ਗੁਜਰਾਤ ਦੇ ਮੰਤਰੀ ਦੀ ਚੋਣ ਰੱਦ ਕਰਨ ਦੇ ਹੁਕਮ ''ਤੇ ਰੋਕ
Friday, May 15, 2020 - 11:02 PM (IST)
ਨਵੀਂ ਦਿੱਲੀ (ਅਨਸ)- ਸੁਪਰੀਮ ਕੋਰਟ ਨੇ ਕਦਾਚਾਰ ਦੇ ਆਧਾਰ 'ਤੇ ਗੁਜਰਾਤ ਦੇ ਕਾਨੂੰਨ ਮੰਤਰੀ ਭੂਪੇਂਦਰ ਸਿੰਘ ਚੂਡਾਸਮਾ ਦੀ ਚੋਣ ਰੱਦ ਕਰਨ ਦੇ ਹਾਈ ਕੋਰਟ ਦੇ ਫੈਸਲੇ 'ਤੇ ਸ਼ੁੱਕਰਵਾਰ ਨੂੰ ਰੋਕ ਲਗਾ ਦਿੱਤੀ। ਅਦਾਲਤ ਨੇ ਚੂਡਾਸਮਾ ਦੀ ਅਪੀਲ 'ਤੇ ਹਾਈ ਕੋਰਟ ਦੇ 12 ਮਈ ਦੇ ਹੁਕਮ 'ਤੇ ਰੋਕ ਲਗਾਈ। ਇਸ ਦੇ ਨਾਲ ਹੀ ਬੈਂਚ ਨੇ ਚੂਡਾਸਮਾ ਦੇ ਵਿਰੋਧੀ ਕਾਂਗਰਸ ਦੇ ਅਸ਼ਵਿਨ ਰਾਠੌੜ ਅਤੇ ਹੋਰ ਨੂੰ ਇਸ ਅਪੀਲ 'ਤੇ ਨੋਟਿਸ ਜਾਰੀ ਕੀਤੇ।
ਭੂਪਿੰਦਰ ਸਿੰਘ ਚੂਡਾਸਮਾ 2017 ਦੇ ਵਿਧਾਨ ਸਭਾ ਚੋਣਾਂ ਵਿਚ ਢੋਲਕੀਆ ਸੀਟ 'ਤੇ 327 ਸੀਟਾਂ ਤੋਂ ਜੇਤੂ ਐਲਾਨ ਕੀਤੇ ਗਏ ਸਨ। ਉਹ ਇਸ ਸਮੇਂ ਗੁਜਰਾਤ ਦੀ ਵਿਜੇ ਰੁਪਾਣੀ ਸਰਕਾਰ ਵਿਚ ਕਾਨੂੰਨ ਮੰਤਰੀ ਹਨ। ਹਾਈ ਕੋਰਟ ਨੇ ਆਪਣੇ ਫੈਸਲੇ ਵਿਚ ਕਿਹਾ ਸੀ ਕਿ ਚੋਣ ਕਮਿਸ਼ਨ ਨੇ ਵੋਟਿੰਗ ਦੌਰਾਨ ਡਾਕ ਰਾਹੀਂ ਮਿਲੀਆਂ 429 ਵੋਟਾਂ ਗਲਤ ਤਰੀਕੇ ਨਾਲ ਅਸਵੀਕਾਰ ਕੀਤੀਆਂ ਸਨ।