ਜੰਮੂ: ਕਬਾੜ ਦੇ ਗੋਦਾਮ ’ਚ ਅੱਗ ਲੱਗਣ ਨਾਲ 4 ਦੀ ਮੌਤ, 14 ਜ਼ਖ਼ਮੀ

Tuesday, Mar 15, 2022 - 10:51 AM (IST)

ਜੰਮੂ: ਕਬਾੜ ਦੇ ਗੋਦਾਮ ’ਚ ਅੱਗ ਲੱਗਣ ਨਾਲ 4 ਦੀ ਮੌਤ, 14 ਜ਼ਖ਼ਮੀ

ਜੰਮੂ,(ਉਦੇ)– ਪੁਰਾਣੇ ਸ਼ਹਿਰ ਦੇ ਭੀੜ-ਭੜੱਕੇ ਵਾਲੇ ਰੈਜੀਡੈਂਸੀ ਰੋਡ ਦੀ ਇਕ ਤੰਗ ਗਲੀ ’ਚ ਸੋਮਵਾਰ ਸ਼ਾਮ ਨੂੰ ਕਬਾੜ ਦੇ ਗੋਦਾਮ ’ਚ ਅੱਗ ਲੱਗ ਗਈ, ਜਿਸ ’ਚ 4 ਲੋਕਾਂ ਦੀ ਝੁਲਸਣ ਨਾਲ ਮੌਤ ਹੋ ਗਈ, ਜਦੋਂ ਕਿ 14 ਹੋਰ ਜਖ਼ਮੀ ਹੋ ਗਏ। ਮਰਨ ਵਾਲਿਆਂ ’ਚ ਇਕ ਬੱਚਾ, ਇਕ ਔਰਤ ਅਤੇ 2 ਪੁਰਸ਼ ਸ਼ਾਮਲ ਹਨ। ਮ੍ਰਿਤਕਾਂ ਦੀ ਅਜੇ ਪਛਾਣ ਨਹੀਂ ਹੋਈ ਹੈ, ਜਦੋਂ ਕਿ ਉਨ੍ਹਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮੌਕੇ ’ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਅੱਗ ਬੁਝਾਉਣ ’ਚ ਕਾਫ਼ੀ ਮਸ਼ੱਕਤ ਕਰਨੀ ਪਈ। ਦੱਸਿਆ ਜਾ ਰਿਹਾ ਹੈ ਕਿ ਸ਼ਾਰਟ ਸਰਕਿਟ ਨਾਲ ਅੱਗ ਲੱਗ ਗਈ, ਜਿਸ ਨੇ ਭਿਆਨਕ ਰੂਪ ਧਾਰਨ ਕਰ ਲਿਆ।

ਜਾਣਕਾਰੀ ਅਨੁਸਾਰ ਰੈਜ਼ੀਡੈਂਸੀ ਰੋਡ ’ਤੇ ਸੈਰ-ਸਪਾਟਾ ਵਿਭਾਗ ਦੇ ਡਾਕ ਬੰਗਲੇ ਦੇ ਸਾਹਮਣੇ ਮੁਹੱਲਾ ਦਾਰੂ ਗਿਰਾਂ ਨੂੰ ਜਾਣ ਵਾਲੀ ਗਲੀ ’ਚ ਕਬਾੜ ਦੇ ਗੋਦਾਮ ’ਚ ਸੋਮਵਾਰ ਸ਼ਾਮ 6.15 ਵਜੇ ਸ਼ਾਰਟ ਸਰਕਿਟ ਨਾਲ ਅੱਗ ਲੱਗ ਗਈ। ਗੋਦਾਮ ’ਚ ਕੰਮ ਕਰ ਰਹੇ ਲੋਕਾਂ ਨੇ ਬਚਣ ਦੀ ਕੋਸ਼ਿਸ਼ ਕੀਤੀ ਪਰ ਉੱਥੇ ਰੱਖੇ ਐੱਲ. ਪੀ. ਜੀ. ਸਿਲੰਡਰ ਦੇ ਧਮਾਕੇ ਨਾਲ ਅੱਗ ਹੋਰ ਭੜਕ ਗਈ ਅਤੇ ਪੂਰੇ ਅਹਾਤੇ ਨੂੰ ਆਪਣੀ ਲਪੇਟ ’ਚ ਲੈ ਲਿਆ। ਉੱਥੇ ਹੀ ਸੂਚਨਾ ਤੋਂ ਬਾਅਦ ਫਾਇਰ ਬ੍ਰਿਗੇਡ ਵਿਭਾਗ ਦੀਆਂ ਗੱਡੀਅਾਂ ਮੌਕੇ ’ਤੇ ਪਹੁੰਚੀਆਂ ਅਤੇ ਕਾਫ਼ੀ ਮਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ।


author

Rakesh

Content Editor

Related News