ਹੈਦਰਾਬਾਦ ''ਚ ਇੱਕੋ ਘਰ ''ਚੋਂ ਮਿਲੀਆਂ 4 ਮੈਂਬਰਾਂ ਦੀਆਂ ਲਾਸ਼ਾਂ, ਪੁਲਸ ਨੇ ਦੱਸਿਆ ਖੁਦਕੁਸ਼ੀ

Monday, Jan 16, 2023 - 11:00 PM (IST)

ਹੈਦਰਾਬਾਦ ''ਚ ਇੱਕੋ ਘਰ ''ਚੋਂ ਮਿਲੀਆਂ 4 ਮੈਂਬਰਾਂ ਦੀਆਂ ਲਾਸ਼ਾਂ, ਪੁਲਸ ਨੇ ਦੱਸਿਆ ਖੁਦਕੁਸ਼ੀ

ਨੈਸ਼ਨਲ ਡੈਸਕ : ਹੈਦਰਾਬਾਦ ਦੇ ਤਰਨਾਕਾ ਇਲਾਕੇ 'ਚ ਸੋਮਵਾਰ ਨੂੰ ਇਕ ਹੀ ਪਰਿਵਾਰ ਦੇ 4 ਮੈਂਬਰ ਉਨ੍ਹਾਂ ਦੇ ਘਰ 'ਚ ਮ੍ਰਿਤਕ ਪਾਏ ਗਏ। ਜਾਣਕਾਰੀ ਮੁਤਾਬਕ ਵਿਪਿਨ ਪ੍ਰਤਾਪ ਚੇਨਈ 'ਚ ਮਰਸੀਡੀਜ਼ ਬੈਂਜ਼ 'ਚ ਡਿਜ਼ਾਈਨ ਇੰਜੀਨੀਅਰ ਵਜੋਂ ਕੰਮ ਕਰਦਾ ਸੀ। ਇਸ ਦੇ ਨਾਲ ਹੀ ਉਸ ਦੀ ਪਤਨੀ ਸਿੰਧੂਰਾ ਹੈਦਰਾਬਾਦ 'ਚ ਬੈਂਕ ਆਫ ਬੜੌਦਾ 'ਚ ਮੈਨੇਜਰ ਦੇ ਤੌਰ 'ਤੇ ਕੰਮ ਕਰਦੀ ਸੀ। ਵਿਪਿਨ ਪ੍ਰਤਾਪ ਦੀ 65 ਸਾਲਾ ਮਾਂ ਜਯਤੀ ਅਤੇ 4 ਸਾਲਾ ਬੇਟੀ ਅਦਿਆ ਵੀ ਮ੍ਰਿਤਕ ਪਾਈਆਂ ਗਈਆਂ।

ਇਹ ਵੀ ਪੜ੍ਹੋ : ਸੈਰ ਕਰਨ ਗਏ ਭਾਜਪਾ ਨੇਤਾ ਦੀ ਸ਼ੱਕੀ ਹਾਲਤ 'ਚ ਮਿਲੀ ਲਾਸ਼

ਇਸ ਦੇ ਨਾਲ ਹੀ ਪੁਲਿਸ ਇਸ ਨੂੰ ਖੁਦਕੁਸ਼ੀ ਮੰਨ ਰਹੀ ਹੈ। ਓਸਮਾਨੀਆ ਯੂਨੀਵਰਸਿਟੀ ਪੁਲਿਸ ਸਟੇਸ਼ਨ ਦੇ ਇੰਸਪੈਕਟਰ ਐਲ ਰਮੇਸ਼ ਨਾਇਕ ਨੇ ਦੱਸਿਆ ਕਿ ਵਿਵਿਨ ਪ੍ਰਤਾਪ ਨੂੰ ਲਟਕਦਾ ਪਾਇਆ ਗਿਆ ਅਤੇ ਉਸ ਦੀ ਪਤਨੀ, ਬੇਟੀ ਅਤੇ ਮਾਂ ਬੈੱਡ 'ਤੇ ਪਈਆਂ ਸਨ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।


author

Mandeep Singh

Content Editor

Related News