ਬੇਂਗਲੁਰੂ ਦੇ 7 ਸਕੂਲਾਂ ਨੂੰ ਬੰਬ ਧਮਾਕੇ ਦੀ ਮਿਲੀ ਧਮਕੀ, ਜਾਂਚ ’ਚ ਜੁਟੀ ਪੁਲਸ

Saturday, Apr 09, 2022 - 10:37 AM (IST)

ਬੇਂਗਲੁਰੂ ਦੇ 7 ਸਕੂਲਾਂ ਨੂੰ ਬੰਬ ਧਮਾਕੇ ਦੀ ਮਿਲੀ ਧਮਕੀ, ਜਾਂਚ ’ਚ ਜੁਟੀ ਪੁਲਸ

ਬੇਂਗਲੁਰੂ– ਬੇਂਗਲੁਰੂ ਸ਼ਹਿਰ ਦੇ ਪੁਲਸ ਕਮਿਸ਼ਨਰ ਕਮਲ ਪੰਤ ਨੇ ਸ਼ੁੱਕਰਵਾਰ ਦੱਸਿਆ ਕਿ ਸ਼ਹਿਰ ਦੇ 7 ਸਕੂਲਾਂ ਨੂੰ ਈ-ਮੇਲ ਰਾਹੀਂ ਬੰਬ ਧਮਾਕੇ ਦੀ ਧਮਕੀ ਮਿਲੀ ਹੈ। ਪੁਲਸ ਦੀ ਇਕ ਟੀਮ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ। ਪੁਲਸ ਸੂਤਰਾਂ ਨੇ ਦੱਸਿਆ ਕਿ ਜਾਂਚ ਮੁਕੰਮਲ ਹੋਣ ਪਿੱਛੋਂ ਅਗਲੀ ਕਾਰਵਾਈ ਕੀਤੀ ਜਾਵੇਗੀ। ਅਜੇ ਇਹ ਪਤਾ ਨਹੀਂ ਲੱਗ ਸਕਿਆ ਕਿ ਧਮਕੀ ਦੇਣ ਵਾਲੇ ਕੌਣ ਹਨ।

ਪੁਲਸ ਨੇ ਦੱਸਿਆ ਕਿ 7 ਸਕੂਲਾਂ ਨੂੰ ਧਮਕੀਆਂ ਮਿਲੀਆਂ ਹਨ। ਪੁਲਸ ਨੂੰ ਇਹ ਪਤਾ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਕਿ ਸਕੂਲਾਂ ਵਿੱਚ ਬੰਬ ਲਗਾਏ ਗਏ ਹਨ ਜਾਂ ਨਹੀਂ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸਕੂਲਾਂ ਨੂੰ ਧਮਕੀਆਂ ਮਿਲੀਆਂ ਹਨ, ਉਨ੍ਹਾਂ ਵਿੱਚ ਐਬੇਨੇਜ਼ਰ ਅਤੇ ਵਿਨਸੈਂਟ ਪਲੋਟੀ ਇੰਟਰਨੈਸ਼ਨਲ ਸਕੂਲ ਸ਼ਾਮਲ ਹਨ।


author

Rakesh

Content Editor

Related News