ਟਵਿੱਟਰ ''ਤੇ ਭਾਗਵਤ, RSS ਦੇ ਹੋਰ ਅਹੁਦਾ ਅਧਿਕਾਰੀਆਂ ਦੇ ਅਕਾਊਂਟ ''ਤੇ ਬਲਿਊ ਟਿਕ ਆਇਆ ਵਾਪਸ

06/05/2021 6:35:49 PM

ਨਵੀਂ ਦਿੱਲੀ- ਟਵਿੱਟਰ ਨੇ ਸ਼ਨੀਵਾਰ ਨੂੰ ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ ਅਤੇ ਹੋਰ ਸੀਨੀਅਰ ਅਹੁਦਾ ਅਧਿਕਾਰੀਆਂ ਦੇ ਅਕਾਊਂਟ ਤੋਂ ਬਲਿਊ ਟਿਕ ਹਟਾ ਦਿੱਤਾ ਅਤੇ ਸੋਸ਼ਲ ਮੀਡੀਆ 'ਤੇ ਸੰਘ ਦੇ ਸ਼ੁੱਭਚਿੰਤਕਾਂ ਦੇ ਰੋਸ ਜ਼ਾਹਰ ਕਰਨ ਤੋਂ ਬਾਅਦ ਇਸ ਨੂੰ ਮੁੜ ਬਹਾਲ ਕਰ ਦਿੱਤਾ ਗਿਆ। ਰਾਸ਼ਟਰੀ ਸਵੈ ਸੇਵਕ ਸੰਘ (ਆਰ.ਐੱਸ.ਐੱਸ.) ਦੀ ਦਿੱਲੀ ਇਕਾਈ ਦੇ ਅਹੁਦਾ ਅਧਿਕਾਰੀ ਰਾਜੀਵ ਤੁਲੀ ਨੇ ਸਖ਼ਤ ਨਾਰਾਜ਼ਗੀ ਜਤਾਉਂਦੇ ਹੋਏ ਦੱਸਿਆ,''ਇਹ ਟਵਿੱਟਰ ਵਲੋਂ ਸਾਫ਼ ਤੌਰ 'ਤੇ ਭੇਦਭਾਵ ਅਤੇ ਤਕਨਾਲੋਜੀ ਜਾਗੀਰਦਾਰੀ ਦਾ ਸਪੱਸ਼ਟ ਉਦਾਹਰਣ ਹੈ।'' ਉਨ੍ਹਾਂ ਨੇ ਅਜਿਹੇ ਕਈ ਟਵਿੱਟਰ ਅਕਾਊਂਟ ਦਾ ਹਵਾਲਾ ਦਿੱਤਾ ਜੋ ਸਰਗਰਮ ਨਹੀਂ ਹਨ ਪਰ ਉਨ੍ਹਾਂ ਦਾ ਬਲਿਊ ਟਿਕ ਬਰਕਰਾਰ ਹੈ।

ਇਹ ਵੀ ਪੜ੍ਹੋ : ਟਵਿੱਟਰ ਨੇ ਹੁਣ RSS ਮੁਖੀ ਭਾਗਵਤ ਸਮੇਤ ਸੰਘ ਦੇ ਕਈ ਵੱਡੇ ਨੇਤਾਵਾਂ ਦੇ ਅਕਾਊਂਟ ਤੋਂ ਹਟਾਇਆ ਬਲਿਊ ਟਿਕ 

ਸੰਘ ਦੇ ਸੂਤਰਾਂ ਨੇ ਦੱਸਿਆ ਕਿ ਸੱਤਾਧਾਰੀ ਭਾਜਪਾ ਦੇ ਮਾਰਗਦਰਸ਼ਕ ਆਰ.ਐੱਸ.ਐੱਸ. ਦੇ ਸੀਨੀਅਰ ਅਹੁਦਾ ਅਧਿਕਾਰੀਆਂ ਨਾਲ ਜੁੜੇ 5 ਅਕਾਊਂਟ ਤੋਂ ਵੈਰੀਫਿਕੇਸ਼ਨ ਬੈਜ ਬਲਿਊ ਟਿਕ ਹਟਾ ਲਿਆ ਗਿਆ। ਬਾਅਦ 'ਚ ਭਾਗਵਤ, ਸੁਰੇਸ਼ ਸੋਨੀ, ਅਰੁਣ ਕੁਮਾਰ, ਸੁਰੇਸ਼ ਜੋਸ਼ੀ ਅਤੇ ਕ੍ਰਿਸ਼ਨ ਗੋਪਾਲ ਦੇ ਅਕਾਊਂਟ ਦੇ ਬਲਿਊ ਟਿਕ ਨੂੰ ਬਹਾਲ ਕਰ ਦਿੱਤਾ ਗਿਆ। ਤੁਲੀ ਨੇ ਕਿਹਾ ਕਿ ਕਾਫ਼ੀ ਕੋਸ਼ਿਸ਼ ਤੋਂ ਬਾਅਦ ਇਸ ਨੂੰ ਬਹਾਲ ਕਰ ਦਿੱਤਾ ਗਿਆ। ਇਸ ਤੋਂ ਪਹਿਲੇ ਦਿਨ ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਦੇ ਨਿੱਜੀ ਅਕਾਊਂਟ ਦੇ ਬਲਿਊ ਟਿਕ ਨੂੰ ਹਟਾ ਦਿੱਤਾ ਗਿਆ ਅਤੇ ਫਿਰ ਉਸ ਨੂੰ ਬਹਾਲ ਕਰ ਦਿੱਤਾ ਗਿਆ।

PunjabKesari


DIsha

Content Editor

Related News