ਹਾਈ ਕੋਰਟ ਨੇ 12 ਸਾਲਾ ਰੇਪ ਪੀੜਤਾ ਨੂੰ ਗਰਭਪਾਤ ਦੀ ਦਿੱਤੀ ਮਨਜ਼ੂਰੀ

Tuesday, Dec 28, 2021 - 12:44 PM (IST)

ਹਾਈ ਕੋਰਟ ਨੇ 12 ਸਾਲਾ ਰੇਪ ਪੀੜਤਾ ਨੂੰ ਗਰਭਪਾਤ ਦੀ ਦਿੱਤੀ ਮਨਜ਼ੂਰੀ

ਮੁੰਬਈ- ਬਾਂਬੇ ਹਾਈ ਕੋਰਟ ਨੇ ਸੋਮਵਾਰ ਨੂੰ ਜਬਰ ਜ਼ਿਨਾਹ ਅਤੇ ਯੌਨ ਹਮਲੇ ਦੀ ਇਕ 12 ਸਾਲਾ ਪੀੜਤਾ ਨੂੰ ਗਰਭਪਾਤ ਕਰਵਾਉਣ ਦੀ ਮਨਜ਼ੂਰੀ ਦੇ ਦਿੱਤੀ। ਹਾਲਾਂਕਿ ਉਸ ਦੀ ਗਰਭ ਅਵਸਥਾ 20 ਹਫ਼ਤੇ ਦਾ ਸਮਾਂ ਪਾਰ ਕਰ ਚੁਕੀ ਹੈ ਅਤੇ ਉਸ 'ਚ ਮਾਮੂਲੀ ਅਸਮਾਨਤਾਵਾਂ ਹਨ। ਜਸਟਿਸ ਐੱਸ.ਜੇ. ਕਥਾਵਾਲਾ ਅਤੇ ਅਭੇ ਆਹੂਜਾ ਦੀ ਬੈਂਚ ਨੇ ਗਰਭ ਰੱਖਣ ਲਈ ਮਜ਼ਬੂਰ ਕਰਨ 'ਤੇ ਕੁੜੀ ਦੀ ਮਾਨਸਿਕ ਅਤੇ ਸਰੀਰਕ ਦਰਦ ਦਾ ਜ਼ਿਕਰ ਕੀਤਾ। ਬੈਂਚ ਨੇ ਮਾਮਲੇ 'ਚ ਬਾਂਬੇ ਹਾਈ ਕੋਰਟ ਦੇ ਅਪ੍ਰੈਲ, 2019 ਦੇ ਆਦੇਸ਼ ਦਾ ਹਵਾਲਾ ਦਿੱਤਾ, ਜਿਸ 'ਚ ਕਿਹਾ ਗਿਆ ਸੀ ਕਿ ਜੇਕਰ ਗਰਭ ਰੱਖਣ ਨਾਲ ਕੁੜੀ ਦੇ ਮਾਨਸਿਕ ਸਿਹਤ 'ਤੇ ਅਸਰ ਪੈਂਦਾ ਹੈ ਤਾਂ ਉਸ ਨੂੰ ਗਰਭ ਰੱਖਣ ਲਈ ਮਜ਼ਬੂਰ ਕਰਨਾ ਉਸ ਦੇ ਮੌਲਿਕ ਅਧਿਕਾਰਾਂ ਦਾ ਹਨਨ ਹੈ।

ਇਹ ਵੀ ਪੜ੍ਹੋ : PM ਮੋਦੀ ਹੁਣ 12 ਕਰੋੜ ਦੀ ਇਸ ਮਰਸੀਡੀਜ਼ 'ਚ ਕਰਨਗੇ ਸਫ਼ਰ, ਜਾਣੋ ਕੀ ਹੈ ਇਸ ਦੀ ਖ਼ਾਸੀਅਤ

ਬੈਂਚ ਪੀੜਤਾ ਦੇ ਪਿਤਾ ਵੱਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਸੀ। ਜਬਰ ਜ਼ਿਨਾਹ ਪੀੜਤਾ ਫਿਲਹਾਲ ਜੇ.ਜੇ. ਹਸਪਤਾਲ 'ਚ ਦਾਖ਼ਲ ਹੈ ਅਤੇ ਡਾਕਟਰਾਂ ਦੇ ਪੈਨਲ ਨੇ ਉਸ ਦੀ ਜਾਂਚ ਕੀਤੀ ਹੈ। ਉਨ੍ਹਾਂ ਅਨੁਸਾਰ ਕੁੜੀ ਨਾਰਾਜ਼ ਹੈ ਅਤੇ ਜੇਕਰ ਉਸ ਨੂੰ ਗਰਭਪਾਤ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਤਾਂ ਉਹ ਮਾਨਸਿਕ ਤੌਰ 'ਤੇ ਉਸ ਨੂੰ ਪ੍ਰਭਾਵਿਤ ਕਰੇਗਾ। ਬੈਂਚ ਨੇ ਕਿਹਾ, ਅਜਿਹਾ ਗਰਭ ਕੁੜੀ ਦੇ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰੇਗਾ। 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

DIsha

Content Editor

Related News