ਪਿੰਡ ਆਸਲ ਵਿਖੇ ਬਰਸਾਤ ਹੋਣ ਕਰਕੇ ਕਮਰੇ ਦੀ ਛੱਤ ਡਿੱਗੀ
Thursday, Jul 17, 2025 - 06:12 PM (IST)

ਪੱਟੀ (ਸੋਢੀ)-ਹਲਕਾ ਪੱਟੀ ਦੇ ਪਿੰਡ ਆਸਲ ਦੇ ਰਹਿਣ ਵਾਲੇ ਰਾਂਝਾ ਸਿੰਘ ਦਾ ਜ਼ਿਆਦਾ ਬਰਸਾਤ ਹੋਣ ਕਰਕੇ ਘਰ ਦੀ ਛੱਤ ਡਿੱਗ ਗਈ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਸ ਸਬੰਧੀ ਰਾਂਝਾ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਹੀ ਅਧਰੰਗ ਦੀ ਮਾਰ ਝਲ ਰਿਹਾ ਹੈ। ਚੰਗੀ ਤਰ੍ਹਾਂ ਚੱਲ ਵੀ ਨਹੀਂ ਸਕਦਾ ਅਤੇ ਹੁਣ ਕੁਦਰਤ ਦੀ ਮਾਰ ਨੇ ਉਸਦਾ ਘਰ ਵੀ ਢਾਹ ਦਿੱਤਾ ਹੈ।
ਉਸਨੇ ਦੱਸਿਆ ਕਿ ਉਸਦਾ ਇਕ ਲੜਕਾ ਹੈ, ਜੋ ਕਿ ਸਿੱਧਾ-ਸਾਧਾ ਹੈ। ਕਮਾਈ ਦਾ ਕੋਈ ਵੀ ਸਾਧਨ ਨਹੀਂ ਹੈ। ਮੇਰੀ ਘਰਵਾਲੀ ਲੋਕਾਂ ਦੇ ਘਰਾਂ ਵਿਚ ਕੰਮ ਕਰਕੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚਲਾਉਂਦੀ ਹੈ। ਉਸਨੇ ਸਰਕਾਰ, ਸਮਾਜ ਸੇਵੀ ਸੰਸਥਾਵਾਂ ਅਤੇ ਐੱਨ.ਆਰ.ਆਈ ਭਰਾਵਾਂ ਤੋਂ ਹੱਥ ਜੋੜ ਕੇ ਮਦਦ ਦੀ ਗੁਹਾਰ ਲਗਾਈ ਹੈ ਕਿ ਉਸਦੇ ਕਮਰੇ ਦੀ ਛੱਤ ਪਵਾ ਦਿੱਤੀ ਜਾਵੇ ਕਿਉਂਕਿ ਉਸਦੇ ਕੋਲ ਇਕ ਹੀ ਕਮਰਾ ਹੈ ਅਤੇ ਉਸਨੇ ਹੁਣ ਸਾਮਾਨ ਗੁਆਂਢੀਆਂ ਘਰ ਰੱਖਿਆ ਹੈ।