ਰਾਜਸਥਾਨ ਦੇ MP ਨੂੰ ਸੋਸ਼ਲ ਮੀਡੀਆ ''ਤੇ ਮਿਲੀ ਜਾਨੋਂ ਮਾਰਨ ਦੀ ਧਮਕੀ
Wednesday, Oct 08, 2025 - 02:25 PM (IST)

ਜੈਪੁਰ : ਬਾਂਸਵਾੜਾ ਤੋਂ ਭਾਰਤ ਆਦਿਵਾਸੀ ਪਾਰਟੀ ਦੇ ਸੰਸਦ ਮੈਂਬਰ ਰਾਜਕੁਮਾਰ ਰੋਤ ਨੂੰ ਸੋਸ਼ਲ ਮੀਡੀਆ 'ਤੇ ਕਿਸੇ ਅਣਪਛਾਤੇ ਵਿਅਕਤੀ ਵਲੋਂ ਜਾਨੋਂ ਮਾਰ ਦੇਣ ਦੀ ਧਮਕੀ ਮਿਲੀ ਹੈ। ਇਸ ਧਮਕੀ ਨਾਲ ਹਫ਼ੜਾ-ਦਫ਼ੜੀ ਮਚ ਗਈ। ਪੁਲਸ ਨੇ ਕਿਹਾ ਕਿ ਫੇਸਬੁੱਕ 'ਤੇ ਇੱਕ ਵਿਅਕਤੀ ਨੇ ਇੱਕ ਵੀਡੀਓ 'ਤੇ ਟਿੱਪਣੀ ਕਰਦੇ ਹੋਏ ਰਾਜਕੁਮਾਰ ਰੋਤ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਹ ਘਟਨਾ ਸੋਮਵਾਰ ਨੂੰ ਉਦੈਪੁਰ ਵਿੱਚ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਦੌਰਾਨ ਸਾਹਮਣੇ ਆਈ।
ਪੜ੍ਹੋ ਇਹ ਵੀ : 10 ਦਿਨ ਬੰਦ ਰਹਿਣਗੇ ਸਾਰੇ ਸਕੂਲ, ਇਸ ਸੂਬੇ ਦੇ CM ਨੇ ਕਰ 'ਤਾ ਛੁੱਟੀਆਂ ਦਾ ਐਲਾਨ
ਦੱਸ ਦੇਈਏ ਕਿ ਸੰਸਦ ਮੈਂਬਰ ਰਾਜਕੁਮਾਰ ਰੋਤ ਨਈ ਪੁਲਸ ਸਟੇਸ਼ਨ ਖੇਤਰ ਵਿੱਚ ਆਦਿਵਾਸੀਆਂ ਨਾਲ ਜੁੜੇ ਇੱਕ ਵਿਵਾਦਪੂਰਨ ਜ਼ਮੀਨੀ ਵਿਵਾਦ ਬਾਰੇ ਮੀਡੀਆ ਨਾਲ ਗੱਲ ਕਰ ਰਹੇ ਸਨ। ਇਸ ਦੌਰਾਨ ਉਪਭੋਗਤਾ ਨੇ ਕੱਲ੍ਹ ਟਿੱਪਣੀ ਕਰਦੇ ਹੋਏ ਕਿਹਾ ਸੀ ਕਿ ਜਿਹੜਾ ਵੀ ਵਿਅਕਤੀ ਉਸਨੂੰ ਗੋਲੀ ਮਾਰ ਦੇਵੇਗਾ, ਉਸ ਨੂੰ 1 ਕਰੋੜ ਰੁਪਏ ਦਾ ਇਨਾਮ ਦੇਵੇਗਾ। ਇਹ ਟਿੱਪਣੀ ਚੰਦਰਵੀਰ ਸਿੰਘ ਨਾਮ ਦੇ ਵਿਅਕਤੀ ਦੀ ਪ੍ਰੋਫਾਈਲ ਤੋਂ ਕੀਤੀ ਗਈ ਸੀ। ਜਿਵੇਂ ਹੀ ਇਸ ਧਮਕੀ ਭਰੇ ਸੁਨੇਹੇ ਦਾ ਸਕ੍ਰੀਨਸ਼ਾਟ ਵਾਇਰਲ ਹੋਇਆ, ਮਾਹੌਲ ਤਣਾਅਪੂਰਨ ਹੋ ਗਿਆ। ਰੋਤ ਦੇ ਇੱਕ ਸਹਿਯੋਗੀ ਨੇ ਕਿਹਾ ਕਿ ਪੁਲਸ ਨੂੰ ਇਸ ਮਾਮਲੇ ਦੇ ਸਬੰਧ ਵਿਚ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਜਲਦੀ ਹੀ ਇੱਕ ਰਸਮੀ ਸ਼ਿਕਾਇਤ ਦਰਜ ਕਰਵਾਈ ਜਾਵੇਗੀ।
ਪੜ੍ਹੋ ਇਹ ਵੀ : 12 ਅਕਤੂਬਰ ਤੱਕ ਸਕੂਲ-ਕਾਲਜ ਬੰਦ, ਹੁਣ ਇਸ ਦਿਨ ਤੋਂ ਲੱਗਣਗੀਆਂ ਕਲਾਸਾਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।