ਬਿਹਾਰ ’ਚ ਅਸਮਾਨੀ ਬਿਜਲੀ ਡਿੱਗੀ, 19 ਲੋਕਾਂ ਦੀ ਮੌਤ
Thursday, Jul 17, 2025 - 11:36 PM (IST)

ਪਟਨਾ- ਬਿਹਾਰ ਵਿਚ ਪਿਛਲੇ 24 ਘੰਟਿਆਂ ਦੌਰਾਨ ਬਿਜਲੀ ਡਿੱਗਣ ਕਾਰਨ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ ਹੈ। ਮੁੱਖ ਮੰਤਰੀ ਦਫ਼ਤਰ ਨੇ ਇਹ ਜਾਣਕਾਰੀ ਦਿੱਤੀ।ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ, ਸਭ ਤੋਂ ਜ਼ਿਆਦਾ 5 ਮੌਤਾਂ ਨਾਲੰਦਾ ਵਿਚ ਹੋਈਆਂ, ਇਸ ਤੋਂ ਬਾਅਦ ਵੈਸ਼ਾਲੀ (4), ਬਾਂਕਾ ਅਤੇ ਪਟਨਾ ’ਚ (2-2) ਲੋਕਾਂ ਦੀ ਮੌਤ ਹੋਈ। ਬਿਆਨ ਵਿਚ ਦੱਸਿਆ ਗਿਆ ਕਿ ਇਸ ਤੋਂ ਇਲਾਵਾ, ਸ਼ੇਖਪੁਰਾ, ਨਵਾਦਾ, ਜਹਾਨਾਬਾਦ, ਔਰੰਗਾਬਾਦ, ਜਮੂਈ ਅਤੇ ਸਮਸਤੀਪੁਰ ਜ਼ਿਲਿਆਂ ਵਿਚ ਇਕ-ਇਕ ਵਿਅਕਤੀ ਦੀ ਮੌਤ ਹੋਈ।
ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਇਨ੍ਹਾਂ ਮੌਤਾਂ ’ਤੇ ਸ਼ੋਕ ਪ੍ਰਗਟ ਕਰਦਿਆਂ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 4 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਅਤੇ ਲੋਕਾਂ ਨੂੰ ਖਰਾਬ ਮੌਸਮ ਦੌਰਾਨ ਲੋੜੀਂਦੀਆਂ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ।