ਜੇਕਰ ਕੱਢਵਾਉਣ ਜਾ ਰਹੇ ਹੋ ਪੈਸੇ ਤਾਂ ਰਹੋ ਸਾਵਧਾਨ, ਸ਼੍ਰੀਗੰਗਾਨਗਰ ਦੇ ਏ.ਟੀ.ਐੱਮ. ''ਚ ਹੋਇਆ ਧਮਾਕਾ

Saturday, Aug 05, 2017 - 02:18 AM (IST)

ਜੈਪੁਰ— ਜੇਕਰ ਤੁਸੀਂ ਏ.ਟੀ.ਐੱਮ. ਤੋਂ ਪੈਸਾ ਕੱਢਵਾਉਣ ਜਾ ਰਹੇ ਹੋ ਤਾਂ ਸਾਵਧਾਨ ਰਹੋ। ਸਾਵਧਾਨ ਹੋ ਕੇ ਏ.ਟੀ.ਐੱਮ. 'ਚ ਜਾਓ ਕਿਉਂਕਿ ਰਾਜਸਥਾਨ ਦੇ ਸ਼੍ਰੀਗੰਗਾਨਗਰ 'ਚ ਇਕ ਏ.ਟੀ.ਐੱਮ. 'ਚ ਬਲਾਸਟ ਹੋਣ ਦੀ ਖਬਰ ਸਾਹਮਣੇ ਆਈ ਹੈ। ਘਟਨਾ ਸ਼੍ਰੀਗੰਗਾਨਗਰ ਦੇ ਸਾਧੂ ਵਾਲੇ ਕੈਂਟ ਏਰੀਏ 'ਚ ਵਾਪਰੀ। ਜਾਣਕਾਰੀ ਮੁਤਾਬਕ ਧਾਮਕੇ ਕਾਰਨ ਨੇੜਲੇ ਘਰਾਂ ਨੂੰ ਵੀ ਨੁਕਸਾਨ ਹੋਇਆ ਹੈ। ਸਥਾਨਕ ਪੁਲਸ ਮੁਤਾਬਕ ਵੀਰਵਾਰ ਨੂੰ ਕੈਂਟ ਏਰੀਏ 'ਚ ਸਥਿਤ ਐੱਸ.ਬੀ.ਆਈ. ਬੈਂਕ  ਦੇ ਏ.ਟੀ.ਐੱਮ. 'ਚ ਧਮਾਕਾ ਹੋ ਗਿਆ। ਜਿਸ 'ਚ 20 ਲੱਖ ਰੁਪਏ ਕੈਸ਼ ਸੀ। ਧਮਾਕਾ ਤਾਂ ਤੇਜ਼ ਸੀ ਪਰ ਏ.ਟੀ.ਐੱਮ. 'ਚ ਲੱਗੇ ਸਾਇਰਨ ਕਾਰਨ ਜ਼ਿਆਦਾ ਨਗਦੀ ਸੜਨ ਤੋਂ ਬਚਾਅ ਹੋ ਗਿਆ।
ਪੁਲਸ ਦੀ ਜਾਣਕਾਰੀ ਮੁਤਾਬਕ ਫਿਰ ਵੀ ਧਮਾਕੇ 'ਚ 16 ਹਜ਼ਾਰ ਦੇ ਕਰੀਬ ਨਗਦੀ ਨੂੰ ਨੁਕਸਾਨ ਪਹੁੰਚਿਆ ਹੈ। ਸ਼ੁੱਕਰਵਾਰ ਨੂੰ ਪੁਲਸ ਨੇ ਮਾਮਲਾ ਦਰਜ ਕਰਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਮਾਮਲਾ ਛਾਉਣੀ ਏਰੀਏ ਦਾ ਹੋਣ ਕਾਰਨ ਆਰਮੀ ਦਾ ਖੁਫੀਆ ਤੰਤਰ ਵੀ ਸਾਵਧਾਨ ਹੋ ਗਿਆ। ਜਾਣਕਾਰੀ ਮੁਤਾਬਕ ਆਰਮੀ ਇੰਟੈਲੀਜੈਂਸ ਨੇ ਹਾਦਸੇ ਵਾਲੀ ਥਾਂ ਦਾ ਮੁਆਇਨਾ ਕੀਤਾ। ਨਾਲ ਹੀ ਮੌਕੇ ਤੋਂ ਕੁਝ ਸਬੂਤ ਵੀ ਇਕੱਠੇ ਕਰ ਲਏ ਗਏ। ਉਧਰ ਏ.ਟੀ.ਐੱਮ. ਦੇ ਸੀ.ਸੀ.ਟੀ.ਵੀ. ਫੁਟੇਜ ਵੀ ਫਰੋਲਿਆ ਜਾ ਰਿਹਾ ਹੈ। ਸਥਾਨਕ ਪੁਲਸ ਮੁਤਾਬਕ ਸੀ.ਸੀ.ਟੀ.ਵੀ. ਫੁਟੇਜ 'ਚ ਇਕ ਵਿਅਕਤੀ ਦੀਆਂ ਹਰਕਤਾਂ ਸ਼ੱਕੀ ਲੱਗ ਰਹੀਆਂ ਹਨ। ਜਿਸ ਦੇ ਏ.ਟੀ.ਐੱਮ. ਤੋਂ ਬਾਹਰ ਜਾਂਦੇ ਹੀ ਧਮਾਕਾ ਹੋ ਗਿਆ।


Related News