ਭਾਣਜੇ ਦੀ ਲਾਸ਼ ਨਾਲ 3 ਦਿਨ ਤੱਕ ਰਿਹਾ ਮਾਮਾ, ਬੱਦਬੂ ਆਉਣ ''ਤੇ ਮੁਹੱਲੇ ਵਾਲਿਆਂ ਨੇ ਬੁਲਾਈ ਪੁਲਸ
Saturday, Jul 27, 2024 - 05:58 PM (IST)

ਸਹਾਰਨਪੁਰ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ 'ਚ ਸਦਰ ਬਜ਼ਾਰ ਥਾਣਾ ਖੇਤਰ ਦੀ ਇਕ ਕਾਲੋਨੀ 'ਚ ਘਰ 'ਚੋਂ ਪੁਲਸ ਨੇ ਇਕ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਹੈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਸੁਪਰਡੈਂਟ ਅਭਿਮਿਊ ਮਾਂਗਲਿਕ ਨੇ ਦੱਸਿਆ ਕਿ ਸਦਰ ਬਜ਼ਾਰ ਥਾਣਾ ਖੇਤਰ 'ਚ ਅਭਿਸ਼ੇਕ ਨਗਰ ਦੇ ਇਕ ਘਰ ਤੋਂ ਅਰਸ਼ਦ (24) ਨਾਮੀ ਇਕ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਥਾਨਕ ਵਾਸੀ ਅਰਸ਼ਦ ਦਾ ਮਾਮਾ ਅਸਲਮ (45) ਮਾਨਸਿਕ ਰੂਪ ਨਾਲ ਬੀਮਾਰ ਹੈ, ਜਿਸ ਕਾਰਨ ਉਸ ਦਾ ਭਾਣਜਾ ਅਰਸ਼ਦ ਆਪਣੇ ਮਾਮੇ ਨਾਲ ਹੀ ਰਹਿੰਦਾ ਸੀ।
ਅਰਸ਼ਦ ਨਸ਼ਾ ਕਰਨ ਦਾ ਆਦੀ ਸੀ। ਮਾਂਗਲਿਕ ਨੇ ਦੱਸਿਆ ਕਿ ਕਰੀਬ 3 ਦਿਨ ਪਹਿਲੇ ਅਰਸ਼ਦ ਦੀ ਮੌਤ ਹੋ ਗਈ ਸੀ ਪਰ ਮਾਨਸਿਕ ਬੀਮਾਰੀ ਕਾਰਨ ਅਸਲਮ ਨੇ ਕਿਸੇ ਨੂੰ ਇਸ ਦੀ ਸੂਚਨਾ ਨਹੀਂ ਦਿੱਤੀ ਅਤੇ ਲਗਾਤਾਰ ਘਰ ਦੇ ਅੰਦਰ ਹੀ ਰਿਹਾ, ਅਜਿਹੇ 'ਚ ਨੇੜੇ-ਤੇੜੇ ਦੇ ਲੋਕਾਂ ਨੇ ਬੱਦਬੂ ਆਉਣ 'ਤੇ ਪੁਲਸ ਨੂੰ ਸੂਚਿਤ ਕੀਤਾ। ਉਨ੍ਹਾਂ ਕਿਹਾ ਕਿ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਲਿਜਾਇਆ ਗਿਾ। ਉਨ੍ਹਾਂ ਅਨੁਸਾਰ ਪੋਸਟਮਾਰਟਮ ਰਿਪੋਰਟ 'ਚ ਮੌਤ ਦਾ ਕਾਰਨ ਸਪੱਸ਼ਟ ਹੋ ਸਕੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8