ਪ੍ਰਿਯੰਕਾ ਦੀ PM ਮੋਦੀ ਨੂੰ ਅਪੀਲ : ਬਲੈਕ ਫੰਗਸ ''ਆਯੂਸ਼ਮਾਨ ਭਾਰਤ'' ਦੇ ਅਧੀਨ ਹੋਵੇ ਕਵਰ

Friday, Jun 04, 2021 - 01:49 PM (IST)

ਪ੍ਰਿਯੰਕਾ ਦੀ PM ਮੋਦੀ ਨੂੰ ਅਪੀਲ : ਬਲੈਕ ਫੰਗਸ ''ਆਯੂਸ਼ਮਾਨ ਭਾਰਤ'' ਦੇ ਅਧੀਨ ਹੋਵੇ ਕਵਰ

ਨਵੀਂ ਦਿੱਲੀ- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤਾ ਕਿ ਬਲੈਕ ਫੰਗਸ (ਮਿਊਕਰਮਾਈਕੋਸਿਸ) ਦੇ ਇਲਾਜ ਨੂੰ 'ਆਯੂਸ਼ਮਾਨ ਭਾਰਤ' ਸਿਹਤ ਬੀਮਾ ਯੋਜਨਾ ਦੇ ਅਧੀਨ ਕਵਰ ਕੀਤਾ ਜਾਵੇ। ਇਸ ਦੇ ਨਾਲ ਹੀ ਇਸ ਜਾਨਲੇਵਾ ਬੀਮਾਰੀ ਦੇ ਮਰੀਜ਼ਾਂ ਲਈ ਜ਼ਰੂਰੀ ਟੀਕੇ ਮੁਫ਼ਤ ਉਪਲੱਬਧ ਕਰਵਾਇਆ ਜਾਵੇ। ਉਨ੍ਹਾਂ ਨੇ ਇਹ ਸਵਾਲ ਵੀ ਕੀਤਾ ਕਿ ਹੁਣ ਬਲੈਕ ਫੰਗਸ ਦੇ ਮਰੀਜ਼ਾਂ ਦੀ ਗਿਣਤੀ ਅਧਿਕਾਰਤ ਰੂਪ ਨਾਲ ਕਿਉਂ ਨਹੀਂ ਦੱਸੀ ਜਾ ਰਹੀ ਹੈ? ਪ੍ਰਧਾਨ ਮੰਤਰੀ ਨੂੰ ਕੀਤੀ ਗਈ ਇਕ ਅਪੀਲ 'ਚ ਉਨ੍ਹਾਂ ਕਿਹਾ,''ਬਲੈਕ ਫੰਗਸ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। ਇਸ ਗੰਭੀਰ ਬੀਮਾਰੀ ਨਾਲ ਪੀੜਤ ਮਰੀਜ਼ਾਂ ਦੇ ਇਲਾਜ 'ਚ ਇਸਤੇਮਾਲ ਹੋਣ ਵਾਲਾ ਲਾਈਪੋਸੋਮਾਲ ਐਮਫੋਟੇਰਿਸਿਨ ਬੀ ਟੀਕਾ ਨਹੀਂ ਮਿਲ ਰਿਹਾ ਹੈ। ਹੁਣ ਦਿੱਲੀ 'ਚ ਫ਼ੌਜ ਦੇ 2 ਹਸਪਤਾਲਾਂ 'ਚ ਦਾਖ਼ਲ ਫ਼ੌਜੀਆਂ ਨੂੰ 'ਬਲੈਕ ਫੰਗਸ' ਦੇ ਇਲਾਜ 'ਚ ਇਸਤੇਮਾਲ ਹੋਣ ਵਾਲੇ ਇਸ ਟੀਕੇ ਦੀ ਕਮੀ ਦੀ ਖ਼ਬਰ ਆਈ ਸੀ।''

PunjabKesari

ਪ੍ਰਿਯੰਕਾ ਨੇ ਕਿਹਾ,''ਸਮੇਂ ਦੀ ਮੰਗ ਹੈ ਕਿ ਇਸ ਸੰਬੰਧ 'ਚ ਤੁਸੀਂ ਤੁਰੰਤ ਫ਼ੈਸਲਾ ਲਵੋ, ਜਿਸ ਨਾਲ ਲੋਕਾਂ ਦੀ ਜਾਨ ਬਚਾਈ ਜਾ ਸਕੇ।'' ਉਨ੍ਹਾਂ ਨੇ ਦਾਅਵਾ ਕੀਤਾ,''ਇਸ ਬੀਮਾਰੀ ਨੂੰ ਲੈ ਕੇ ਕੇਂਦਰ ਸਰਕਾਰ ਦਾ ਰਵੱਈਆ ਇਸ ਦੀ ਗੰਭੀਰਤਾ ਦੇ ਅਨੁਰੂਪ ਨਹੀਂ ਰਿਹਾ ਹੈ। ਮਰੀਜ਼ਾਂ ਦੀ ਗਿਣਤੀ ਦੇ ਹਿਸਾਬ ਨਾਲ ਸੂਬਿਆਂ ਨੂੰ ਉਪਲੱਬਧ ਕਰਵਾਏ ਗਏ ਟੀਕੇ ਦੀ ਗਿਣਤੀ ਬੇਹੱਦ ਘੱਟ ਹੈ।'' ਕਾਂਗਰਸ ਦੀ ਜਨਰਲ ਸਕੱਤਰ ਅਨੁਸਾਰ,''ਦੇਸ਼ ਭਰ 'ਚ 22 ਮਈ ਤੱਕ ਇਸ ਬੀਮਾਰੀ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 8,848 ਦੱਸੀ ਗਈ ਸੀ। ਇਸ ਤੋਂ ਬਾਅਦ 25 ਮਈ ਨੂੰ ਮਰੀਜ਼ਾਂ ਦੀ ਗਿਣਤੀ ਵੱਧ ਕੇ 11,717 ਹੋ ਗਈ। ਸਿਰਫ਼ 3 ਦਿਨਾਂ 'ਚ ਹੀ 2,869 ਮਰੀਜ਼ ਵੱਧ ਗਏ। ਬਲੈਕ ਫੰਗਸ ਵਰਗੀ ਬੀਮਾਰੀ ਨੂੰ ਲੈ ਕੇ ਲਾਪਰਵਾਹੀ ਨਹੀਂ ਕੀਤੀ ਜਾ ਸਕਦੀ।'' 

ਉਨ੍ਹਾਂ ਨੇ ਇਹ ਵੀ ਕਿਹਾ,''ਬਲੈਕ ਫੰਗਸ ਦੇ ਇਲਾਜ 'ਚ ਟੀਕੇ 'ਤ ਵੀ ਲੱਖਾਂ ਰੁਪਿਆਂ ਦਾ ਖਰਚ ਆ ਰਿਹਾ ਹੈ। ਇਹ ਟੀਕੇ ਹੁਣ ਆਯੂਸ਼ਮਾਨ ਯੋਜਨਾ ਦੇ ਅਧੀਨ ਵੀ ਕਵਰ ਨਹੀਂ ਹੋ ਰਿਹਾ ਹੈ। ਮੇਰੀ ਤੁਹਾਨੂੰ ਅਪੀਲ ਹੈ ਕਿ ਇਸ ਬੀਮਾਰੀ ਨੂੰ ਆਯੂਸ਼ਮਾਨ ਯੋਜਨਾ ਦੇ ਦਾਇਰੇ 'ਚ ਲਿਆਂਦਾ ਜਾਵੇ ਜਾਂ ਇਸ ਦੇ ਟੀਕੇ ਦੀ ਸਪਲਾਈ ਮਰੀਜ਼ਾਂ ਨੂੰ ਮੁਫ਼ਤ ਕਰਵਾਈ ਜਾਵੇ।'' ਪ੍ਰਿਯੰਕਾ ਨੇ ਸਵਾਲ ਕੀਤਾ,''ਕੀ ਕਾਰਨ ਹੈ ਕਿ 25 ਮਈ ਦੇ ਬਾਅਦ ਤੋਂ ਕੇਂਦਰ ਸਰਕਾਰ ਨੇ ਬਲੈਕ ਫੰਗਸ ਦੇ ਮਰੀਜ਼ਾਂ ਦੀ ਗਿਣਤੀ ਨਹੀਂ ਦੱਸੀ ਹੈ? ਜਦੋਂ ਕੋਰੋਨਾ ਮਰੀਜ਼ਾਂ ਦੀ ਗਿਣਤੀ ਦੱਸੀ ਜਾ ਰਹੀ ਹੈ ਤਾਂ ਬਲੈਕ ਫੰਗਸ ਦੇ ਮਰੀਜ਼ਾਂ ਦੀ ਗਿਣਤੀ ਕਿਉਂ ਨਹੀਂ ਦੱਸੀ ਜਾ ਰਹੀ ਹੈ?''


author

DIsha

Content Editor

Related News