ਹਾਈ ਕੋਰਟ 'ਚ ਨਿਕਲੀਆਂ 4 ਹਜ਼ਾਰ ਤੋਂ ਵਧੇਰੇ ਭਰਤੀਆਂ, ਚਾਹਵਾਨ ਉਮੀਦਵਾਰ ਕਰਨ ਅਪਲਾਈ

12/18/2023 12:30:13 PM

ਨਵੀਂ ਦਿੱਲੀ- ਬਾਂਬੇ ਹਾਈ ਕੋਰਟ ਨੇ ਮਹਾਰਾਸ਼ਟਰ ਦੇ ਕਈ ਜ਼ਿਲ੍ਹਾ ਅਦਾਲਤਾਂ 'ਚ ਅਦਾਲਤਾਂ ਵਿਚ ਸਟੈਨੋਗ੍ਰਾਫਰ (ਗਰੇਡ-3), ਜੂਨੀਅਰ ਕਲਰਕ ਅਤੇ ਚਪੜਾਸੀ ਸਮੇਤ ਅਸਾਮੀਆਂ ਲਈ ਇਕ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਯੋਗ ਉਮੀਦਵਾਰਾਂ ਨੂੰ 18 ਦਸੰਬਰ 2023 ਤੱਕ ਯਾਨੀ ਕਿ ਅੱਜ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਾਉਣੀਆਂ ਹੋਣਗੀਆਂ। ਬਾਂਬੇ ਹਾਈ ਕੋਰਟ ਦੀ ਅਧਿਕਾਰਤ ਵੈੱਬਸਾਈਟ bombayhighcourt.nic.in 'ਤੇ ਅਪਲਾਈ ਕਰਨਾ ਹੋਵੇਗਾ।

ਕੁੱਲ ਅਹੁਦੇ

ਕੁੱਲ 4629 ਅਹੁਦੇ ਖਾਲੀ ਹਨ, ਜਿਨ੍ਹਾਂ ਵਿਚ ਜੂਨੀਅਰ ਕਲਰਕ 2795 ਅਹੁਦੇ ਖਾਲੀ ਹਨ। ਚਪੜਾਸੀ ਦੇ 1266 ਅਤੇ ਸਟੈਨੋਗ੍ਰਾਫਰ ਦੇ 568 ਅਹੁਦੇ ਖ਼ਾਲੀ ਹਨ। 

ਉਮਰ ਹੱਦ

ਉਮੀਦਵਾਰਾਂ ਦੀ ਉਮਰ 18 ਤੋਂ 38 ਸਾਲ ਦਰਮਿਆਨ ਹੋਣੀ ਚਾਹੀਦੀ ਹੈ। ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਸਰਕਾਰੀ ਮਾਪਦੰਡਾਂ ਮੁਤਾਬਕ ਉਮਰ ਹੱਦ 'ਚ ਛੋਟ ਦਿੱਤੀ ਜਾਵੇਗੀ। 

ਚੋਣ ਪ੍ਰਕਿਰਿਆ

ਬਾਂਬੇ ਹਾਈ ਕੋਰਟ ਭਰਤੀ 2023 ਲਈ ਚੋਣ/ਨਿਯੁਕਤੀਆਂ ਸਾਰੇ ਵਿਦਿਆਰਥੀਆਂ ਅਤੇ ਇੰਟਰਵਿਊ ਰਾਊਂਡ ਵਿਚ ਉਮੀਦਵਾਰਾਂ ਵਲੋਂ ਪ੍ਰਾਪਤ ਅੰਕਾਂ ਦੇ ਆਧਾਰ 'ਤੇ ਕੀਤੀ ਜਾਵੇਗੀ। ਵਧੇਰੇ ਜਾਣਕਾਰੀ ਲਈ ਉਮੀਦਵਾਰ ਬਾਂਬੇ ਹਾਈ ਕੋਰਟ ਦੀ ਅਧਿਕਾਰਤ ਵੈੱਬਸਾਈਟ ਵੇਖ ਸਕਦੇ ਹਨ।

ਬਾਂਬੇ ਹਾਈ ਕੋਰਟ ਭਰਤੀ 2023 ਲਈ ਇੰਝ ਕਰੋ ਅਪਲਾਈ 

-ਬੰਬੇ ਹਾਈ ਕੋਰਟ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ।
-ਇਸ ਤੋਂ ਬਾਅਦ ਭਰਤੀ ਸੈਕਸ਼ਨ 'ਤੇ ਜਾਓ।
- ਮਹਾਰਾਸ਼ਟਰ ਸੂਬੇ ਦੀਆਂ ਵੱਖ-ਵੱਖ ਜ਼ਿਲ੍ਹਾ ਅਦਾਲਤਾਂ 'ਚ ਸਟੈਨੋਗ੍ਰਾਫਰ (ਗਰੇਡ-3), ਜੂਨੀਅਰ ਕਲਰਕ ਅਤੇ ਚਪੜਾਸੀ ਦੀਆਂ ਖਾਲੀ ਅਸਾਮੀਆਂ ਨੂੰ ਭਰਨ ਲਈ 'ਕੇਂਦਰੀ ਆਨਲਾਈਨ ਭਰਤੀ ਪ੍ਰਕਿਰਿਆ' ਦੇ ਤਹਿਤ 'ਆਨਲਾਈਨ ਅਪਲਾਈ ਕਰੋ' ਦੀ ਚੋਣ ਕਰੋ।
-ਰਜਿਸਟਰ ਕਰੋ ਅਤੇ ਅਰਜ਼ੀ ਫਾਰਮ ਭਰੋ।
-ਲੋੜੀਂਦੀ ਅਰਜ਼ੀ ਫੀਸ ਜਮ੍ਹਾਂ ਕਰੋ।
-ਆਪਣੇ ਰਿਕਾਰਡਾਂ ਲਈ ਭਰੀ ਹੋਈ ਅਰਜ਼ੀ ਦਾ ਪ੍ਰਿੰਟ ਆਊਟ ਲਓ ਅਤੇ ਇਸ ਨੂੰ ਆਪਣੇ ਕੋਲ ਰੱਖੋ।

ਵਧੇਰੇ ਜਾਣਕਾਰੀ ਲਈ ਇਸ ਲਿੰਕ 'ਤੇ ਕਲਿੱਕ ਕਰੋ।


 


 


Tanu

Content Editor

Related News