ਮਹਾਰਾਸ਼ਟਰ ਦੇ ਕ੍ਰਿਸ਼ਨ ਮੰਦਰ ’ਚ 500 ਲੋਕਾਂ ਨੇ ਕੀਤੀ ਹਿੰਦੂ ਧਰਮ ’ਚ ਵਾਪਸੀ

Sunday, Sep 06, 2026 - 05:16 PM (IST)

ਮਹਾਰਾਸ਼ਟਰ ਦੇ ਕ੍ਰਿਸ਼ਨ ਮੰਦਰ ’ਚ 500 ਲੋਕਾਂ ਨੇ ਕੀਤੀ ਹਿੰਦੂ ਧਰਮ ’ਚ ਵਾਪਸੀ

ਨੈਸ਼ਨਲ ਡੈਸਕ- ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ’ਚ ਨਵੇਂ ਬਣੇ ਕ੍ਰਿਸ਼ਨ ਮੰਦਰ ’ਚ 500 ਤੋਂ ਵੱਧ ਲੋਕਾਂ ਨੇ ਹਿੰਦੂ ਧਰਮ ’ਚ ਵਾਪਸੀ ਕੀਤੀ। ਇਕ ਅਧਿਆਤਮਿਕ ਗੁਰੂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜਨਮ ਅਸ਼ਟਮੀ ਦੇ ਮੌਕੇ ’ਤੇ ਸ਼ੁੱਕਰਵਾਰ ਨੂੰ ਵਿਰਾਰ ਖੇਤਰ ’ਚ ਲੱਡੂ ਗੋਪਾਲ ਮੰਦਰ ’ਚ ਪ੍ਰਾਣ ਪ੍ਰਤਿਸ਼ਠਾ ਹੋਈ। 

ਇਸ ਸਮਾਰੋਹ ’ਚ ਮਹਾਰਾਸ਼ਟਰ ਸਰਕਾਰ ’ਚ ਜੰਗਲਾਤ ਮੰਤਰੀ ਗਣੇਸ਼ ਨਾਈਕ ਅਤੇ ਸਾਬਕਾ ਵਿਧਾਇਕ ਹਿਤੋਂਦਰ ਠਾਕੁਰ ਅਤੇ ਕਸ਼ਿਤਿਜ ਠਾਕੁਰ ਸਮੇਤ ਕਈ ਲੋਕ ਸ਼ਾਮਲ ਹੋਏ। ਅਧਿਆਤਮਿਕ ਗੁਰੂ ਨਰੇਂਦਰਾਚਾਰੀਆਜੀ ਮਹਾਰਾਜ ਨੇ ਕਿਹਾ ਕਿ 500 ਤੋਂ ਵੱਧ ਅਜਿਹੇ ਲੋਕਾਂ ਨੇ ਮੰਦਰ ’ਚ ਹਿੰਦੂ ਧਰਮ ਅਪਣਾਇਆ, ਜਿਨ੍ਹਾਂ ਨੇ ਪਹਿਲਾਂ ‘ਆਰਥਿਕ’ ਜਾਂ ‘ਰੋਜ਼ਗਾਰ ਸਬੰਧੀ ਲਾਲਚਾਂ’ ਦੇ ਕਾਰਨ ਹੋਰ ਧਰਮਾਂ ਨੂੰ ਸਵੀਕਾਰ ਕਰ ਲਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸੰਗਠਨ ਨੇ ਹੁਣ ਤੱਕ 30,000 ਤੋਂ 40,000 ਲੋਕਾਂ ਨੂੰ ਸਫਲਤਾਪੂਰਵਕ ਹਿੰਦੂ ਧਰਮ ’ਚ ਵਾਪਸ ਲਿਆਉਣ ’ਚ ਮਦਦ ਕੀਤੀ ਹੈ।


author

Harpreet SIngh

Content Editor

Related News