Indian Army ''ਚ ਨੌਕਰੀ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ
Wednesday, Jul 09, 2025 - 10:56 AM (IST)

ਨਵੀਂ ਦਿੱਲੀ- ਇੰਡੀਅਨ ਆਰਮੀ ਨੇ 66ਵੇਂ ਸ਼ਾਰਟ ਸਰਵਿਸਸ ਕਮਿਸ਼ਨ (ਐੱਸਐੱਸਸੀ) ਟੇਕ ਪੁਰਸ਼/ਮਹਿਲਾ ਕੋਰਸ ਅਪ੍ਰੈਲ 2026 ਲਈ ਆਨਲਾਈਨ ਐਪਲੀਕੇਸ਼ਨ ਪ੍ਰਕਿਰਿਆ ਸ਼ੁਰੂ ਕੀਤੀ ਹੈ। ਇਸ ਭਰਤੀ ਲਈ ਅਪਲਾਈ ਕਰਨ ਦੀ ਪ੍ਰਕਿਰਿਆ 16 ਜੁਲਾਈ ਤੋਂ ਸ਼ੁਰੂ ਹੋਵੇਗੀ।
ਅਹੁਦਿਆਂ ਦਾ ਵੇਰਵਾ
ਐੱਸਐੱਸਸੀ ਟੇਕ ਪੁਰਸ਼- 350 ਅਹੁਦੇ
ਐੱਸਐੱਸਸੀ ਟੇਕ ਮਹਿਲਾ- 29 ਅਹੁਦੇ
ਕੁੱਲ 379 ਅਹੁਦੇ ਭਰੇ ਜਾਣਗੇ।
ਮਹੱਤਵਪੂਰਨ ਤਾਰੀਖ਼ਾਂ
ਅਪਲਾਈ ਕਰਨ ਦੀ ਪ੍ਰਕਿਰਿਆ 16 ਜੁਲਾਈ 2025 ਤੋਂ ਸ਼ੁਰੂ ਹੋਵੇਗੀ।
ਉਮੀਦਵਾਰ 14 ਅਗਸਤ 2025 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਉਮੀਦਵਾਰ ਕੋਲ ਬੀਈ, ਬੀਟੈੱਕ ਦੀ ਡਿਗਰੀ ਹੋਵੇ।
ਉਮਰ
ਉਮੀਦਵਾਰ ਦੀ ਉਮਰ 27 ਸਾਲ ਤੈਅ ਕੀਤੀ ਗਈ ਹੈ। ਸਰਕਾਰੀ ਨਿਯਮਾਂ ਅਨੁਸਾਰ ਉਮਰ 'ਚ ਛੋਟ ਦਿੱਤੀ ਜਾਵੇਗੀ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।