ਮੰਦਰ ਗਈਆਂ ਸਨ ਸਹੇਲੀਆਂ, ਸਵੇਰੇ ਦਰੱਖਤ ਨਾਲ ਲਟਕੀਆਂ ਮਿਲੀਆਂ ਲਾਸ਼ਾਂ

Tuesday, Aug 27, 2024 - 01:58 PM (IST)

ਫਰੂਖਾਬਾਦ (ਵਾਰਤਾ)- ਉੱਤਰ ਪ੍ਰਦੇਸ਼ 'ਚ ਫਰੂਖਾਬਾਦ ਜ਼ਿਲ੍ਹੇ ਦੇ ਕਾਇਮਗੰਜ ਕੋਤਵਾਲੀ ਖੇਤਰ 'ਚ ਮੰਗਲਵਾਰ ਸਵੇਰੇ ਇਕ ਬਗੀਚੇ ਦੇ ਦਰੱਖਤ 'ਤੇ 2 ਸਹੇਲੀਆਂ ਦੀਆਂ ਲਾਸ਼ਾਂ ਲਟਕੀਆਂ ਮਿਲੀਆਂ। ਪੁਲਸ ਸੁਪਰਡੈਂਟ ਆਲੋਕ ਪ੍ਰਿਯਦਰਸ਼ੀ ਨੇ ਦੱਸਿਆ ਕਿ ਜ਼ਿਲ੍ਹਾ ਹੈੱਡ ਕੁਆਰਟਰ ਤੋਂ ਕਰੀਬ 32 ਕਿਲੋਮੀਟਰ ਕਾਇਮਗੰਜ ਕੋਤਵਾਲੀ ਖੇਤਰ ਦੇ ਪਿੰਡ ਭਗੌਤੀਪੁਰ ਵਾਸੀ ਸ਼ਸ਼ੀ (15) ਆਪਣੇ ਗੁਆਂਢ ਦੀ ਸਹੇਲੀ ਬਬਲੀ (18) ਨਾਲ ਰਾਤ ਕਰੀਬ 10 ਵਜੇ ਘਰੋਂ ਨੇੜਲੇ ਮੰਦਰ 'ਚ ਜਨਮ ਅਸ਼ਟਮੀ ਪ੍ਰੋਗਰਾਮ ਦੇਖਣ ਲਈ ਕਹਿ ਕੇ ਨਿਕਲੀਆਂ ਸਨ ਪਰ ਵਾਪਸ ਨਹੀਂ ਪਰਤੀਆਂ।

ਪਰਿਵਾਰ ਵਾਲਿਆਂ ਨੇ ਭਾਲ ਸ਼ੁਰੂ ਕੀਤੀ ਪਰ ਕੋਈ ਸੁਰਾਗ ਨਹੀਂ ਮਿਲ ਸਕਿਆ। ਦੂਜੇ ਪਾਸੇ ਸਵੇਰੇ ਪਿੰਡ ਵਾਸੀਆਂ ਨੂੰ ਇਕ ਬਗੀਚੇ 'ਚ 2 ਕੁੜੀਆਂ ਦੀਆਂ ਲਾਸ਼ਾਂ ਫਾਹੇ ਨਾਲ ਲਟਕਦੀਆਂ ਮਿਲੀਆਂ। ਲਾਸ਼ਾਂ ਨੂੰ ਮੌਤ ਦੇ ਕਾਰਨ ਪੜਤਾਲ ਲਈ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ ਹੈ। ਪਹਿਲੀ ਨਜ਼ਰ ਇਹ ਮਾਮਲਾ ਖ਼ੁਦਕੁਸ਼ੀ ਦਾ ਲੱਗ ਰਿਹਾ ਹੈ, ਹਾਲਾਂਕਿ ਪੋਸਟਮਾਰਟਮ ਰਿਪੋਰਟ ਤੋਂ ਸਥਿਤੀ ਹੋਰ ਸਪੱਸ਼ਟ ਹੋਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News