ਹਿਸਾਰ ਨੇੜੇ ਪਟਾਕੇ ਨਸ਼ਟ ਕਰਦੇ ਸਮੇਂ ਧਮਾਕਾ, ਇਕ ਦੀ ਮੌਤ, 2 ਟਰੈਕਟਰਾਂ ਦੇ ਉੱਡੇ ਪਰਖਚੇ

Thursday, Nov 24, 2022 - 12:11 PM (IST)

ਹਿਸਾਰ ਨੇੜੇ ਪਟਾਕੇ ਨਸ਼ਟ ਕਰਦੇ ਸਮੇਂ ਧਮਾਕਾ, ਇਕ ਦੀ ਮੌਤ, 2 ਟਰੈਕਟਰਾਂ ਦੇ ਉੱਡੇ ਪਰਖਚੇ

ਸਿਵਾਨੀ ਮੰਡੀ, (ਪੋਪਲੀ)– ਹਿਸਾਰ ਨੇੜੇ ਸਿਵਾਨੀ ਮੰਡੀ ’ਚ ਬੁੱਧਵਾਰ ਸ਼ਾਮ ਹੋਏ ਇਕ ਧਮਾਕੇ ’ਚ ਨਗਰ ਪਾਲਿਕਾ ਦੇ ਇਕ ਕਰਮਚਾਰੀ ਮੋਹਿਤ ਉਰਫ ਮੋਨੂੰ (22) ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖਮੀ ਹੋ ਗਏ।

ਮਿਲੀਆਂ ਖਬਰਾਂ ਮੁਤਾਬਕ ਸੀਵਾਨੀ ਪ੍ਰਸ਼ਾਸਨ ਦੇ ਅਧਿਕਾਰੀ ਆਪਣੇ ਸਟਾਫ਼ ਨਾਲ ਨਾਜਾਇਜ਼ ਪਟਾਕੇ ਬਣਾਉਣ ਵਾਲੀ ਇਕ ਫੈਕਟਰੀ ਤੋਂ ਬੀਤੇ ਦਿਨੀ ਜ਼ਬਤ ਕੀਤੇ ਪਟਾਕਿਆਂ ਨੂੰ ਨਸ਼ਟ ਕਰਨ ਲਈ ਰੁਪਾਣਾ ਰੋਡ ’ਤੇ ਸਥਿਤ ਉਕਤ ਫੈਕਟਰੀ ਵਿਖੇ ਪਹੁੰਚੇ। ਪਟਾਕੇ ਨਗਰ ਨਿਗਮ ਦੇ ਟਰੈਕਟਰਾਂ -ਟਰਾਲੀਆਂ ’ਚ ਰੱਖ ਕੇ ਲਿਆਂਦੇ ਗਏ ਸਨ। ਇਕ ਟੋਏ ’ਚ ਦਬਦਿਆਂ ਹੀ ਇਨ੍ਹਾਂ ’ਚ ਧਮਾਕਾ ਹੋ ਗਿਆ।

ਇਹ ਵੀ ਪੜ੍ਹੋ– ਬੰਦ ਹੋ ਸਕਦੀ ਹੈ ਗਰੀਬਾਂ ਲਈ ਮੁਫ਼ਤ ਅਨਾਜ ਯੋਜਨਾ?

PunjabKesari

ਇਹ ਵੀ ਪੜ੍ਹੋ– ਸ਼ਰਮਨਾਕ! ਹਸਪਤਾਲ ਨੇ ਗਰਭਵਤੀ ਔਰਤ ਨੂੰ ਨਹੀਂ ਕੀਤਾ ਐਡਮਿਟ, ਲੋਕਾਂ ਨੇ ਸੜਕ ’ਤੇ ਕਰਵਾਈ ਡਿਲਿਵਰੀ

ਧਮਾਕਾ ਇੰਨਾ ਜ਼ਬਰਦਸਤ ਸੀ ਕਿ 2 ਟਰੈਕਟਰਾਂ ਦੇ ਪਰਖਚੇ ਉੱਡ ਗਏ ਜਦਕਿ 2 ਮੋਟਰਸਾਈਕਲ ਸੜ ਕੇ ਸੁਆਹ ਹੋ ਗਏ। ਮੌਕੇ ’ਤੇ ਡਿਊਟੀ ਮੈਜਿਸਟ੍ਰੇਟ, ਤਹਿਸੀਲਦਾਰ ਅਤੇ ਥਾਣਾ ਇੰਚਾਰਜ ਦੀਆਂ ਕਾਰਾਂ ਅਤੇ ਇਕ ਜੇ. ਸੀ. ਬੀ. ਮਸ਼ੀਨ ਨੂੰ ਨੁਕਸਾਨ ਪੁੱਜਾ। ਧਮਾਕੇ ’ਚ ਨਗਰ ਪਾਲਿਕਾ ਦੇ ਕਰਮਚਾਰੀ ਮੋਹਿਤ ਉਰਫ ਮੋਨੂੰ (22) ਦੀ ਮੌਕੇ ’ਤੇ ਹੀ ਮੌਤ ਹੋ ਗਈ।

ਡਿਊਟੀ ਮੈਜਿਸਟਰੇਟ, ਤਹਿਸੀਲਦਾਰ, ਥਾਣਾ ਇੰਚਾਰਜ , ਪੁਲਸ ਵਿਭਾਗ ਤੇ ਨਗਰ ਪਾਲਿਕਾ ਦੇ ਦਰਜਨ ਦੇ ਕਰੀਬ ਮੁਲਾਜ਼ਮ ਜ਼ਖ਼ਮੀ ਹੋ ਗਏ। ਡਿਊਟੀ ਮੈਜਿਸਟਰੇਟ ਵਜੋਂ ਤਹਿਸੀਲਦਾਰ ਰਮੇਸ਼ ਚੰਦਰ ਪੁਲਸ ਫੋਰਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸਮੇਤ ਮੌਕੇ ’ਤੇ ਹਾਜ਼ਰ ਸਨ।

ਇਹ ਵੀ ਪੜ੍ਹੋ– ਕੁੜੀਆਂ ਦੀ ਟਾਇਲਟ ’ਚ ਵੀਡੀਓ ਬਣਾਉਂਦਾ ਫੜਿਆ ਗਿਆ ਵਿਦਿਆਰਥੀ, ਮਾਮਲਾ ਦਰਜ

PunjabKesari

ਇਹ ਵੀ ਪੜ੍ਹੋ– ਦਿਲ ਹੋਣਾ ਚਾਹੀਦੈ ਜਵਾਨ, ਉਮਰਾਂ ’ਚ ਕੀ ਰੱਖਿਐ! 70 ਸਾਲਾ ਸ਼ਖ਼ਸ ਨੇ 19 ਸਾਲ ਦੀ ਕੁੜੀ ਨਾਲ ਕਰਵਾਈ ‘ਲਵ ਮੈਰਿਜ’

ਨਗਰ ਪਾਲਿਕਾ ਦੇ ਕਰਮਚਾਰੀ ਟਰੈਕਟਰ-ਟਰਾਲੀ ’ਚ ਪਟਾਕੇ ਲੈ ਕੇ ਪਟਾਕਾ ਫੈਕਟਰੀ ’ਚ ਪੁੱਜੇ | ਜੇ. ਸੀ. ਬੀ ਰਾਹੀਂ ਟੋਆ ਪੁੱਟ ਕੇ ਪਟਾਕੇ ਦਬਾਏ ਜਾ ਰਹੇ ਸਨ ਕਿ ਅਚਾਨਕ ਧਮਾਕਾ ਹੋ ਗਿਆ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ’ਤੇ ਕਾਬੂ ਪਾਇਆ। ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਨਜ਼ਦੀਕੀ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ।

ਇਹ ਵੀ ਪੜ੍ਹੋ– ਦਾਊਦ ਨੇ ਰਚੀ ਪ੍ਰਧਾਨ ਮੰਤਰੀ ਮੋਦੀ ਦੇ ਕਤਲ ਦੀ ਸਾਜ਼ਿਸ਼, 2 ਅੱਤਵਾਦੀਆਂ ਨੂੰ ਦਿੱਤੀ ਸੁਪਾਰੀ


author

Rakesh

Content Editor

Related News