ਕੋਵਿਡ ਦੇ ਓਮੀਕ੍ਰੋਨ ਰੂਪ ਨਾਲ ਨਜਿੱਠਣ ਲਈ ਬੂਸਟਰ ਵੈਕਸੀਨ ਲਾਂਚ
Sunday, Jun 25, 2023 - 04:44 PM (IST)

ਨਵੀਂ ਦਿੱਲੀ, (ਭਾਸ਼ਾ)- ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਸ਼ਨੀਵਾਰ ਕੋਵਿਡ ਦੇ ਰੂਪ ਨਾਲ ਨਜਿੱਠਣ ਲਈ ਐੱਮ. ਆਰ. ਐੱਨ. ਏ. ਆਧਾਰਿਤ ਬੂਸਟਰ ਵੈਕਸੀਨ ਨੂੰ ਲਾਂਚ ਕੀਤਾ। ਇੱਕ ਬਿਆਨ ਦੇ ਅਨੁਸਾਰ ਜੈਮਕੋਵੈਕ ਓ. ਐੱਮ. ਕੋਵਿਡ-19 ਵਿਰੁੱਧ ਪਹਿਲੀ ਬੂਸਟਰ ਵੈਕਸੀਨ ਹੈ ਜਿਸ ਨੂੰ ਜੇਨੋਵਾ ਨੇ ਸਵਦੇਸ਼ੀ ਤਕਨੀਕ ਦੀ ਵਰਤੋਂ ਕਰ ਕੇ ਤਿਆਰ ਕੀਤਾ ਹੈ।
ਬਾਇਓ-ਟੈਕਨਾਲੋਜੀ ਵਿਭਾਗ ਅਤੇ ਬਾਇਓ-ਟੈਕਨਾਲੋਜੀ ਇੰਡਸਟਰੀ ਰਿਸਰਚ ਅਸਿਸਟੈਂਸ ਕੌਂਸਲ ਨੇ ਇਸ ਲਈ ਵਿੱਤੀ ਮਦਦ ਦਿੱਤੀ ਹੈ। ਕੁਝ ਦਿਨ ਪਹਿਲਾਂ ਇਸ ਟੀਕੇ ਨੂੰ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਤੋਂ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਮਿਲੀ ਸੀ। ਜੈਮਕੋਵੈਕ ਓ. ਐੱਮ. ਡੀ. ਬੀ. ਟੀ. ਅਤੇ ਬਿਰਾਕ ਡਬਲਿਊ. ਐੱਚ. ਓ. ਵਲੋਂ ਲਾਗੂ ਕੀਤੇ ਗਏ ਮਿਸ਼ਨ 'ਕੋਵਿਡ ਸੁਰੱਖਿਆ' ਤਹਿਤ ਕੋਵਿਡ-19 ਟੀਕਿਆਂ ਦੇ ਤੇਜ਼ੀ ਨਾਲ ਵਿਕਾਸ ਲਈ ਸਰਕਾਰ ਦੇ ਆਤਮਨਿਰਭਰ ਭਾਰਤ 3.0 ਪੈਕੇਜ ਤਹਿਤ ਵਿਕਸਤ ਕੀਤਾ ਗਿਆ ਇਹ ਪੰਜਵਾਂ ਟੀਕਾ ਹੈ। ਇਸ ਦੀ ਵਿਲੱਖਣ ਵਿਸ਼ੇਸ਼ਤਾ ਇਹ ਹੈ ਕਿ ਇਹ ਟੀਕਾ ਸੂਈ ਦੀ ਵਰਤੋਂ ਕੀਤੇ ਬਿਨਾਂ ਲਾਇਆ ਜਾ ਸਕਦਾ ਹੈ। ਬਿਆਨ ਮੁਤਾਬਕ ਇਹ ਇਕ 'ਇੰਟਰਾਡਰਮਲ' ਵੈਕਸੀਨ ਹੈ ਜੋ ਬਿਨਾਂ ਸੂਈ ਵਾਲੇ ਯੰਤਰ ਰਾਹੀਂ ਦਿੱਤੀ ਜਾਂਦੀ