ਗਲੋਬਲ ਟੈਂਡਰ ਦੇ ਜ਼ਰੀਏ ਇੱਕ ਕਰੋੜ ਡੋਜ਼ ਖਰੀਦੇਗੀ ਬੀ.ਐੱਮ.ਸੀ.
Wednesday, May 12, 2021 - 10:41 PM (IST)
ਮੁੰਬਈ - ਮੁੰਬਈ ਮਹਾਂ ਨਗਰ ਪਾਲਿਕਾ ਸ਼ਹਿਰ ਦੇ ਨਾਗਰਿਕਾਂ ਨੂੰ ਕੋਰੋਨਾ ਵੈਕਸੀਨ ਲਗਾਉਣ ਲਈ ਗਲੋਬਲ ਟੈਂਡਰਿੰਗ ਦੇ ਜ਼ਰੀਏ ਇੱਕ ਕਰੋੜ ਡੋਜ਼ ਖਰੀਦੇਗੀ। ਮਹਾਰਾਸ਼ਟਰ ਦੇ ਮੁੱਖ ਮੰਤਰੀ ਉੱਧਵ ਠਾਕਰੇ ਨੇ ਇਸ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਵੈਕਸੀਨ ਅਗਲੇ ਦੋ ਤੋਂ ਤਿੰਨ ਮਹੀਨੇ ਦੇ ਅੰਦਰ ਲਗਾਈ ਜਾਵੇਗੀ ਅਤੇ ਇਸ ਦੇ ਲਈ ਜੰਗੀ ਪੱਧਰ 'ਤੇ ਮੁਹਿੰਮ ਚਲਾਉਣ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਬੀ.ਐੱਮ.ਸੀ. ਆਰਥਿਕ ਰੂਪ ਨਾਲ ਦੇਸ਼ ਦਾ ਸਭ ਤੋਂ ਵੱਡਾ ਨਗਰ ਨਿਗਮ ਹੈ ਅਤੇ ਉਸਦੇ ਕੋਲ ਕੋਰੋਨਾ ਨਾਲ ਲੜਨ ਲਈ ਬਜਟ ਤੋਂ ਇਲਾਵਾ ਤਮਾਮ ਸੰਸਾਧਨ ਵੀ ਮੌਜੂਦ ਹੈ। ਕੇਂਦਰ ਸਰਕਾਰ ਦੁਆਰਾ ਸਿਰਫ 45 ਸਾਲ ਤੋਂ ਉੱਪਰ ਦੇ ਨਾਗਰਿਕਾਂ ਨੂੰ ਕੋਰੋਨਾ ਵੈਕਸੀਨ ਲਗਾਉਣ ਦੇ ਕਾਰਨ ਮਹਾਰਾਸ਼ਟਰ ਵਿੱਚ ਵੈਕਸੀਨ ਦੇ ਪ੍ਰੋਗਰਾਮ ਦੀ ਰਫ਼ਤਾਰ ਠੰਡੀ ਪਈ ਹੈ ਲਿਹਾਜ਼ਾ ਗੋਲਬਲ ਟੈਂਡਰਿੰਗ ਦੇ ਜ਼ਰੀਏ ਹੁਣ ਮੁੰਬਈ ਵਿੱਚ ਰਫ਼ਤਾਰ ਨੂੰ ਤੇਜ਼ੀ ਦਿੱਤੀ ਜਾਵੇਗੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।