ਗਲਵਾਨ ਝੜਪ ’ਚ ਸ਼ਹੀਦ ਚੀਨੀ ਫ਼ੌਜੀਆਂ ਦੇ ਸਮਾਰਕ ’ਤੇ ਖਿੱਚਵਾਈ ਤਸਵੀਰ, ਟਰੈਵਲ ਬਲਾਗਰ ਨੂੰ 7 ਮਹੀਨੇ ਦੀ ਕੈਦ

11/16/2021 11:29:37 AM

ਪੇਈਚਿੰਗ/ਲੱਦਾਖ– ਗਲਵਾਨ ਘਾਟੀ ’ਚ ਭਾਰਤ ਨਾਲ ਹੋਏ ਸਰਹੱਦੀ ਝੜਪ ’ਚ ਸ਼ਹੀਦ ਹੋਏ ਚੀਨੀ ਫੌਜੀਆਂਂਦੇ ਸਮਾਰਕ ਦਾ ਅਪਮਾਨ ਕਰਨ ਲਈ ਚੀਨ ਦੇ ਇਕ ਟਰੈਵਲ ਬਲਾਗਰ ਨੂੰ 7 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ। ਦੱਸ ਦੇਈਏ ਕਿ ਗਲਵਾਨ ਘਾਟੀ ਵਿਚ ਭਾਰਤ ਅਤੇ ਚੀਨ ਦੇ ਫ਼ੌਜੀਆਂ ਵਿਚਾਲੇ ਝੜਪ ਹੋਈ ਸੀ। ਚੀਨ ਨੇ ਪਹਿਲਾਂ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਸ ਨੂੰ ਨੁਕਸਾਨ ਨਹੀਂ ਪੁੱਜਾ ਪਰ ਬਾਅਦ ਵਿਚ ਇਹ ਗੱਲ ਮੰਨੀ ਸੀ। ਫਿਰ ਸ਼ਹੀਦ ਹੋਏ ਜਵਾਨਾਂ ਦੀ ਯਾਦ ’ਚ ਸਮਾਰਕ ਬਣਵਾਇਆ ਸੀ। ਟਰੈਵਲ ਬਲਾਗਰ ਨੇ ਚੀਨ ਦੇ ਸ਼ਹੀਦ ਜਵਾਨਾਂ ਲਈ ਬਣੀ ਸਮਾਰਕ ਕੋਲ ਤਸਵੀਰ ਖਿੱਚਵਾਈ ਸੀ। ਬਲਾਗਰ ’ਤੇ ਜਵਾਨਾਂ ਦੇ ਸਨਮਾਨ ਦਾ ਅਪਮਾਨ ਕਰਨ ਦਾ ਦੋਸ਼ ਲੱਗਾ ਹੈ। ਉੱਤਰੀ-ਪੱਛਮੀ ਚੀਨ ਦੇ ਉਈਗਰ ਖੇਤਰ ਦੇ ਪਿਸ਼ਾਨ ਕਾਊਂਟੀ ਦੀ ਸਥਾਨਕ ਕੋਰਟ ਨੇ ਉਸ ਨੂੰ 7 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ਬਲਾਗਰ ਨੂੰ 10 ਦਿਨਾਂ ਦੇ ਅੰਦਰ ਜਨਤਕ ਤੌਰ ’ਤੇ ਮੁਆਫੀ ਮੰਗਣ ਦਾ ਹੁਕਮ ਦਿੱਤਾ।

ਇਹ ਵੀ ਪੜ੍ਹੋ : ਪ੍ਰਦੂਸ਼ਣ ’ਤੇ SC ਸਖ਼ਤ; ਕੇਂਦਰ ਸਮੇਤ ਪੰਜਾਬ, ਹਰਿਆਣਾ ਤੇ ਦਿੱਲੀ ਤੋਂ ਮੰਗਿਆ ਹਲਫ਼ਨਾਮਾ

ਬਲਾਗਰ ਨੇ ਫ਼ੌਜੀ ਦੀ ਯਾਦਗਾਰ ’ਤੇ ਪਿੱਠ ਟਿਕਾਈ, ਨਾਂ-ਪੱਥਰ ’ਤੇ ਪੈਰ ਰੱਖਿਆ

ਬਲਾਗਰ ਦੀ ਨਾਂ ਲੀ ਕਿਜੀਆਨ ਹੈ। ਉਹ ਸੋਸ਼ਲ ਮੀਡੀਆ ’ਤੇ ਵੀ ਸਰਗਰਮ ਹੈ। ਉਸ ਨੇ ਇਸ ਸਾਲ ਜੁਲਾਈ ’ਚ ਉੱਤਰੀ-ਪੱਛਮੀ ਚੀਨ ’ਚ ਕਾਰਾਕੋਰਮ ਪਰਬਤ ’ਚ ਸਥਿਤ ਇਕ ਸਮਾਰਕ ਦੀ ਯਾਤਰਾ ਕੀਤੀ ਸੀ। ਦੋਸ਼ ਹੈ ਕਿ ਉਸ ਨੇ ਪਹਿਲਾਂ ਸਮਾਰਕ ’ਤੇ ਫੌਜੀਆਂ ਦੇ ਨਾਂ ਵਾਲੇ ਪੱਥਰ ’ਤੇ ਪੈਰ ਰੱਖਿਆ ਅਤੇ ਫਿਰ ਯਾਦਗਾਰ ’ਤੇ ਪਿੱਠ ਟਿਕਾ ਕੇ ਖੜ੍ਹਾ ਹੋਇਆ। ਜਾਂਚ ਰਿਪੋਰਟ ’ਚ ਕਿਹਾ ਗਿਆ ਹੈ ਕਿ ਦੋਸ਼ੀ ਲੀ ਕਿਜੀਆਨ ਨੇ ਆਪਣੀ ਜ਼ਿੰਦਗੀ ਬਲੀਦਾਨ ਕਰਨ ਵਾਲੇ ਫੌਜੀ ਦੇ ਸਮਾਰਕ ਕੋਲ ਸੈਲਫੀ ਲਈ ਅਤੇ ਆਪਣੇ ਚਿਹਰੇ ’ਤੇ ਮੁਸਕਾਨ ਦੇ ਨਾਲ ਸਮਾਰਕ ਵੱਲ ਹੱਥ ਨਾਲ ਪਿਸਤੌਲ ਦਾ ਨਿਸ਼ਾਨ ਬਣਾਇਆ। ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਕਿਜੀਆਨ ਦਾ ਵਿਰੋਧ ਸ਼ੁਰੂ ਹੋ ਗਿਆ। ਇਸ ਦੀ ਜਾਂਚ ਦੇ ਹੁਕਮ ਦਿੱਤੇ ਗਏ ਸਨ। ਹੁਣ ਉਸ ਨੂੰ ਦੋਸ਼ੀ ਮੰਨਦੇ ਹੋਏ 7 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ।

ਇਹ ਵੀ ਪੜ੍ਹੋ : ਨਿਰਸੁਆਰਥ ਸੇਵਾ ਦਾ ਇਨਾਮ, ਬਜ਼ੁਰਗ ਬੀਬੀ ਨੇ ਰਿਕਸ਼ਾ ਚਾਲਕ ਦੇ ਨਾਂ ਕੀਤੀ ਕਰੋੜਾਂ ਦੀ ਜਾਇਦਾਦ

ਗਲਵਾਨ ’ਚ ਸ਼ਹੀਦ ਹੋਏ ਸਨ ਭਾਰਤ ਦੇ 20 ਜਵਾਨ
ਸਾਲ 2020 ਵਿਚ ਲੱਦਾਖ ਦੇ ਗਲਵਾਨ ਘਾਟੀ ਖੇਤਰ ਵਿਚ ਭਾਰਤ ਅਤੇ ਚੀਨ ਦੇ ਫ਼ੌਜੀਆਂ ਵਿਚਾਲੇ ਤਣਾਅ ਸੀ। ਹਾਲਾਤ ਸੁਧਾਰਨ ਲਈ ਬੈਠਕ ਚਲ ਰਹੀ ਸੀ। ਚੀਨ ਭਾਰਤ ਦੀ ਮੰਗ ਮੰਨਣ ਤੋਂ ਬਾਅਦ ਵੀ ਪਿੱਛੇ ਨਹੀਂ ਹਟਿਆ ਸੀ। ਹੌਲੀ-ਹੌਲੀ ਹਾਲਾਤ ਵਿਗੜਦੇ ਗਏ ਅਤੇ ਫਿਰ ਦੋਹਾਂ ਫ਼ੌਜੀਆਂ ਵਿਚਾਲੇ ਝੜਪ ਹੋਈ। ਇਸ ਵਿਚ ਭਾਰਤ ਦੇ ਕਮਾਂਡਿੰਗ ਅਫ਼ਸਰ ਕਰਨਲ ਬੀ. ਸੰਤੋਸ਼ ਬਾਬੂ ਸਮੇਤ 20 ਜਵਾਨ ਸ਼ਹੀਦ ਹੋ ਗਏ ਸਨ। ਹਾਲਾਂਕਿ ਇਸ ਝੜਪ ’ਚ ਚੀਨ ਦੇ 4 ਜਵਾਨ ਮਾਰੇ ਗਏ। ਰੂਸ ਦੀ ਸਮਾਚਾਰ ਏਜੰਸੀ ‘ਟਾਸ’ ਨੇ ਕਿਹਾ ਸੀ ਕਿ ਗਲਵਾਨ ਵਿਚ ਚੀਨ ਦੇ ਕਰੀਬ 45 ਫ਼ੌਜੀ ਮਾਰੇ ਗਏ ਸਨ।

ਇਹ ਵੀ ਪੜ੍ਹੋ : ਮਣੀਪੁਰ ਅੱਤਵਾਦੀ ਹਮਲਾ: ਪਤਨੀ-ਪੁੱਤ ਸਮੇਤ ਸ਼ਹੀਦ ਕਰਨਲ ਦੀ ਮਿ੍ਰਤਕ ਦੇਹ ਪੁੱਜੀ ਰਾਏਗੜ੍ਹ, ਉਮੜਿਆ ਜਨ ਸੈਲਾਬ

ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


Tanu

Content Editor

Related News