ਜਹਾਜ਼ ਨੂੰ ਇਨਫੈਕਸ਼ਨ ਮੁਕਤ ਕਰਨ ਲਈ ਅਲਟਰਾਵਾਇਲਟ ਉਪਕਰਣ ਦਾ ਪ੍ਰੀਖਣ ਕਰ ਰਹੀ ਬੋਇੰਗ

Thursday, Aug 27, 2020 - 07:41 PM (IST)

ਜਹਾਜ਼ ਨੂੰ ਇਨਫੈਕਸ਼ਨ ਮੁਕਤ ਕਰਨ ਲਈ ਅਲਟਰਾਵਾਇਲਟ ਉਪਕਰਣ ਦਾ ਪ੍ਰੀਖਣ ਕਰ ਰਹੀ ਬੋਇੰਗ

ਨਵੀਂ ਦਿੱਲੀ - ਬੋਇੰਗ ਨੇ ਵੀਰਵਾਰ ਨੂੰ ਕਿਹਾ ਕਿ ਉਹ ਜਹਾਜ਼ ਦੇ ਕਾਕਪਿਟ, ਕੈਬਿਨ ਅਤੇ ਟਾਇਲਟ 'ਚ ਕੋਰੋਨਾ ਵਾਇਰਸ ਅਤੇ ਹੋਰ ਕਈ ਤਰ੍ਹਾਂ ਦੇ ਜਰਾਸੀਮਾਂ ਨੂੰ ਖਾਤਮ ਕਰਨ ਚ ਸਮਰੱਥ ਅਲਟਰਾਵਾਇਲਟ ਉਪਕਰਣ ਦਾ ਪ੍ਰੀਖਣ ਕਰ ਰਹੀ ਹੈ। ਅਮਰੀਕਾ ਸਥਿਤ ਜਹਾਜ਼ ਨਿਰਮਾਣ ਕੰਪਨੀ ਬੋਇੰਗ ਨੇ ਇੱਕ ਬਿਆਨ 'ਚ ਕਿਹਾ, ਇਸ ਦੀ ਪ੍ਰਭਾਵਕ ਅਤੇ ਸੰਚਾਲਕਾਂ ਅਤੇ ਸਾਮਾਨ ਦੀ ਸੁਰੱਖਿਆ ਨੂੰ ਪਰਖਣ ਲਈ ਇਸ ਦਾ ਪ੍ਰੀਖਣ ਚੱਲ ਰਿਹਾ ਹੈ। ਅਲਟਰਾਵਾਇਲਟ ਰੋਸ਼ਨੀ ਨੂੰ ਜਰਾਸੀਮਾਂ ਦੇ ਖਾਤਮੇ ਲਈ ਪ੍ਰਭਾਵੀ ਮੰਨਿਆ ਜਾਂਦਾ ਹੈ। ਕੋਵਿਡ-19 ਵਾਇਰਸ ਦਾ ਪਤਾ ਲਗਾਉਣ 'ਚ ਇਸ ਦੀ ਭੂਮਿਕਾ ਦਾ ਪ੍ਰੀਖਣ ਕੀਤਾ ਜਾ ਰਿਹਾ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਅਲਟਰਾਵਾਇਲਟ ਰੋਸ਼ਨੀ ਦੇ ਜ਼ਰੀਏ ਜਹਾਜ਼ ਦੀ ਅੰਦਰੂਨੀ ਸਤਹ ਨੂੰ ਸਕੈਨ ਕੀਤਾ ਜਾ ਸਕਦਾ ਹੈ। ਨਾਲ ਹੀ ਜਿਸ ਸਤਰ 'ਤੇ ਇਹ ਰੋਸ਼ਨੀ ਪੈਂਦੀ ਹੈ, ਉਹ ਇਨਫੈਕਸ਼ਨ ਮੁਕਤ ਹੋ ਜਾਂਦਾ ਹੈ।


author

Inder Prajapati

Content Editor

Related News