ਲਾਸ਼ਾਂ ਨਾਲ ਮਜ਼ਦੂਰਾਂ ਨੂੰ ਬਿਠਾਉਣ ''ਤੇ ਬੋਲੀ ਮਾਇਆਵਤੀ- ਦੋਸ਼ੀਆਂ ''ਤੇ ਹੋਵੇ ਕਾਰਵਾਈ

05/18/2020 2:01:01 PM

ਲਖਨਊ- ਓਰੈਯਾ ਹਾਦਸੇ 'ਚ ਮਾਰੇ ਗਏ ਮ੍ਰਿਤਕਾਂ ਅਤੇ ਜ਼ਖਮੀਆਂ ਨੂੰ ਇਕ ਹੀ ਟਰੱਕ 'ਚ ਬਿਠਾਏ ਜਾਣ ਦੇ ਮਾਮਲੇ 'ਤੇ ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਅਤੇ ਰਾਜ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਯੂ.ਪੀ. ਸਰਕਾਰ ਦੀਆਂ ਵਿਵਸਥਾਵਾਂ 'ਤੇ ਸਵਾਲ ਚੁੱਕਿਆ ਹੈ। ਬਸਪਾ ਸੁਪਰੀਮੋ ਨੇ ਕਿਹਾ ਕਿ ਇਹ ਸੰਵੇਦਨਹੀਣਤਾ ਹੈ। ਪ੍ਰਸ਼ਾਸਨਿਕ ਇੰਤਜ਼ਾਮ ਨੂੰ ਲੰਮੇ ਹੱਥੀਂ ਲੈਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਦੇ ਆਦੇਸ਼ਾਂ ਨੂੰ ਅਧਿਕਾਰੀ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ। ਮਾਇਆਵਤੀ ਨੇ ਇਸ ਪੂਰੇ ਮਾਮਲੇ 'ਚ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ।

PunjabKesariਮਾਇਆਵਤੀ ਨੇ ਟਵੀਟ ਕਰਦੇ ਹੋਏ ਲਿਖਿਆ,''ਓਰੈਯਾ, ਯੂ.ਪੀ. ਦੇ ਭਿਆਨਕ ਹਾਦਸੇ 'ਚ ਮਾਰੇ ਗਏ ਮਜ਼ਦੂਰਾਂ ਅਤੇ ਜ਼ਖਮੀਆਂ ਨੂੰ ਇਕੱਠੇ ਟਰੱਕ 'ਚ ਭਰ ਕੇ ਉਨ੍ਹਾਂ ਦੇ ਙਰ ਭੇਜਣ ਦੀ ਘਟਨਾ 'ਤੇ ਜਨਤਾ ਦਾ ਰੋਹ ਉੱਚਿਤ ਹੀ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਮੁੱਖ ਮੰਤਰੀ ਦੇ ਨਿਰਦੇਸ਼ਾਂ ਨੂੰ ਗੰਭੀਰਤਾ ਅਤੇ ਸੰਵੇਦਨਸ਼ੀਲਤਾ ਨਾਲ ਨਹੀਂ ਲਿਆ ਜਾ ਰਿਹਾ ਹੈ। ਬੇਹੱਦ ਦੁਖਦ। ਦੋਸ਼ੀਆਂ 'ਤੇ ਸਖਤ ਕਾਰਵਾਈ ਹੋਵੇ।''

ਇਸ ਤੋਂ ਇਲਾਵਾ ਮਾਇਆਵਤੀ ਨੇ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਦੀਆਂ ਬੇਬਸੀ ਦੀਆਂ ਤਸਵੀਰਾਂ ਹੁਣ ਵੀ ਸਾਹਮਣੇ ਆ ਰਹੀਆਂ ਹਨ। ਸਰਕਾਰ ਨੂੰ ਇਨ੍ਹਾਂ ਨੂੰ ਘਰ ਭੇਜਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਨ੍ਹਾਂ ਦੇ ਕਾਰਨ ਹੀ ਦੇਸ਼ ਆਤਮਨਿਰਭਰ ਬਣੇਗਾ। ਇਹੀ ਨਹੀਂ ਕਈ ਜਗ੍ਹਾ ਮਜ਼ਦੂਰਾਂ 'ਤੇ ਪੁਲਸ ਦੀ ਬੇਰਹਿਮੀ 'ਤੇ ਉਨ੍ਹਾਂ ਨੇ ਨਾਰਾਜ਼ਗੀ ਜਤਾਉਂਦੇ ਹੋਏ ਕਿਹਾ ਕਿ ਪ੍ਰਸ਼ਾਸਨ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।


DIsha

Content Editor

Related News