ 20 ਸਤੰਬਰ ਦਿਨ ਸ਼ਨੀਵਾਰ ਨੂੰ ਫਰਿਜ਼ਨੋ ਦੇ ਖਾਲੜਾ ਪਾਰਕ ਵਿਖੇ ਮਨਾਇਆ ਜਾਵੇਗਾ। ਇਸ ਮੌਕੇ ਬੁੱਧੀਜੀਵੀ, ਚਿੰਤਕ ਅਤੇ ਪ੍ਰਸਿੱਧ ਬੁਲਾਰੇ ਆਪਣੇ ਵਿਚਾਰ ਸਾਂਝੇ ਕਰਨਗੇ।
ਇਹ ਵੀ ਪੜ੍ਹੋ : ਹੁਣ ਵਿਦੇਸ਼ਾਂ 'ਚ ਵੀ UPI ਨੇ ਮਚਾਈ ਧੂਮ, ਘਰ ਬੈਠੇ ਹੀ ਕਰ ਸਕਦੇ ਹੋ ਪੇਮੈਂਟ, PM ਮੋਦੀ ਨੇ ਦਿੱਤੀ ਵਧਾਈ
ਇਸ ਮੌਕੇ ਹੋਰ ਜਾਣਕਾਰੀ ਦਿੰਦਿਆਂ ਬਾਬਿਆਂ ਨੇ ਕਿਹਾ ਕਿ ਇਹ ਸਿਰਫ ਸਮਾਗਮ ਨਹੀਂ, ਸਾਡੀ ਪਛਾਣ ਅਤੇ ਹੱਕਾਂ ਦੀ ਸਾਂਝ ਹੈ। ਇਸ ਮੌਕੇ ਤੁਹਾਡੀ ਹਾਜ਼ਰੀ ਸਾਡੇ ਲਈ ਮਾਣ ਵਾਲੀ ਗੱਲ ਹੋਵੇਗੀ। ਇਸ ਸਮਾਗਮ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ ਹਰਦੇਵ ਸਿੰਘ ਰਸੂਲਪੁਰ ਨਾਲ 559-446-7606 ਨੰਬਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8