ਦਿੱਲੀ ਏਅਰਪੋਰਟ ’ਤੇ ਬੰਬ ਦੀ ਧਮਕੀ ਫਰਜ਼ੀ ਨਿਕਲੀ

Wednesday, Feb 28, 2024 - 11:00 AM (IST)

ਦਿੱਲੀ ਏਅਰਪੋਰਟ ’ਤੇ ਬੰਬ ਦੀ ਧਮਕੀ ਫਰਜ਼ੀ ਨਿਕਲੀ

ਨਵੀਂ ਦਿੱਲੀ- ਦੇਸ਼ ਦੀ ਰਾਜਧਾਨੀ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ (ਆਈ. ਜੀ. ਆਈ.) ’ਤੇ ਮੰਗਲਵਾਰ ਨੂੰ ਇਕ ਅਣਪਛਾਤੇ ਵਿਅਕਤੀ ਨੇ ਫੋਨ ਕਰ ਕੇ ਬੰਬ ਦੀ ਧਮਕੀ ਦਿੱਤੀ।
ਪੁਲਸ ਨੇ ਕਿਹਾ ਕਿ ਜਾਂਚ ਕਰਨ ’ਤੇ ਪਤਾ ਲੱਗਾ ਕਿ ਇਹ ਧਮਕੀ ਫਰਜ਼ੀ ਸੀ। ਉਨ੍ਹਾਂ ਕਿਹਾ ਕਿ ਸਵੇਰੇ ਕਰੀਬ 5.15 ਵਜੇ ਆਈ. ਜੀ. ਆਈ. ਏਅਰਪੋਰਟ ’ਤੇ ਦਿੱਲੀ ਤੋਂ ਕੋਲਕਾਤਾ ਜਾਣ ਵਾਲੀ ਫਲਾਈਟ ’ਚ ਬੰਬ ਦੀ ਧਮਕੀ ਵਾਲੀ ਕਾਲ ਮਿਲੀ ਸੀ। ਫਲਾਈਟ ਰਵਾਨਾ ਹੋਣ ਲਈ ਤਿਆਰ ਸੀ।


author

Aarti dhillon

Content Editor

Related News