ਸਰਹੱਦੀ ਵਿਵਾਦ : ਆਸਾਮ ਅਤੇ ਮਿਜ਼ੋਰਮ ਦੀ ਸਰਹੱਦ ''ਤੇ ਹਿੰਸਕ ਝੜਪ, CM ਨੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਦਿੱਤੀ ਜਾਣਕਾਰੀ

Monday, Oct 19, 2020 - 10:03 AM (IST)

ਸਰਹੱਦੀ ਵਿਵਾਦ : ਆਸਾਮ ਅਤੇ ਮਿਜ਼ੋਰਮ ਦੀ ਸਰਹੱਦ ''ਤੇ ਹਿੰਸਕ ਝੜਪ, CM ਨੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਦਿੱਤੀ ਜਾਣਕਾਰੀ

ਆਸਾਮ- ਆਸਾਮ-ਮਿਜ਼ੋਰਮ ਸਰਹੱਦ 'ਤੇ 2 ਧਿਰਾਂ 'ਚ ਹਿੰਸਕ ਝੜਪ ਕਾਰਨ ਮਾਹੌਲ ਤਣਾਅਪੂਰਨ ਹੈ। ਇਸ ਹਿੰਸਕ ਝੜਪ 'ਚ ਕਈ ਲੋਕ ਜ਼ਖਮੀ ਹੋ ਗਏ ਹਨ। ਆਸਾਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੇ ਐਤਵਾਰ ਰਾਤ ਆਸਾਮ-ਮਿਜ਼ੋਰਮ ਸਰਹੱਦ ਦੀ ਸਥਿਤੀ ਦੀ ਰਿਪੋਰਟ ਪ੍ਰਧਾਨ ਮੰਤਰੀ ਦਫ਼ਤਰ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਦਿੱਤੀ ਹੈ। ਇਸ ਦੇ ਨਾਲ ਹੀ ਸੋਨੋਵਾਲ ਨੇ ਮਿਜ਼ੋਰਮ ਦੇ ਮੁੱਖ ਮੰਤਰੀ ਜੋਰਾਮਥਾਂਗਾ ਨਾਲ ਗੱਲ ਕੀਤੀ ਹੈ। ਉੱਥੇ ਹੀ ਪੁਲਸ ਅਤੇ ਸਥਾਨਕ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਥਿਤੀ ਕੰਟਰੋਲ 'ਚ ਹੈ ਅਤੇ ਸੁਰੱਖਿਆ ਕਰਮੀਆਂ ਨੂੰ ਆਸਾਮ ਦੇ ਕਛਾਰ ਜ਼ਿਲ੍ਹੇ ਅਤੇ ਮਿਜ਼ੋਰਮ ਦੇ ਕੋਲਾਸਿਬ ਜ਼ਿਲ੍ਹੇ ਦੇ ਅਧੀਨ ਸਰਹੱਦੀ ਖੇਤਰਾਂ 'ਚ ਤਾਇਨਾਤ ਕੀਤਾ ਗਿਆ ਹੈ। ਇਸ ਵਿਚ ਆਸਾਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੇ ਸਰਹੱਦੀ ਵਿਵਾਦ ਸੁਲਝਾਉਣ ਅਤੇ ਸਰਹੱਦ 'ਤੇ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਏ ਰੱਖਣ ਦੀ ਵਕਾਲਤ ਕੀਤੀ। 

ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਨਾਰਥ ਈਸਟ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ। ਇਸ ਤਰੱਕੀ ਦੀ ਗਤੀ ਬਣਾਏ ਰੱਖਣ ਲਈ ਸੂਬਿਆਂ ਦਰਮਿਆਨ ਸ਼ਾਂਤੀ ਬਣਾਏ ਰੱਖਣ ਅਤੇ ਸੰਬੰਧਾਂ ਨੂੰ ਵਧਾਉਣ ਦੀ ਜ਼ਰੂਰਤ ਹੈ। ਸੋਨੋਵਾਲ ਨੇ ਕਿਹਾ ਕਿ ਮਤਭੇਦ ਹੋ ਸਕਦੇ ਹਨ ਪਰ ਸਾਰੇ ਮਤਭੇਦਾਂ ਨੂੰ ਗੱਲਬਾਤ ਰਾਹੀਂ ਸੁਲਝਾਇਆ ਜਾਣਾ ਚਾਹੀਦਾ। ਮਿਜ਼ੋਰਮ ਦੇ ਮੁੱਖ ਮੰਤਰੀ ਜੋਰਮਥਾਂਗਾ ਨੇ ਮੁੱਖ ਮੰਤਰੀ ਸੋਨੋਵਾਲ ਨੂੰ ਅੰਤਰਰਾਜੀ ਸਰਹੱਦ 'ਤੇ ਸ਼ਾਂਤੀ ਬਣਾਏ ਰੱਖਣ ਅਤੇ ਸਹਿਯੋਗ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ। ਰਿਪੋਰਟਸ ਅਨੁਸਾਰ, ਆਸਾਮ ਦੇ ਕਛਾਰ ਜ਼ਿਲ੍ਹੇ ਦੇ ਲਾਇਲਪੁਰ ਇਲਾਕੇ 'ਚ ਸ਼ਨੀਵਾਰ ਸ਼ਾਮ ਆਸਾਮ ਅਤੇ ਮਿਜ਼ੋਰਮ ਦੇ 2 ਸਮੂਹਾਂ ਦਰਮਿਆਨ ਝੜਪ ਦੌਰਾਨ ਕਈ ਲੋਕ ਜ਼ਖਮੀ ਹੋ ਗਏ। ਆਸਾਮ-ਮਿਜ਼ੋਰਮ ਸਰਹੱਦ ਨਾਲ ਲੈਲਾਪੁਰ ਇਲਾਕੇ ਕੋਲ ਸ਼ਰਾਰਤੀ ਅਨਸਰਾਂ ਨੇ ਕਈ ਘਰਾਂ 'ਚ ਅੱਗ ਲਗਾ ਦਿੱਤੀ ਸੀ। ਦੂਜੇ ਪਾਸੇ ਆਸਾਮ ਦੇ ਜੰਗਲਾਤ ਮੰਤਰੀ ਪਰਿਮਲ ਸੁਖਾਬੈਘ ਨੇ ਐਤਵਾਰ ਨੂੰ ਲਾਇਲਪੁਰ ਖੇਤਰ ਦਾ ਦੌਰਾ ਕੀਤਾ ਅਤੇ ਸਥਾਨਕ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ।


author

DIsha

Content Editor

Related News