ਮੁੰਬਈ ਧਮਾਕਿਆਂ ਦੀ ਦੋਸ਼ੀ ਰੂਬੀਨਾ ਮੇਮਨ ਨੂੰ ਧੀ ਦੇ ਵਿਆਹ ਲਈ ਮਿਲੀ 6 ਦਿਨ ਦੀ ਪੈਰੋਲ

01/03/2021 4:34:39 PM

ਮੁੰਬਈ- ਬਾਂਬੇ ਹਾਈ ਕੋਰਟ ਨੇ 31 ਦਸੰਬਰ ਨੂੰ ਮੁੰਬਈ ਧਮਾਕਿਆਂ ਦੀ ਦੋਸ਼ੀ ਰੂਬੀਨਾ ਸੁਲੇਮਾਨ ਮੇਮਨ ਨੂੰ ਧੀ ਦੇ ਵਿਆਹ ਲਈ 6 ਦਿਨਾਂ ਦੀ ਪੈਰੋਲ ਦੀ ਮਨਜ਼ੂਰੀ ਦੇ ਦਿੱਤੀ। ਰੂਬੀਨਾ ਦੀ ਧੀ ਦਾ ਵਿਆਹ 8 ਜਨਵਰੀ ਨੂੰ ਹੋਣ ਵਾਲਾ ਹੈ। ਦੱਸਣਯੋਗ ਹੈ ਕਿ ਸਾਲ 2006 'ਚ ਰੂਬੀਨਾ ਨੂੰ ਵਿਸ਼ੇਸ਼ ਟਾਡਾ ਹਸਪਤਾਲ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਅਤੇ ਉਸ ਨੂੰ 13 ਸਾਲ ਦੀ ਜੇਲ੍ਹ ਹੋਈ ਸੀ।

ਦੱਸਣਯੋਗ ਹੈ ਕਿ 12 ਮਾਰਚ 1993 ਨੂੰ ਮੁੰਬਈ 'ਚ 13 ਸੀਰੀਅਲ ਧਮਾਕੇ ਹੋਏ ਸਨ। ਇਸ ਧਮਾਕੇ 'ਚ 200 ਤੋਂ ਵੱਧ ਲੋਕਾਂ ਦੀ ਜਾਨ ਗਈ ਸੀ। ਧਮਾਕੇ ਨੇ ਪੂਰੇ ਦੇਸ਼ ਨੂੰ ਹਿਲਾ ਦਿੱਤਾ ਸੀ ਅਤੇ ਮੁੰਬਈ ਖੂਨ ਨਾਲ ਲੱਥਪੱਥ ਹੋ ਗਈ ਸੀ। ਇਸ ਹਮਲੇ 'ਚ ਲਗਭਗ 1400 ਲੋਕ ਜ਼ਖਮੀ ਹੋਏ ਸਨ। ਧਮਾਕਿਆਂ ਦੇ ਮਾਸਟਰਮਾਇੰਡਾਂ 'ਚ ਯਾਕੁਮ ਮੇਮਨ ਅਤੇ ਟਾਈਗਰ ਮੇਮਨ ਸ਼ਾਮਲ ਸਨ। ਯਾਕੂਬ ਮੇਮਨ ਨੂੰ 2015 'ਚ ਫਾਂਸੀ ਦਿੱਤੀ ਗਈ ਸੀ। ਰੂਬੀਨਾ ਮੇਮਨ 1993 ਧਮਾਕਿਆਂ ਦੇ ਸਾਜਿਸ਼ਕਰਤਾਵਾਂ 'ਚੋਂ ਇਕ ਟਾਈਗਰ ਮੇਮਨ ਦੀ ਭਰਜਾਈ ਹੈ। ਰੂਬੀਨਾ ਨੂੰ ਮੁੰਬਈ ਧਮਾਕਿਆਂ ਦੇ ਮਾਮਲੇ 'ਚ ਉਮਰ ਕੈਦ ਦੀ ਸਜ਼ਾਸੁਣਾਈ ਗਈ ਸੀ ਅਤੇ ਯਰਵਦਾ ਸੈਂਟਰਲ ਜੇਲ੍ਹ (ਲੇਡੀਜ਼ ਵਿੰਗ) 'ਚ ਟਾਡਾ ਕੋਰਟ ਵਲੋਂ ਸਜ਼ਾ ਸੁਣਾਏ ਜਾਣ ਤੋਂ ਬਾਅਦ ਉਹ ਬੰਦ ਹਨ।

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


DIsha

Content Editor

Related News