''ਲਾਲ ਡਾਇਰੀ'' ''ਚ ਕਾਲੇ ਕਾਰਨਾਮੇ ਲੁਕੇ ਹਨ, ਗਹਿਲੋਤ ਨੂੰ ਅਸਤੀਫ਼ਾ ਦੇਣਾ ਚਾਹੀਦਾ : ਅਮਿਤ ਸ਼ਾਹ

Sunday, Aug 27, 2023 - 10:44 AM (IST)

''ਲਾਲ ਡਾਇਰੀ'' ''ਚ ਕਾਲੇ ਕਾਰਨਾਮੇ ਲੁਕੇ ਹਨ, ਗਹਿਲੋਤ ਨੂੰ ਅਸਤੀਫ਼ਾ ਦੇਣਾ ਚਾਹੀਦਾ : ਅਮਿਤ ਸ਼ਾਹ

ਜੈਪੁਰ (ਭਾਸ਼ਾ)- ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕਥਿਤ ‘ਲਾਲ ਡਾਇਰੀ’ ਦੇ ਮੁੱਦੇ ’ਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਉਨ੍ਹਾਂ ਨੂੰ ਇਸ ਮੁੱਦੇ ’ਤੇ ਅਸਤੀਫ਼ਾ ਦੇ ਕੇ ਚੋਣ ਲੜਨ ਲਈ ਕਿਹਾ ਹੈ। ਉਹ ਸ਼ਨੀਵਾਰ ਰਾਜਸਥਾਨ ਦੇ ਗੰਗਾਪੁਰ ਸ਼ਹਿਰ ’ਚ ‘ਸਹਿਕਾਰ ਕਿਸਾਨ ਸੰਮੇਲਨ’ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅੱਜ-ਕੱਲ ਗਹਿਲੋਤ ਸਾਹਿਬ ਲਾਲ ਡਾਇਰੀ ਤੋਂ ਬਹੁਤ ਡਰਦੇ ਹਨ। ਉਹ ਡਰਦੇ ਕਿਉਂ ਹਨ? ਰਾਜਸਥਾਨ ਦੇ ਲੋਕ ਦੱਸਣ? ਡਾਇਰੀ ਦਾ ਅਗਲਾ ਹਿੱਸਾ ਲਾਲ ਹੈ, ਜਿਸ ਅੰਦਰ ਕਾਲੇ ਕਾਰਨਾਮੇ ਲੁਕੇ ਹੋਏ ਹਨ। ਅਰਬਾਂ, ਕਰੋੜਾਂ ਰੁਪਏ ਦੇ ਭ੍ਰਿਸ਼ਟਾਚਾਰ ਦੀ ਕੱਚੀ ਪਰਚੀ ਉਸ ਲਾਲ ਡਾਇਰੀ ਅੰਦਰ ਹੈ।

ਇਹ ਵੀ ਪੜ੍ਹੋ : ਚੰਨ ਤੋਂ ਬਾਅਦ ਹੁਣ ਸੂਰਜ ਦੀ ਵਾਰੀ, ਇਸ ਦਿਨ ਲਾਂਚ ਹੋਵੇਗਾ ਇਸਰੋ ਦਾ ਸੂਰਜ ਮਿਸ਼ਨ

ਕੇਂਦਰੀ ਮੰਤਰੀ ਨੇ ਕਿਹਾ ਕਿ ਮੈਂ ਗਹਿਲੋਤ ਨੂੰ ਇਹ ਦੱਸਣ ਆਇਆ ਹਾਂ ਕਿ ਕੁਝ ਲੋਕਾਂ ਨੂੰ ਭੇਜ ਕੇ ਨਾਅਰੇ ਲੁਆਉਣ ਨਾਲ ਕੁਝ ਨਹੀਂ ਹੁੰਦਾ। ਜੇ ਕੋਈ ਸ਼ਰਮ ਬਚੀ ਹੈ ਤਾਂ ਲਾਲ ਡਾਇਰੀ ਦੇ ਮੁੱਦੇ ’ਤੇ ਅਸਤੀਫਾ ਦੇ ਕੇ ਚੋਣ ਮੈਦਾਨ ਵਿਚ ਆ ਜਾਓ, ਕਰ ਲਈਏ ਦੋ-ਦੋ ਹੱਥ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਘਰ ਵਿੱਚ ਜੋ ਵੀ ਡਾਇਰੀ ਹੋਵੇ, ਉਸ ਦਾ ਰੰਗ ਲਾਲ ਨਾ ਰੱਖੋ। ਗਹਿਲੋਤ ਜੀ ਨੂੰ ਗੁੱਸਾ ਆ ਜਾਵੇਗਾ। ਰਾਜਸਥਾਨ ਦੇ ਮੰਤਰੀ ਮੰਡਲ ਤੋਂ ਬਰਖ਼ਾਸਤ ਕੀਤੇ ਗਏ ਰਾਜਿੰਦਰ ਗੁਢਾ ਨੇ 24 ਜੁਲਾਈ ਨੂੰ ਵਿਧਾਨ ਸਭਾ ਵਿਚ ਕਥਿਤ ‘ਲਾਲ ਡਾਇਰੀ’ ਦਾ ਮੁੱਦਾ ਚੁੱਕਣ ਦੀ ਕੋਸ਼ਿਸ਼ ਕੀਤੀ ਸੀ। ਗੁਢਾ ਨੇ ਦਾਅਵਾ ਕੀਤਾ ਸੀ ਕਿ ਮੁੱਖ ਮੰਤਰੀ ਦੇ ਨਿਰਦੇਸ਼ਾਂ 'ਤੇ ਉਨ੍ਹਾਂ ਨੇ ਇਹ ਡਾਇਰੀ ਜੁਲਾਈ 2020 'ਚ ਇਨਕਮ ਟੈਕਸ ਦੀ ਛਾਪੇਮਾਰੀ ਦੌਰਾਨ ਕਾਂਗਰਸ ਨੇਤਾ ਧਰਮਿੰਦਰ ਰਾਠੌੜ ਦੇ ਘਰੋਂ ਪ੍ਰਾਪਤ ਕੀਤੀ ਸੀ ਅਤੇ ਇਸ 'ਚ ਗਹਿਲੋਤ ਅਤੇ ਹੋਰਾਂ ਦੇ ਨਾਂ 'ਤੇ ਵਿੱਤੀ ਲੈਣ-ਦੇਣ ਦਰਜ ਹਨ। ਸ਼ਾਹ ਦੇ ਭਾਸ਼ਣ ਤੋਂ ਪਹਿਲਾਂ ਕੁਝ ਲੋਕ ਨਾਅਰੇਬਾਜ਼ੀ ਕਰਦੇ ਨਜ਼ਰ ਆਏ। ਇਸ ਵੱਲ ਇਸ਼ਾਰਾ ਕਰਦੇ ਹੋਏ ਗ੍ਰਹਿ ਮੰਤਰੀ ਨੇ ਬਾਅਦ ਵਿਚ ਕਿਹਾ ਕਿ ਮੈਂ ਨਾਅਰੇ ਲਾਉਣ ਵਾਲਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਜੇ ਚੰਦਰਯਾਨ ਨੂੰ ਅੱਗੇ ਵਧਾਇਆ ਹੁੰਦਾ ਤਾਂ ਅੱਜ ਨਾਅਰੇ ਲਾਉਣ ਦੀ ਲੋੜ ਹੀ ਨਹੀਂ ਸੀ ਪੈਣੀ। ਜੇ ਸਹਿਕਾਰਤਾ ਮੰਤਰਾਲਾ ਪਹਿਲਾਂ ਬਣਿਆ ਹੁੰਦਾ, ਕਿਸਾਨਾਂ ਦੀ ਭਲਾਈ ਹੋਈ ਹੁੰਦੀ ਤਾਂ ਅੱਜ ਨਾਅਰੇ ਲਾਉਣ ਦੀ ਲੋੜ ਹੀ ਨਹੀਂ ਸੀ ਪੈਣੀ। ਪਿਛਲੀ ਕਾਂਗਰਸ ਸਰਕਾਰ ਨੇ ਕਿਸਾਨਾਂ ਲਈ ਕੁਝ ਨਹੀਂ ਕੀਤਾ, ਜਦਕਿ ਭਾਜਪਾ ਨੇ ਕਿਸਾਨਾਂ ਲਈ ਬਹੁਤ ਕੰਮ ਕੀਤੇ ਅਤੇ ਬਹੁਤ ਸਾਰੀਆਂ ਸਕੀਮਾਂ ਚਲਾਈਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News