ਦੁਖਦਾਈ ਇੰਪੈਕਟ : ਕੋਰੋਨਾ ਕਾਲ ’ਚ ਬਲੈਕ ਫੰਗਸ ਬਣਿਆ ਜਾਨ ਦੀ ਆਫ਼ਤ

Sunday, May 16, 2021 - 12:54 PM (IST)

ਨੈਸ਼ਨਲ ਡੈਸਕ (ਵਿਸ਼ੇਸ਼)- ਜਾਨਲੇਵਾ ਬੀਮਾਰੀ ਮਿਊਕਰਮਾਈਕੋਸਿਸ (ਬਲੈਕ ਫੰਗਸ) ਜਾਨ ਦੀ ਆਫਤ ਬਣ ਚੁੱਕਾ ਹੈ। ਬਲੈਕ ਫੰਗਸ ਬਾਰੇ ਸਭ ਤੋਂ ਪਹਿਲਾਂ ‘ਜਗ ਬਾਣੀ’ ਨੇ ਅਗਾਹ ਕੀਤਾ ਸੀ। ਇਸ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਦਾ ਪ੍ਰਸ਼ਾਸਨ ਅਤੇ ਨੌਕਰਸ਼ਾਹ ਜਾਗੇ, ਪਰ ਦੁਖਦਾਈ ਇਹ ਹੈ ਕਿ ਖਬਰ ਲਿਖਣ ਤੋਂ ਬਾਅਦ ਵੀ ਸੈਂਕੜੇ ਲੋਕ ਇਸ ਬੀਮਾਰੀ ਦੀ ਲਪੇਟ ’ਚ ਆਉਂਦੇ ਚਲੇ ਗਏ। ਸਰਕਾਰਾਂ ਸਥਿਤੀ ਨਾਲ ਨਜਿੱਠਣ ਲਈ ਤਿਆਰ ਹਨ ਪਰ ਪ੍ਰਸ਼ਾਸਨ ’ਚ ਬੈਠੀ ਨੌਕਰਸ਼ਾਹੀ ਗੰਭੀਰ ਨਹੀਂ ਹੈ।ਦੇਸ਼ ਦੇ ਹਾਲਾਤ ਅਜਿਹ ਹਨ ਕਿ ਜਦੋਂ ਅੱਗ ਲੱਗੇਗੀ ਤਾਂ ਖੂਹ ਪੁੱਟਣਗੇ। ਸਾਹਿਬ ਇਹ ਤਾਂ ਸਮੱਸਿਆ ਦਾ ਕੋਈ ਹੱਲ ਨਹੀਂ ਹੈ। ਜ਼ਿਕਰਯੋਗ ਹੈ ਕਿ ਬਲੈਕ ਫੰਗਸ ਕਿਥੇ ਕਹਿਰ ਵਰ੍ਹਾ ਰਹੀ ਹੈ ਇਸ ’ਤੇ ਧਿਆਨ ਦੇਣ ਦੀ ਲੋੜ ਹੈ।

ਇਹ ਵੀ ਪੜ੍ਹੋ- ਕੋਰੋਨਾ ਆਫ਼ਤ ’ਚ ‘ਬਲੈਕ ਫੰਗਸ’ ਨੇ ਵਧਾਈ ਚਿੰਤਾ, ਜਾਣੋ ਕਿੰਨਾ ਹੈ ਖ਼ਤਰਨਾਕ

PunjabKesari

ਮਹਾਰਾਸ਼ਟਰ ’ਚ ਬਲੈਕ ਫਗੰਸ ਨਾਲ 52 ਲੋਕਾਂ ਦੀ ਮੌਤ ਤੋਂ ਬਾਅਦ ਫਿਰ 270 ਨਵੇਂ ਮਾਮਲੇ

ਮਹਾਰਾਸ਼ਟਰ ’ਚ ਬਲੈਕ ਫੰਗਸ ਨਾਲ 52 ਲੋਕਾਂ ਦੀ ਮੌਤ ਹੋਣ ਤੋਂ ਬਾਅਦ ਹੁਣ ਪੁਣੇ ਜ਼ਿਲੇ ’ਚ ਇਸ ਬੀਮਾਰੀ ਦੇ 270 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਸਰਕਾਰ ਦੇ ਇਕ ਕਾਰਜਬਲ ਨੇ ਹਸਪਤਾਲਾਂ ਦੇ ਮਰੀਜ਼ਾਂ ਦੇ ਇਲਾਜ ਲਈ ਮਾਪਦੰਡ ਸੰਚਾਲਨ ਪ੍ਰਕਿਰਿਆ ਤਿਆਰ ਕੀਤੀ ਹੈ। ਸਿਹਤ ਮਾਹਰਾਂ ਮੁਤਾਬਕ ਸਾਈਨਸ ਦੀ ਪ੍ਰੇਸ਼ਾਨੀ, ਨੱਕ ਦਾ ਬੰਦ ਹੋ ਜਾਣਾ, ਅੱਧਾ ਚਿਹਰਾ ਸੁੰਨ ਪੈ ਜਾਣਾ, ਅੱਖਾਂ ’ਚ ਸੋਜਿਸ਼, ਧੁੰਧਲਾ ਨਜ਼ਰ ਆਉਣਾ, ਛਾਤੀ ’ਚ ਦਰਦ, ਸਾਹ ਲੈਣ ’ਚ ਸਮੱਸਿਆ ਹੋਣਾ ਅਤੇ ਬੁਖਾਰ ਹੋਣਾ ਬਲੈਕ ਫੰਗਸ ਦੇ ਲੱਛਣ ਹਨ।

ਇਹ ਵੀ ਪੜ੍ਹੋ- ਮਹਾਰਾਸ਼ਟਰ 'ਚ ਕੋਰੋਨਾ ਤੋਂ ਬਾਅਦ ਬਲੈਕ ਫੰਗਸ ਨੇ ਮਚਾਇਆ ਕਹਿਰ, ਹੁਣ ਤੱਕ 52 ਲੋਕਾਂ ਦੀ ਮੌਤ

PunjabKesari

ਪੂਣੇ ਡਵੀਜਨ ਦੇ ਵਿਭਾਗ ਕਮਿਸ਼ਨਰ ਸੌਰਭ ਰਾਵ ਦਾ ਕਹਿਣਾ ਹੈ ਕਿ ਸਾਡੇ ਵਿਭਾਗ ਕਾਰਜਬਲ ਦੇ ਮੈਂਬਰ ਡਾ. ਭਰਤ ਪੁਰੰਦਰੇ ਨੇ ਬਲੈਕ ਫੰਗਸ ਦੀ ਪ੍ਰਬੰਧਨ ਲਈ ਮਾਨਕ ਸੰਚਾਲਨ ਪ੍ਰਕਿਰਿਆ (ਐੱਸ. ਓ. ਪੀ.) ਤਿਆਰ ਕੀਤੀ ਹੈ। ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਅਧਿਕਾਰੀ ਰਾਵ ਨੇ ਦੱਸਿਆ ਕਿ ਸੂਬੇ ’ਚ ਸਾਰੇ ਹਸਪਤਾਲਾਂ ਲਈ ਮਾਨਕ ਸੰਚਾਲਨ ਪ੍ਰਕਿਰਿਆ ਜਾਰੀ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਹਸਪਤਾਲਾਂ ਤੋਂ ਐੱਸ. ਓ. ਪੀ. ’ਚ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਨੂੰ ਕਿਹਾ ਹੈ। ਬਲੈਕ ਫੰਗਸ ਨਾਲ ਪੁਣੇ ਜ਼ਿਲੇ ’ਚ ਮੌਤ ਦੀ ਦਰ ਬਾਰੇ ਪੁੱਛੇ ਜਾਣ ’ਤੇ ਸੀਨੀਅਰ ਨੌਕਰਸ਼ਾਹ ਨੇ ਕਿਹਾ ਕਿ ਇਸ ਸਬੰਧੀ ਅੰਕੜੇ ਜੁਟਾਏ ਜਾ ਰਹੇ ਹਨ। ਨੋਬਲ ਹਸਪਤਾਲ ਦੇ ਡਾ. ਅਭਿਸ਼ੇਕ ਘੋਸ਼ ਨੇ ਕਿਹਾ ਕਿ ਕੋਵਿਡ-19 ਦੀ ਦੂਸਰੀ ਲਹਿਰ ’ਚ ਇਸਦੇ ਜ਼ਿਆਦਾ ਮਾਮਲੇ ਆ ਰਹੇ ਹਨ।

ਇਹ ਵੀ ਪੜ੍ਹੋ- ਕੋਰੋਨਾ ਕਾਲ 'ਚ ਇਕ ਹੋਰ ਆਫ਼ਤ, ਹਰਿਆਣਾ 'ਚ ਬਲੈਕ ਫੰਗਸ 'ਨੋਟੀਫ਼ਾਇਡ ਬੀਮਾਰੀ' ਘੋਸ਼ਿਤ

PunjabKesari

ਨੋਇਡਾ ਅਤੇ ਝਾਰਖੰਡ ਵੀ ਲਪੇਟ ’ਚ

ਕੋਰੋਨਾ ਇਨਫੈਕਸ਼ਨ ਨਾਲ ਜੂਝ ਰਹੇ ਉੱਤਰ ਪ੍ਰਦੇਸ਼ ’ਚ ਬਲੈਕ ਫੰਗਸ ਇਨਫੈਕਸ਼ਨ ਹੌਲੀ-ਹੌਲੀ ਕਈ ਜ਼ਿਲਿਆਂ ’ਚ ਫੈਲ ਰਿਹਾ ਹੈ। ਕਾਨਪੁਰ ਅਤੇ ਲਖਨਊ ’ਚ ਕੁਲ 3 ਮਰੀਜ਼ਾਂ ਦੀ ਜਾਨ ਲੈਣ ਤੋਂ ਬਾਅਦ ਬਲੈਕ ਫੰਗਸ ਨੇ ਗੌਤਮਬੁੱਧ ਨਗਰ ’ਚ ਵੀ ਦਸਤਕ ਦੇ ਦਿੱਤੀ ਹੈ। ਨੋਇਡਾ ’ਚ ਹੁਣ ਤੱਕ 10 ਮਰੀਜ਼ ਸਾਹਮਣੇ ਆ ਚੁੱਕੇ ਹਨ। ਇਕ ਔਰਤ ਅਤੇ ਇਕ ਮਰਦ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਅਜੇ ਤੱਕ ਪ੍ਰਸ਼ਾਸਨ ਵਲੋਂ ਇਸ ’ਤੇ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ ਹੈ। ਮੇਰਠ ’ਚ ਬਲੈਕ ਫੰਗਸ ਨਾਲ ਇਕ ਮਰੀਜ਼ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ-  ਕੋਰੋਨਾ ਜੰਗ ’ਚ ਲੋਕਾਂ ਦਾ ‘ਅੰਧਵਿਸ਼ਵਾਸ’ ਹੋਇਆ ਹਾਵੀ, ਕਿਤੇ ਹਵਨ ਤੇ ਕਿਤੇ ਧੂਣੀ ਨਾਲ ਭਜਾ ਰਹੇ ‘ਕੋਰੋਨਾ’

ਜ਼ਿਲੇ ’ਚ ਬਲੈਕ ਫੰਗਸ ਨਾਲ ਇਨਫੈਕਟਿਡ ਕਿਸੇ ਮਰੀਜ਼ ਦੀ ਇਹ ਪਹਿਲੀ ਮੌਤ ਹੈ। ਉਧਰ, ਝਾਰਖੰਡ ’ਚ ਰਾਂਚੀ ਦੇ ਪੀਸ ਰੋਡ ਦੇ ਰਹਿਣ ਵਾਲੇ ਰਾਣਾ ਗੋਰਾਈ ਦੀ ਮੌਤ ਬਲੈਕ ਫੰਗਸ ਕਾਰਨ ਰਿਮਸ ਹਸਪਤਾਲ ’ਚ ਹੋ ਗਈ।ਇਸ ਬੀਮਾਰੀ ਨਾਲ ਮੌਤ ਦਾ ਇਹ ਦੂਸਰਾ ਮਾਮਲਾ ਹੈ। ਜਾਣਕਾਰੀ ਮੁਤਾਬਕ 3 ਦਿਨ ਪਹਿਲਾਂ ਉਨ੍ਹਾਂ ਨੂੰ ਰਿਮਸ ’ਚ ਭਰਤੀ ਕਰਵਾਇਆ ਗਿਆ ਸੀ।

ਇਹ ਵੀ ਪੜ੍ਹੋ– ਕੋਰੋਨਾ ਦੀ ਦੂਜੀ ਲਹਿਰ ਮੱਠੀ ਪਈ ਪਰ ਖ਼ਤਰਾ ਅਜੇ ਟਲਿਆ ਨਹੀਂ, ਪੜ੍ਹੋ ਕੀ ਕਹਿੰਦੇ ਨੇ ਵਿਗਿਆਨੀ

ਬਲੈਕ ਫੰਗਸ ਨੂੰ ਹਰਿਆਣਾ ’ਚ ਨੋਟੀਫਾਈਡ ਰੋਗ ਐਲਾਨ ਕਰ ਦਿੱਤਾ ਗਿਆ ਹੈ। ਇਸਦੇ ਤਹਿਤ ਕਿਸੇ ਵੀ ਸਰਕਾਰੀ ਅਤੇ ਗੈਰ ਸਰਕਾਰੀ ਹਸਪਤਾਲ ’ਚ ਜੇਕਰ ਬਲੈਕ ਫੰਗਸ ਦਾ ਕੋਈ ਮਾਮਲਾ ਆਉਂਦਾ ਹੈ ਤਾਂ ਸੀ. ਐੱਮ. ਓ. ਨੂੰ ਉਸਦੀ ਜਾਣਕਾਰੀ ਦੇਣਾ ਲਾਜ਼ਮੀ ਹੋਵੇਗਾ।

 


Tanu

Content Editor

Related News