ਮਦਰਾਸ HC ’ਤੇ 30 ਸਤੰਬਰ ਨੂੰ ਹਮਲੇ ਦੀ ਧਮਕੀ, ਰਜਿਸਟਰਾਰ ਜਨਰਲ ਨੂੰ ਮਿਲਿਆ ਪੱਤਰ

09/16/2019 11:38:23 PM

ਚੇਨਈ – ਮਦਰਾਸ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਨੂੰ ਇਕ ਪੱਤਰ ਮਿਲਿਆ ਹੈ। ਪੱਤਰ ’ਚ ਇਕ ਸ਼ਖਸ ਨੇ ਅੰਤਰਰਾਸ਼ਟਰੀ ਖਾਲਿਸਤਾਨ ਸਮਰਥਨ ਸਮੂਹ ਦਾ ਮੈਂਬਰ ਹੋਣ ਦਾ ਦਾਅਵਾ ਕੀਤਾ ਹੈ। ਉਸ ਨੇ ਧਮਕੀ ਦਿੱਤੀ ਕਿ ਉਹ ਅਤੇ ਉਸ ਦਾ ਬੇਟਾ 30 ਸਤੰਬਰ ਨੂੰ ਹਾਈ ਕੋਰਟ ਦੀ ਇਮਾਰਤ ਦੇ ਅੰਦਰ ਬੰਬ ਧਮਾਕਾ ਕਰਨਗੇ। ਇਸ ਪੱਤਰ ਨੂੰ ਪੁਲਸ ਨੂੰ ਸੌਂਪ ਦਿੱਤਾ ਗਿਆ ਹੈ।

ਦੱਸ ਦਈਏ ਕਿ ਬੀਤੇ ਮਹੀਨੇ ਅਗਸਤ ਦੇ ਆਖਰੀ ਹਫਤੇ ’ਚ ਫੌਜ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਤਾਮਿਲਨਾਡੂ ’ਚ ਲਸ਼ਕਰ-ਏ-ਤੋਇਬਾ ਦੇ 6 ਅੱਤਵਾਦੀ ਵੜ੍ਹੇ ਹਨ। ਸੁਰੱਖਿਆ ਏਜੰਸੀਆਂ ਨੂੰ ਅਲਰਟ ਜਾਰੀ ਕਰਦੇ ਹੋਏ ਕਿਹਾ ਸੀ ਕਿ ਸ਼੍ਰੀਲੰਕਾ ਦੇ ਰਾਸਤੇ ਸਾਰੇ ਅੱਤਵਾਦੀ ਵੜ੍ਹੇ ਹਨ। ਇਨ੍ਹਾਂ ਅੱਤਵਾਦੀਆਂ ’ਚ ਇਕ ਪਾਕਿਸਤਾਨੀ ਨਾਗਰਿਕ ਤੇ 5 ਸ਼੍ਰੀਲੰਕਾਈ ਤਮਿਲ ਹਨ। ਇਸ ਅਲਰਟ ਤੋਂ ਬਾਅਦ ਚੇਨਈ ਸਣੇ ਕਈ ਥਾਵਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ।


Inder Prajapati

Content Editor

Related News