ਕਿਸ਼ਤ ਨਾ ਭਰਨ ''ਤੇ ਪਿਓ-ਪੁੱਤ ''ਤੇ ਸੁੱਟਿਆ ਉਬਲਦਾ ਪਾਣੀ ! ਬੈਂਕ ਮੁਲਾਜ਼ਮਾਂ ਨੇ ਦਿਖਾਈ ਗੁੰਡਾਗਰਦੀ

Friday, Sep 19, 2025 - 02:55 PM (IST)

ਕਿਸ਼ਤ ਨਾ ਭਰਨ ''ਤੇ ਪਿਓ-ਪੁੱਤ ''ਤੇ ਸੁੱਟਿਆ ਉਬਲਦਾ ਪਾਣੀ ! ਬੈਂਕ ਮੁਲਾਜ਼ਮਾਂ ਨੇ ਦਿਖਾਈ ਗੁੰਡਾਗਰਦੀ

ਨੈਸ਼ਨਲ ਡੈਸਕ : ਮੱਧ ਪ੍ਰਦੇਸ਼ ਦੇ ਸਤਨਾ ਜ਼ਿਲ੍ਹੇ ਦੇ ਨਾਗੌੜ ਕਸਬੇ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜ਼ਿਲ੍ਹੇ ਦੇ ਨਾਗੌੜ ਕਸਬੇ ਵਿੱਚ ਫਾਇਨੈਂਸ ਬੈਂਕ ਕਰਮਚਾਰੀਆਂ ਦੀ ਹੈਰਾਨ ਕਰਨ ਵਾਲੀ ਗੁੰਡਾਗਰਦੀ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਜਨ ਸਮਾਲ ਫਾਇਨੈਂਸ ਬੈਂਕ ਦੇ ਕਰਮਚਾਰੀਆਂ ਨੇ ਲੋਨ ਦੀ ਕਿਸ਼ਤ ਨਾ ਭਰਨ 'ਤੇ ਇੱਕ ਵਿਅਕਤੀ ਅਤੇ ਉਸਦੇ ਪੁੱਤਰ 'ਤੇ ਉਬਲਦਾ ਹੋਇਆ ਪਾਣੀ ਸੁੱਟ ਦਿੱਤਾ, ਜਿਸ ਨਾਲ ਦੋਵੇਂ ਗੰਭੀਰ ਤੌਰ 'ਤੇ ਝੁਲਸ ਗਏ।

ਇਹ ਵੀ ਪੜ੍ਹੋ...ਮੁੱਖ ਮੰਤਰੀ ਦੀ ਰੈਲੀ ਤੋਂ ਪਹਿਲਾਂ ਵੱਡਾ ਹਾਦਸਾ ! ਖੜ੍ਹੇ ਟਰੱਕ 'ਚ ਵੱਜੀ ਬੋਲੈਰੋ, 4 ਜਣਿਆਂ ਦੀ ਗਈ ਜਾਨ

ਪੀੜਤਾਂ ਦੀ ਪਛਾਣ ਰਾਜੇਂਦਰ ਪ੍ਰਸਾਦ ਸੋਨੀ (63) ਅਤੇ ਉਸਦੇ ਪੁੱਤਰ ਨਿਸ਼ਾਂਤ ਸੋਨੀ ਵਜੋਂ ਹੋਈ ਹੈ। ਦੋਵੇਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਅਤੇ ਗੁੱਸੇ ਦਾ ਮਾਹੌਲ ਹੈ। ਜਾਣਕਾਰੀ ਅਨੁਸਾਰ ਨਿਸ਼ਾਂਤ ਸੋਨੀ ਨੇ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਬੈਂਕ ਤੋਂ 75 ਹਜ਼ਾਰ ਰੁਪਏ ਦਾ ਲੋਨ ਲਿਆ ਸੀ। ਹਰ ਮਹੀਨੇ 4100 ਰੁਪਏ ਕਿਸ਼ਤ ਦੇਣ ਦੀ ਸ਼ਰਤ ਸੀ ਪਰ ਹਾਲ ਹੀ ਵਿੱਚ ਨੌਕਰੀ ਜਾਣ ਤੇ ਸਿਹਤ ਖ਼ਰਾਬ ਹੋਣ ਕਾਰਨ ਉਹ ਸਤੰਬਰ ਮਹੀਨੇ ਦੀ ਕਿਸ਼ਤ ਨਹੀਂ ਭਰ ਸਕਿਆ। ਇਸ ਬਕਾਇਆ ਕਿਸ਼ਤ ਦੀ ਵਸੂਲੀ ਲਈ ਬੈਂਕ ਕਰਮਚਾਰੀ ਸੋਨੀਆ ਸਿੰਘ ਅਤੇ ਹਰਸ਼ ਪਾਂਡੇ ਹੋਰ ਸਾਥੀਆਂ ਨਾਲ ਉਸਦੇ ਘਰ ਪਹੁੰਚੇ। ਨਿਸ਼ਾਂਤ ਵੱਲੋਂ ਕੁਝ ਸਮਾਂ ਦੀ ਮੋਹਲਤ ਮੰਗਣ 'ਤੇ ਕਰਮਚਾਰੀ ਭੜਕ ਗਏ ਅਤੇ ਗਾਲੀ-ਗਲੌਚ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ...ਕਤਲ ਦੇ ਮਾਮਲੇ ਪੁਲਸ ਦੀ ਵੱਡੀ ਕਾਰਵਾਈ , Encounter ਕਰ ਕੇ ਸ਼ੱਕੀ ਮੁਲਜ਼ਮ ਫੜਿਆ

ਵਿਵਾਦ ਵਧਣ 'ਤੇ ਨਿਸ਼ਾਂਤ ਦੇ ਪਿਤਾ ਰਾਜੇਂਦਰ ਸੋਨੀ ਵਿਚਕਾਰ ਆਏ। ਉਹ ਗਾਂਧੀ ਚੌਕ 'ਤੇ ਸਮੋਸਿਆਂ ਦਾ ਠੇਲਾ ਲਗਾਉਂਦੇ ਹਨ। ਦੋਸ਼ ਹੈ ਕਿ ਇਸ ਦੌਰਾਨ ਬੈਂਕ ਕਰਮਚਾਰੀਆਂ ਨੇ ਘਰ ਵਿੱਚ ਸਮੋਸੇ ਬਣਾਉਣ ਲਈ ਰੱਖਿਆ ਉਬਲਦਾ ਆਲੂ ਦਾ ਪਾਣੀ ਚੁੱਕ ਕੇ ਪਿਓ-ਪੁੱਤ 'ਤੇ ਸੁੱਟ ਦਿੱਤਾ। ਇਸ ਹਮਲੇ ਨਾਲ ਰਾਜੇਂਦਰ ਦੇ ਹੱਥ ਤੇ ਚਿਹਰੇ 'ਤੇ ਤੇ ਨਿਸ਼ਾਂਤ ਦੇ ਸੀਨੇ 'ਤੇ ਗੰਭੀਰ ਸੱਟਾਂ ਆਈਆਂ। ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਨਾਗੌੜ ਥਾਣਾ ਪੁਲਸ ਮੌਕੇ 'ਤੇ ਪਹੁੰਚੀ ਤੇ ਪੀੜਤਾਂ ਨੂੰ ਹਸਪਤਾਲ ਭੇਜਿਆ। ਪੁਲਸ ਨੇ ਮੁਲਜ਼ਮ ਬੈਂਕ ਕਰਮਚਾਰੀਆਂ ਸੋਨੀਆ ਸਿੰਘ ਅਤੇ ਹਰਸ਼ ਪਾਂਡੇ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8 
 


author

Shubam Kumar

Content Editor

Related News