ਵੱਡਾ ਹਾਦਸਾ : ਨਦੀ ''ਚ ਕਿਸ਼ਤੀ ਪਲਟਣ ਨਾਲ ਇਕ ਔਰਤ ਸਣੇ 6 ਲੋਕ ਡੁੱਬੇ

Saturday, Aug 24, 2024 - 12:31 PM (IST)

ਬਗਹਾ (ਵਾਰਤਾ)- ਬਿਹਾਰ ਦੇ ਪੱਛਮ ਚੰਪਾਰਨ ਜ਼ਿਲ੍ਹੇ ਦੇ ਭਿਤਹਾ ਥਾਣਾ ਖੇਤਰ 'ਚ ਸ਼ਨੀਵਾਰ ਨੂੰ ਗੰਡਕ ਨਦੀ 'ਚ ਕਿਸ਼ਤੀ ਪਲਟ ਗਈ। ਇਸ ਹਾਦਸੇ 'ਚ ਇਕ ਔਰਤ ਸਮੇਤ 6 ਲੋਕਾਂ ਦੇ ਡੁੱਬਣ ਦਾ ਖ਼ਦਸ਼ਾ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਚੰਦਰਪੁਰ ਪਿੰਡ ਦੇ ਕਰੀਬ 50 ਲੋਕ ਇਕ ਕਿਸ਼ਤੀ 'ਤੇ ਸਵਾਰ ਹੋ ਕੇ ਗੰਡਕ ਦਿਆਰਾ ਖੇਤਰ 'ਚ ਪਸ਼ੂਆਂ ਦਾ ਚਾਰਾ ਲਿਆਉਣ ਜਾ ਰਹੇ ਸਨ।

ਇਸ ਦੌਰਾਨ ਵਿਚ ਰਸਤੇ ਕਿਸ਼ਤੀ ਬੇਕਾਬੂ ਹੋ ਕੇ ਗੰਡਕ ਨਦੀ 'ਚ ਪਲਟ ਗਈ। ਇਸ ਘਟਨਾ 'ਚ ਕਿਸ਼ਤੀ ਸਵਾਰ ਇਕ ਔਰਤ ਸਮੇਤ 6 ਲੋਕ ਡੁੱਬ ਗਏ, ਜਦੋਂ ਕਿ ਹੋਰ ਤੈਰ ਕੇ ਬਾਹਰ ਆ ਗਏ। ਸੂਤਰਾਂ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਤੋਂ ਬਾਅਦ ਪੁਲਸ ਅਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਸਥਾਨਕ ਗੋਤਾਖੋਰ ਅਤੇ ਰਾਜ ਆਫ਼ਤ ਰਿਸਪਾਂਸ ਫ਼ੋਰਸ (ਐੱਸ.ਡੀ.ਆਰ.ਐੱਫ.) ਦੀ ਟੀਮ ਡੁੱਬੇ ਲੋਕਾਂ ਦੀ ਭਾਲ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News