ਉੱਤਰਾਖੰਡ ਤੋਂ 5 ਪਰਬਤਾਰੋਹੀ ਦੇ ਮਰਹੂਮ ਸਰੀਰ ਕੋਲਕਾਤਾ ਹਵਾਈ ਅੱਡੇ ਪਹੁੰਚੇ, ਮਾਹੌਲ ਹੋਇਆ ਗ਼ਮਗੀਨ

Monday, Oct 25, 2021 - 06:35 PM (IST)

ਉੱਤਰਾਖੰਡ ਤੋਂ 5 ਪਰਬਤਾਰੋਹੀ ਦੇ ਮਰਹੂਮ ਸਰੀਰ ਕੋਲਕਾਤਾ ਹਵਾਈ ਅੱਡੇ ਪਹੁੰਚੇ, ਮਾਹੌਲ ਹੋਇਆ ਗ਼ਮਗੀਨ

ਕੋਲਕਾਤਾ (ਭਾਸ਼ਾ)— ਉੱਤਰਾਖੰਡ ’ਚ ਖਰਾਬ ਮੌਸਮ ਦੇ ਕਾਰਨ ਜਾਨ ਗੁਆਉਣ ਵਾਲੇ ਪੱਛਮੀ ਬੰਗਾਲ ਦੇ 5 ਪਰਬਤਾਰੋਹੀਆਂ ਦੇ ਮਰਹੂਮ ਸਰੀਰ ਸੋਮਵਾਰ ਨੂੰ ਜਿਵੇਂ ਹੀ  ਕੋਲਕਾਤਾ ਹਵਾਈ ਅੱਡੇ ’ਤੇ ਪਹੁੰਚੇ ਤਾਂ ਮਿ੍ਰਤਕਾਂ ਪਰਿਵਾਰਾਂ ਦੇ ਮੈਂਬਰਾਂ ਦੇ ਹੰਝੂ ਰੋਕਿਆ ਨਾ ਰੁਕ ਸਕੇ। ਮਿ੍ਰਤਕਾਂ ਦੇ ਕੁਝ ਪਰਿਵਾਰਕ ਮੈਂਬਰਾਂ ਨੇ ਲਾਸ਼ਾਂ ਨੂੰ ਵੇਖ ਕੇ ਰੋ ਪਏ, ਜਦਕਿ ਕੁਝ  ਤਾਂ ਉਨਾਂ ਤਾਬੂਤਾਂ ਨੂੰ ਵੇਖਣ ਦੀ ਹਿੰਮਤ ਨਹੀਂ ਕਰ ਸਕੇ। 

ਦੱਸ ਦੇਈਏ ਕਿ ਸ਼ੁਭਯੁਨ ਦਾਸ, ਰਿਚਰਡ ਮੰਡਲ, ਤਨੁਮਯ ਤਿਵਾੜੀ, ਬਿਕਾਸ਼ ਮਕਲ ਅਤੇ ਸੌਰਵ ਘੋਸ਼ ਨੇ 11 ਅਕਤੂਬਰ ਨੂੰ ਉੱਤਰਾਖੰਡ ਦੇ ਉਤਰਾਕਾਸ਼ੀ ਜ਼ਿਲ੍ਹੇ ਦੇ ਹਰਸਿਲ ਤੋਂ ਆਪਣੀ ਪਰਬਤਾਰੋਹੀ ਮੁਹਿੰਮ ਸ਼ੁਰੂ ਕੀਤੀ ਸੀ ਅਤੇ ਉਨ੍ਹਾਂ ਨੇ ਲਮਖਾਗਾ ਦਰਰੇ ਤੋਂ ਹੁੰਦੇ ਹੋਏ ਚਿਤਕੁਲ ਪਹੁੰਚਣਾ ਸੀ। ਲੱਗਭਗ 3 ਦਿਨਾਂ ਤੱਕ ਉੱਤਰਾਖੰਡ ਦੇ ਕਈ ਹਿੱਸਿਆਂ ’ਚ ਭਾਰੀ ਮੀਂਹ ਪਿਆ, ਇਸ ਦੌਰਾਨ ਪਰਬਤਾਰੋਹੀ ਲਾਪਤਾ ਹੋ ਗਏ ਸਨ। ਬਚਾਅ ਦਲ ਦੇ ਮੈਂਬਰਾਂ ਨੇ 22 ਅਕਤੂਬਰ ਨੂੰ ਪਰਬਤਾਰੋਹੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਸਨ। ਪਰਬਤਾਰੋਹੀਆਂ ਦੀਆਂ ਲਾਸ਼ਾਂ ਦੀ ਪਹਿਚਾਣ ਨੇਤਾਜੀ ਸੁਭਾਸ਼ ਚੰਦਰ ਬੋਸ ਕੌਮਾਂਤਰੀ ਹਵਾਈ ਅੱਡੇ ਤੋਂ ਦੱਖਣੀ 24 ਪਰਗਨਾ ਦੇ ਨੇਪਾਲਗੰਜ ਅਤੇ ਬਰੂਈਪੁਰ ਸਥਿਤ ਉਨ੍ਹਾਂ ਦੇ ਘਰ ਲਿਜਾਇਆ ਗਿਆ। ਜ਼ਿਕਰਯੋਗ ਹੈ ਕਿ ਉੱਤਰਾਖੰਡ ਵਿਚ ਮੀਂਹ ਕਾਰਨ ਹੁਣ ਤੱਕ 77 ਲੋਕਾਂ ਦੀ ਮੌਤ ਹੋ ਚੁੱਕੀ ਹੈ।


author

Tanu

Content Editor

Related News