ਪਟੜੀ ਤੋਂ ਹੇਠਾਂ ਉਤਰੇ ਮਾਲ ਗੱਡੀ ਦੇ 6 ਡੱਬੇ, ਦਿੱਲੀ-ਗਾਜ਼ੀਆਬਾਦ ਰੂਟ ''ਤੇ ਰੇਲ ਆਵਾਜਾਈ ਠੱਪ, 16 ਟ੍ਰੇਨਾਂ ਰੱਦ

Tuesday, Jul 21, 2026 - 11:47 AM (IST)

ਪਟੜੀ ਤੋਂ ਹੇਠਾਂ ਉਤਰੇ ਮਾਲ ਗੱਡੀ ਦੇ 6 ਡੱਬੇ, ਦਿੱਲੀ-ਗਾਜ਼ੀਆਬਾਦ ਰੂਟ ''ਤੇ ਰੇਲ ਆਵਾਜਾਈ ਠੱਪ, 16 ਟ੍ਰੇਨਾਂ ਰੱਦ

ਨੈਸ਼ਨਲ ਡੈਸਕ : ਉੱਤਰੀ ਰੇਲਵੇ ਦੇ ਗਾਜ਼ੀਆਬਾਦ-ਨਵੀਂ ਦਿੱਲੀ ਸੈਕਸ਼ਨ 'ਤੇ ਅੱਜ ਇੱਕ ਮਾਲ ਗੱਡੀ ਦੇ ਛੇ ਡੱਬੇ ਪਟੜੀ ਤੋਂ ਉਤਰ ਗਏ, ਜਿਸ ਕਾਰਨ ਸੈਕਸ਼ਨ 'ਤੇ ਆਵਾਜਾਈ ਵਿੱਚ ਵਿਘਨ ਪਿਆ। ਇਸ ਹਾਦਸੇ ਦੇ ਕਾਰਨ ਉੱਤਰੀ ਰੇਲਵੇ ਨੇ ਕਈ ਈਐਮਯੂ ਅਤੇ ਯਾਤਰੀ ਰੇਲਗੱਡੀਆਂ ਨੂੰ ਪੂਰੀ ਤਰ੍ਹਾਂ ਰੱਦ, ਅੰਸ਼ਕ ਤੌਰ 'ਤੇ ਰੱਦ ਕਰ ਦਿੱਤਾ ਹੈ ਜਾਂ ਡਾਇਵਰਟ ਕਰ ਦਿੱਤਾ ਹੈ। ਇਸ ਹਾਦਸੇ ਵਿੱਚ ਕਿਸੇ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।

ਪੜ੍ਹੋ ਇਹ ਵੀ - ਦਿੱਲੀ 'ਚ ਕਾਕਰੋਚਾਂ 'ਤੇ ਲਾਠੀਚਾਰਜ 'ਤੇ ਬੋਲੇ ਦਿਲਜੀਤ ਦੋਸਾਂਝ, ਕਿਹਾ-ਰੱਬ ਸਭ ਦੇਖ ਰਿਹਾ

ਉੱਤਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਹਿਮਾਂਸ਼ੂ ਸ਼ੇਖਰ ਉਪਾਧਿਆਏ ਨੇ ਕਿਹਾ ਕਿ ਹਾਦਸੇ ਕਾਰਨ 53 ਰੇਲਗੱਡੀਆਂ ਪ੍ਰਭਾਵਿਤ ਹੋਈਆਂ ਹਨ। ਇਨ੍ਹਾਂ ਵਿੱਚੋਂ 24 ਰੇਲਗੱਡੀਆਂ ਨੂੰ ਬਦਲ ਦਿੱਤਾ ਗਿਆ ਹੈ ਅਤੇ ਬਦਲਵੇਂ ਰੂਟਾਂ ਰਾਹੀਂ ਚਲਾਇਆ ਜਾ ਰਿਹਾ ਹੈ। ਜਦੋਂ ਕਿ 16 ਯਾਤਰੀ ਟ੍ਰੇਨਾਂ ਪੂਰੀ ਤਰ੍ਹਾਂ ਰੱਦ ਕਰ ਦਿੱਤੀਆਂ ਗਈਆਂ ਹਨ, ਜਦਕਿ ਪੰਜ ਯਾਤਰੀ ਟ੍ਰੇਨਾਂ ਨੂੰ ਅੰਸ਼ਕ ਤੌਰ 'ਤੇ ਰੱਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਅੱਠ ਟ੍ਰੇਨਾਂ ਨੂੰ ਵੱਖ-ਵੱਖ ਸਟੇਸ਼ਨਾਂ 'ਤੇ ਕੰਟਰੋਲ ਕੀਤਾ ਗਿਆ ਹੈ।

ਪੜ੍ਹੋ ਇਹ ਵੀ - DGP ਦੀ ਮੌਤ, ਤ੍ਰਿਪੁਰਾ ਪੁਲਸ ਹੈੱਡਕੁਆਰਟਰ 'ਚੋਂ ਮਿਲੀ ਲਾਸ਼

ਰੇਲਵੇ ਅਧਿਕਾਰੀਆਂ ਦੇ ਅਨੁਸਾਰ ਘਟਨਾ ਦੀ ਸੂਚਨਾ ਮਿਲਣ 'ਤੇ ਦਿੱਲੀ ਡਿਵੀਜ਼ਨ ਦੇ ਡਿਵੀਜ਼ਨਲ ਰੇਲਵੇ ਮੈਨੇਜਰ (ਡੀਆਰਐਮ), ਐਡੀਸ਼ਨਲ ਡਿਵੀਜ਼ਨਲ ਰੇਲਵੇ ਮੈਨੇਜਰ (ਏਡੀਆਰਐਮ) ਅਤੇ ਹੋਰ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚੇ। ਰੇਲਵੇ ਟੀਮਾਂ ਨੇ ਤੁਰੰਤ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ। ਹਾਦਸੇ ਕਾਰਨ ਇਸ ਰੂਟ 'ਤੇ ਰੋਜ਼ਾਨਾ ਆਉਣ-ਜਾਣ ਵਾਲਿਆਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਰੇਲਵੇ ਨੇ ਕਿਹਾ ਕਿ ਅਲੀਗੜ੍ਹ, ਪਲਵਲ ਅਤੇ ਸਾਹਿਬਾਬਾਦ ਵੱਲ ਜਾਣ ਵਾਲੀਆਂ ਕੁਝ ਸੇਵਾਵਾਂ ਦੇ ਸੰਚਾਲਨ ਵਿੱਚ ਵੀ ਬਦਲਾਅ ਕੀਤੇ ਗਏ ਹਨ।

ਪੜ੍ਹੋ ਇਹ ਵੀ - ਸਕੂਲਾਂ ਤੇ ਹਸਪਤਾਲਾਂ ਦੀਆਂ ਕੰਟੀਨਾਂ ’ਚ ਜੰਕ ਫੂਡ ਹੋਵੇਗਾ ਬੈਨ! ਕਰਨਾਟਕ ਸਰਕਾਰ ਦਾ ਵੱਡਾ ਫੈਸਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News