ਲੋਕਾਂ ਲਈ ਇਕ ਨਵੀਂ ਸਵੇਰ ਲੈ ਕੇ ਆਵੇਗਾ ਬੋਡੋ ਸਮਝੌਤਾ ਸ਼ਾਂਤੀ : ਪੀ.ਐੱਮ. ਮੋਦੀ

01/27/2020 7:53:50 PM

ਨਵੀਂ ਦਿੱਲੀ — ਬੋਡੋ ਸਮੂਹਾਂ ਨਾਲ ਸੋਮਵਾਰ ਨੂੰ ਹੋਏ ਸਮਝੌਤੇ ਦੀ ਸ਼ਲਾਘਾ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਸਮਝੌਤਾ ਸ਼ਾਂਤੀ, ਸਦਭਾਵਨਾ ਅਤੇ ਇਕਜੁਟਤਾ ਦੀ ਨਵੀਂ ਸਵੇਰੇ ਲੈ ਕੇ ਆਵੇਗਾ ਅਤੇ ਲੋਕ ਜਿਹੜੇ ਲੋਕ ਹਥਿਆਰਬੰਦ ਸੰਘਰਸ਼ ਸਮੂਹਾਂ ਨਾਲਲ ਜੁੜੇ ਹੋਏ ਸਨ ਉਹ ਵੀ ਮੁੱਖ ਧਾਰਾ 'ਚ ਸ਼ਾਮਲ ਹੋਣਗੇ ਅਤੇ ਰਾਸ਼ਟਰ ਦੀ ਪ੍ਰਗਤੀ 'ਚ ਯੋਗਦਾਨ ਦੇਣਗੇ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ਦੇ ਬੋਡੋ ਲੋਕਾਂ ਲਈ ਇਹ ਬਦਲਾਅ ਵਰਗੇ ਨਤੀਜੇ ਹੋਏ ਕਿਉਂਕਿ ਇਹ ਪ੍ਰਮੁੱਖ ਪਾਰਟੀਆਂ ਨੂੰ ਇਕ ਫਾਰਮੈਟ 'ਚ ਲੈ ਕੇ ਆਵੇਗਾ ਅਤੇ ਬੋਡੋ ਲੋਕਾਂ ਦੀ ਪਹੁੰਚ ਵਿਕਾਸ ਕੇਂਦਰਿਤ ਪਹਿਲ ਤਕ ਹੋਵੇਗੀ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, ਸ਼ਾਂਤੀ, ਸਦਭਾਵ ਅਤੇ ਇਕਜੁੱਟ ਦੀ ਨਵੀਂ ਸਵੇਰ! ਅੱਜ ਭਾਰਤ ਲਈ ਇਕ ਬੇਹੱਦ ਖਾਸ ਦਿਨ ਹੈ। ਬੋਡੋ ਸਮੂਹਾਂ ਨਾਲ ਅੱਜ ਜਿਸ ਸਮਝੌਤੇ 'ਤੇ ਦਸਤਖਤ ਕੀਤੇ ਗਏ ਉਸ ਦੇ ਬੋਡੋ ਲੋਕਾਂ ਲਈ ਬਦਲਾਅ ਵਰਗੇ ਨਤੀਜੇ ਹੋਣਗੇ।'
ਉਨ੍ਹਾਂ ਕਿਹਾ ਕਿ ਇਹ ਕਰਾਰ ਕਈ ਮਾਇਨੇ 'ਚ ਵਖਰਾ ਹੈ ਕਿਉਂਕਿ ਇਹ ਪ੍ਰਮੁੱਖ ਪਾਰਟੀਆਂ ਨੂੰ ਇਕ ਕਾਰਜ ਢਾਂਚੇ 'ਚ ਨਾਲ ਲੈ ਕੇ ਆਉਂਦਾ ਹੈ। ਉਨ੍ਹਾਂ ਕਿਹਾ, ਪਹਿਲਾਂ ਜਿਹੜੇ ਲੋਕ ਹਥਿਆਰਬੰਦ ਸੰਘਰਸ਼ ਸਮੂਹਾਂ ਨਾਲ ਜੁੜੇ ਹੋਏ ਸਨ ਹੁਣ ਉਹ ਮੁੱਖਧਾਰਾ 'ਚ ਸ਼ਾਮਲ ਹੋ ਰਹੇ ਹਨ ਅਤੇ ਰਾਸ਼ਟਰ ਦੀ ਪ੍ਰਗਤੀ 'ਚ ਯੋਗਦਾਨ ਦੇ ਰਹੇ ਹਨ।' ਪ੍ਰਧਾਨ ਮੰਤਰੀ ਨੇ ਇਕ ਹੋਰ ਟਵੀਟ 'ਚ ਕਿਹਾ ਕਿ ਬੋਡੋ ਸਮੂਹਾਂ ਨਾਲ ਹੋਇਆ ਸਮਝੌਤਾ ਬੋਡੋ ਲੋਕਾਂ ਦੀ ਵਿਸ਼ਿਸ਼ਟ ਸੱਭਿਆਚਾਰ ਨੂੰ ਅਤੇ ਸੁਰੱਖਿਆ ਨੂੰ ਹੋਰ ਪ੍ਰਸਿੱਧ ਬਣਾਵੇਗਾ। ਉਨ੍ਹਾਂ ਕਿਹਾ, 'ਉਨ੍ਹਾਂ ਦੀ ਪਹੁੰਚ ਕਈ ਵਿਕਾਸ ਪਹਿਲੂਆਂ ਤਕ ਹੋਵੇਗੀ।ਬੋਡੋ ਸਮਝੌਤਾ,ਪੀ.ਐੱਮ. ਮੋਦੀ,


Inder Prajapati

Content Editor

Related News