ਚਿਤਾ ਤੋਂ ਲਾਸ਼ ਕੱਢ ਕੇ ਖਾ ਰਿਹਾ ਸੀ ਇਹ ਨੌਜਵਾਨ (ਦੇਖੋ ਤਸਵੀਰਾਂ)

10/29/2015 12:08:11 PM

ਲਖਨਊ- ਯੂਪੀ ਦੇ ਮੁਰਾਦਾਬਾਦ ''ਚ ਦਿਲ ਦਹਿਲਾ ਦੇਣ ਵਾਲੀ ਘਟਨਾ ਦੇਖਣ ਨੂੰ ਮਿਲੀ, ਜਿੱਥੇ ਇਕ ਸ਼ਮਸ਼ਾਨ ਘਾਟ ਤੋਂ ਇਕ ਨੌਜਵਾਨ ਨੂੰ ਚਿਤਾ ਤੋਂ ਲਾਸ਼ ਨਿਕਾਲ ਕੇ ਖਾਂਦੇ ਹੋਏ ਰੰਗੇ ਹੱਥੀਂ ਫੜਿਆ। ਇੰਨਾ ਹੀ ਨਹੀਂ ਮੌਕੇ ''ਤੇ ਪੁਲਸ ਨੂੰ ਤਾਸ਼ ਦੇ ਪੱਤੇ, ਕੰਡੋਮ ਦੇ ਖਾਲੀ ਪੈਕੇਟ ਵੀ ਮਿਲੇ ਹਨ। ਨੌਜਵਾਨ ਦੇ ਤੰਤਰ ਵਿੱਦਿਆ ਲਈ ਸ਼ਮਸ਼ਾਨ ''ਚ ਰਹਿਣ ਦਾ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ। ਬੁੱਧਵਾਰ ਨੂੰ ਪਿੰਡ ਕਨਕਪੁਰ ਦੇ ਲੋਕ ਇਕ ਵਿਅਕਤੀ ਦਾ ਅੰਤਿਮ ਸੰਸਕਾਰ ਕਰਨ ਲਈ ਸੁਰਜਨਨਗਰ ''ਚ ਫੀਕਾ ਨਦੀ ਕੋਲ ਸਥਿਤ ਸ਼ਮਸ਼ਾਨ ਘਾਟ ਪੁੱਜੇ। ਉੱਥੇ ਉਨ੍ਹਾਂ ਨੇ ਮ੍ਰਿਤਕ ਦਾ ਅੰਤਿਮ ਸੰਸਕਾਰ ਕਰ ਕੇ ਉਸ ਦੀ ਚਿਤਾ ਨੂੰ ਅੱਗ ਲੱਗਾ ਦਿੱਤੀ। ਅੱਗ ਲਗਾਉਣ ਤੋਂ ਬਾਅਦ ਪਿੰਡ ਵਾਸੀ ਜਿਵੇਂ ਹੀ ਉੱਥੋਂ ਚੱਲੇ ਤਾਂ ਸ਼ਮਸ਼ਾਨ ਘਾਟ ''ਚ ਲੁੱਕ ਕੇ ਬੈਠਿਆ ਇਕ ਨੌਜਵਾਨ ਚਿਤਾ ਵੱਲ ਦੌੜਿਆ ਅਤੇ ਉੱਥੋਂ ਵਾਪਸ ਆ ਕੇ ਲੁੱਕ ਗਿਆ।
ਇਸ ''ਤੇ ਲੋਕਾਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਨੌਜਵਾਨ ਨੂੰ ਫੜ ਲਿਆ। ਉਹ ਆਪਣੇ ਉੱਪਰ ਚਾਦਰ ਢੱਕ ਕੇ ਕੁਝ ਖਾ ਰਿਹਾ ਸੀ। ਲੋਕਾਂ ਨੇ ਉਸ ਤੋਂ ਸਖਤੀ ਨਾਲ ਪੁੱਛ-ਗਿੱਛ ਕੀਤੀ ਤਾਂ ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਇਹ ਮਾਸ ਉਸ ਨੇ ਪਹਿਲੀ ਸੜੀ ਚਿਤਾ ਤੋਂ ਕੱਢਿਆ ਸੀ। ਇਹ ਸੁਣ ਕੇ ਲੋਕਾਂ ਦੇ ਪੈਰਾਂ ਹੇਠੋਂ ਜ਼ਮੀਨ ਖਿੱਸਕ ਗਈ ਅਤੇ ਉਨ੍ਹਾਂ ਨੇ ਪਹਿਲਾਂ ਤਾਂ ਨੌਜਵਾਨ ਦੀ ਜੰਮ ਕੇ ਕੁੱਟਮਾਰ ਕੀਤੀ, ਫਿਰ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਪੁਲਸ ਹੁਣ ਨੌਜਵਾਨ ਨੂੰ ਗ੍ਰਿਫਤਾਰ ਕਰ ਕੇ ਮਾਮਲੇ ਦੀ ਜਾਂਚ ''ਚ ਜੁਟੀ ਹੋਈ ਹੈ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Disha

News Editor

Related News