ਰੋਹਤਾਂਗ ਅਤੇ ਲਾਹੌਲ ’ਚ ਬਰਫ਼ੀਲਾ ਤੂਫਾਨ, 50 ਤੋਂ ਵਧ ਸੜਕਾਂ ਹੋਈਆਂ ਬੰਦ
Saturday, Dec 18, 2021 - 11:01 AM (IST)
![ਰੋਹਤਾਂਗ ਅਤੇ ਲਾਹੌਲ ’ਚ ਬਰਫ਼ੀਲਾ ਤੂਫਾਨ, 50 ਤੋਂ ਵਧ ਸੜਕਾਂ ਹੋਈਆਂ ਬੰਦ](https://static.jagbani.com/multimedia/2021_12image_10_51_160325860himachal.jpg)
ਸ਼ਿਮਲਾ/ਮਨਾਲੀ– ਰੋਹਤਾਂਗ ਸਮੇਤ ਲਾਹੌਲ ਦੇ ਵਧੇਰੇ ਖੇਤਰਾਂ ਵਿਚ ਸ਼ੁੱਕਰਵਾਰ ਨੂੰ ਫਿਰ ਬਰਫ਼ੀਲਾ ਤੂਫਾਨ ਆਇਆ। ਬਰਫ ਦੇ ਤੋਦੇ ਮਨਾਲੀ ਤੱਕ ਡਿੱਗੇ। ਉਥੇ ਹੀ ਧਰਮਸ਼ਾਲਾ ਦੇ ਤ੍ਰਿਯੁੰਡ, ਚੰਬਾ ਦੇ ਡਲਹੌਜੀ ਦੇ ਭਰਮੌਰ ਤੇ ਸ਼ਿਮਲਾ ਦੇ ਉਪਰੀ ਇਲਾਕਿਆਂ ਵਿਚ ਰੁਕ-ਰੁਕ ਕੇ ਬਰਫਬਾਰੀ ਦਾ ਕ੍ਰਮ ਜਾਰੀ ਹੈ।
ਓਧਰ ਮਨਾਲੀ ਵਿਚ ਵੀ ਇਸ ਮੌਸਮ ਦੀ ਪਹਿਲੀ ਬਰਫ਼ਬਾਰੀ ਹੋਈ। ਬਰਫ ਦੇਖ ਸੈਲਾਨੀ ਝੂਮ ਉਠੇ। ਸੈਲਾਨੀਆਂ ਨੇ ਮਾਲ ਰੋਡ ਮਨਾਲੀ ਵਿਚ ਖੂਬ ਮਸਤੀ ਕੀਤੀ। ਰੋਹਤਾਂਗ ਦੱਰੇ ਵਿਚ ਅੱਧਾ ਫੁੱਟ ਬਰਫਬਾਰੀ ਹੋਈ। ਸਮੁੱਚਾ ਸੂਬਾ ਠੰਡ ਨਾਲ ਠਰ ਰਿਹਾ ਹੈ। ਆਲਮ ਇਹ ਹੈ ਕਿ 5 ਸੂਬਿਆਂ ਦਾ ਪਾਰਾ ਜ਼ੀਰੋ ਤੋਂ ਹੇਠਾਂ ਚਲਾ ਗਿਆ ਹੈ। ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਤੱਕ ਸੀਤ ਲਹਿਰ ਦਾ ਅਲਰਟ ਜਾਰੀ ਕੀਤਾ ਹੈ। ਉਥੇ ਹੀ ਬਰਫ਼ਬਾਰੀ ਕਾਰਨ ਸੂਬੇ ਦੀਆਂ 50 ਤੋਂ ਵਧ ਸੜਕਾਂ ਬੰਦ ਹੋ ਗਈਆਂ ਹਨ।
ਇਹ ਵੀ ਪੜ੍ਹੋ : ਹੁਣ ਕੁੜੀਆਂ ਦੇ ਵਿਆਹ ਦੀ ਉਮਰ ਹੋਵੇਗੀ 21 ਸਾਲ, ਕੈਬਨਿਟ ਵੱਲੋਂ ਤਜਵੀਜ਼ ਨੂੰ ਮਨਜ਼ੂਰੀ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ