ਵੋਟਰਾਂ ਦੇ ਧਰੁਵੀਕਰਨ ਲਈ ਸਮਾਜਿਕ ਸਦਭਾਵਨਾ ਦੇ ਤੋੜੇ ਜਾ ਰਹੇ ਹਨ ਬੰਧਨ : ਸੋਨੀਆ ਗਾਂਧੀ
Wednesday, Sep 14, 2022 - 06:09 PM (IST)
ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਦੋਸ਼ ਲਾਇਆ ਹੈ ਕਿ ਪਿਛਲੇ 8 ਸਾਲਾਂ ’ਚ ਸੱਤਾ ਚੋਣਵੇਂ ਸਿਆਸਤਦਾਨਾਂ ਅਤੇ ਕਾਰੋਬਾਰੀਆਂ ਦੇ ਹੱਥਾਂ ’ਚ ਕੇਂਦਰਿਤ ਹੋ ਗਈ ਹੈ ਜਿਸ ਕਾਰਨ ਭਾਰਤ ਦੇ ਲੋਕਤੰਤਰ ਅਤੇ ਸੰਸਥਾਵਾਂ ਕਮਜ਼ੋਰ ਹੋ ਰਹੀਆਂ ਹਨ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਸੰਵਿਧਾਨਕ ਕਦਰਾਂ-ਕੀਮਤਾਂ ਅਤੇ ਸਿਧਾਂਤਾਂ ’ਤੇ ਹਮਲਾ ਕੀਤਾ ਜਾ ਰਿਹਾ ਹੈ। ਵੋਟਰਾਂ ਦਾ ਧਰੁਵੀਕਰਨ ਕਰਨ ਲਈ ਜਾਣਬੁੱਝ ਕੇ ਸਮਾਜਿਕ ਸਦਭਾਵਨਾ ਦੀਆਂ ਬੇੜੀਆਂ ਤੋੜੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਕੇਜਰੀਵਾਲ ਦਾ ਭਾਜਪਾ 'ਤੇ ਇਲਜ਼ਾਮ, 'ਆਪ' ਦੇ 10 ਵਿਧਾਇਕ ਖ਼ਰੀਦਣ ਦੀ ਕੀਤੀ ਕੋਸ਼ਿਸ਼
ਕਾਂਗਰਸ ਮੁਖੀ ਨੇ ਇਕ ਅੰਗਰੇਜ਼ੀ ਅਖ਼ਬਾਰ ਵਿਚ ਛਪੇ ਲੇਖ ਵਿਚ ਲਿਖਿਆ ਕਿ ਜਿਹੜੀਆਂ ਸੰਸਥਾਵਾਂ ਪਹਿਲਾਂ ਆਜ਼ਾਦ ਸਨ, ਉਹ ਹੁਣ ‘ਕਾਰਜਪਾਲਿਕਾ ਦਾ ਇਕ ਸਾਧਨ’ ਬਣ ਗਈਆਂ ਹਨ, ਪੱਖਪਾਤੀ ਢੰਗ ਨਾਲ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ,''ਨਤੀਜੇ ਵਜੋਂ ਚੋਣ ਫੰਡ ਅਤੇ ਉਦਯੋਗਪਤੀਆਂ ਦੀ ਮਿਲੀਭਗਤ ਨਾਲ ਹਾਸਲ ਕੀਤੇ ਪੈਸੇ ਦੇ ਆਧਾਰ ’ਤੇ ਚੋਣ ਨਤੀਜਿਆਂ ਨੂੰ ਵਿਗਾੜਿਆ ਜਾ ਰਿਹਾ ਹੈ। ਸਰਕਾਰੀ ਏਜੰਸੀਆਂ ਸਰਕਾਰ ਦਾ ਵਿਰੋਧ ਕਰਨ ਵਾਲੀ ਕਿਸੇ ਵੀ ਸਿਆਸੀ ਪਾਰਟੀ ਦੇ ਮਗਰ ਲੱਗ ਜਾਂਦੀਆਂ ਹਨ।'' ਇਹ ਲੇਖ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਕੱਢੀ ਜਾ ਰਹੀ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਦੌਰਾਨ ਆਇਆ ਹੈ। ਯਾਤਰਾ ਦਾ ਮਕਸਦ ਦੇਸ਼ 'ਚ ਵੰਡ ਦਾ ਮੁਕਾਬਲਾ ਕਰਨਾ ਅਤੇ ਪਾਰਟੀ ਸੰਗਠਨ ਨੂੰ ਮੁੜ ਤੋਂ ਜਿਊਂਦੇ ਕਰਨਾ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ