ਪਟਨਾ ਸਿਵਲ ਕੋਰਟ ''ਚ ਬੰਬ ਦੀ ਧਮਕੀ, ਪੁਲਸ ਨੂੰ ਪਈਆਂ ਭਾਜੜਾਂ

Thursday, Oct 16, 2025 - 02:32 PM (IST)

ਪਟਨਾ ਸਿਵਲ ਕੋਰਟ ''ਚ ਬੰਬ ਦੀ ਧਮਕੀ, ਪੁਲਸ ਨੂੰ ਪਈਆਂ ਭਾਜੜਾਂ

ਪਟਨਾ : ਪਟਨਾ ਸਿਵਲ ਕੋਰਟ ਵਿੱਚ ਵੀਰਵਾਰ ਨੂੰ ਬੰਬ ਰੱਖੇ ਜਾਣ ਦੀ ਧਮਕੀ ਮਿਲਣ ਕਾਰਨ ਪੁਲਸ ਵਿਭਾਗ ਵਿਚ ਭਾਜੜਾਂ ਪੈ ਗਈਆਂ। ਬੰਬ ਦੀ ਧਮਕੀ ਤੋਂ ਬਾਅਦ ਪੁਲਸ ਨੇ ਸੁਰੱਖਿਆ ਨੂੰ ਲੈ ਕੇ ਸਖ਼ਤ ਪ੍ਰਬੰਧ ਕਰ ਦਿੱਤੇ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਕਿਹਾ ਕਿ ਪੂਰੇ ਕੰਪਲੈਕਸ ਦੀ ਤਲਾਸ਼ੀ ਲਈ ਗਈ ਹੈ ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ। ਪੁਲਸ ਸੁਪਰਡੈਂਟ ਨੇ ਕਿਹਾ ਕਿ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਸਾਈਬਰ ਸੈੱਲ ਈਮੇਲ ਦੇ ਸਰੋਤ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਪੜ੍ਹੋ ਇਹ ਵੀ : ਪੰਜਾਬ ਸਣੇ ਕਈ ਸੂਬਿਆਂ ਦੇ ਸਕੂਲਾਂ 'ਚ ਛੁੱਟੀਆਂ ਦਾ ਐਲਾਨ, ਜਾਣੋ ਕਿੰਨੇ ਦਿਨ ਬੰਦ ਰਹਿਣਗੇ ਸਕੂਲ

ਪਟਨਾ (ਕੇਂਦਰੀ) ਦੀ ਪੁਲਸ ਸੁਪਰਡੈਂਟ ਦੀਕਸ਼ਾ ਨੇ ਕਿਹਾ, "ਪਟਨਾ ਸਿਵਲ ਕੋਰਟ ਦੇ ਜ਼ਿਲ੍ਹਾ ਜੱਜ ਦੇ ਦਫ਼ਤਰ ਦੇ ਈਮੇਲ 'ਤੇ ਬੰਬ ਦੀ ਧਮਕੀ ਵਾਲਾ ਸੁਨੇਹਾ ਮਿਲਿਆ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਅਦਾਲਤ ਦੇ ਅਹਾਤੇ ਵਿੱਚ ਵਿਸਫੋਟਕ ਰੱਖੇ ਗਏ ਹਨ। ਇਸ ਤੋਂ ਬਾਅਦ ਸੁਰੱਖਿਆ ਤੁਰੰਤ ਵਧਾ ਦਿੱਤੀ ਗਈ ਅਤੇ ਤਲਾਸ਼ੀ ਲਈ ਬੰਬ ਨਿਰੋਧਕ ਦਸਤੇ ਅਤੇ ਕੁੱਤਿਆਂ ਦੇ ਦਸਤੇ ਤਾਇਨਾਤ ਕੀਤੇ ਗਏ।" ਉਨ੍ਹਾਂ ਕਿਹਾ, "ਅਦਾਲਤ ਕੰਪਲੈਕਸ ਦੇ ਸਾਰੇ ਦਫ਼ਤਰਾਂ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਗਈ ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ... ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਈਮੇਲ ਜਾਅਲੀ ਹੈ।"

ਪੜ੍ਹੋ ਇਹ ਵੀ : ਦੀਵਾਲੀ 'ਤੇ ਸੋਨੇ ਦੀਆਂ ਕੀਮਤਾਂ 'ਚ ਰਿਕਾਰਡ ਤੋੜ ਵਾਧਾ, ਚਾਂਦੀ ਵੀ ਹੋਈ ਮਹਿੰਗੀ, ਜਾਣੋ ਅੱਜ ਦਾ ਰੇਟ


author

rajwinder kaur

Content Editor

Related News