ਪੁਣੇ ’ਚ ਭਾਜਪਾ ਵਰਕਰ ਨੇ ਬਣਵਾਇਆ ਮੋਦੀ ਦਾ ਮੰਦਰ

Wednesday, Aug 18, 2021 - 04:14 AM (IST)

ਪੁਣੇ ’ਚ ਭਾਜਪਾ ਵਰਕਰ ਨੇ ਬਣਵਾਇਆ ਮੋਦੀ ਦਾ ਮੰਦਰ

ਪੁਣੇ – ਭਾਜਪਾ ਵਰਕਰ ਮਯੂਰ ਮੁੰਡੇ (37) ਨੇ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੰਦਰ ਸਥਾਪਿਤ ਕੀਤਾ ਹੈ। ਇਹ ਮੰਦਰ ਪੁਣੇ ਦੇ ਔਂਧ ਇਲਾਕੇ ’ਚ ਸਥਿਤ ਹੈ। ਰੀਅਲ ਅਸਟੇਟ ਏਜੰਟ ਦੇ ਤੌਰ ’ਤੇ ਕੰਮ ਕਰਨ ਵਾਲੇ ਮੁੰਡੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਮੋਦੀ ਨੇ ਵਿਕਾਸ ਦੇ ਬਹੁਤ ਸਾਰੇ ਕੰਮ ਕੀਤੇ ਹਨ ਅਤੇ ਜੰਮੂ-ਕਸ਼ਮੀਰ ’ਚ ਧਾਰਾ 370 ਦੀ ਵਿਵਸਥਾ ਰੱਦ ਕਰਨ, ਰਾਮ ਮੰਦਰ ਬਣਵਾਉਣ ਅਤੇ ਤਿੰਨ ਤਲਾਕ ਵਰਗੇ ਮੁੱਦਿਆਂ ’ਤੇ ਕੰਮ ਕੀਤਾ ਹੈ।

ਇਹ ਵੀ ਪੜ੍ਹੋ - ਤਾਲਿਬਾਨ ਨੇ ਪ੍ਰੈੱਸ ਕਾਨਫਰੰਸ ਕਰ ਕਿਹਾ- ਦੁਨੀਆ ਸਾਨੂੰ ਮਾਨਤਾ ਦੇਵੇ, ਕਿਸੇ ਵੀ ਵਿਦੇਸ਼ੀ ਦੂਤਘਰ ਨੂੰ ਖ਼ਤਰਾ ਨਹੀਂ 

ਮੁੰਡੇ ਨੇ ਕਿਹਾ ਕਿ ਮੈਨੂੰ ਲੱਗਾ ਕਿ ਜਿਸ ਵਿਅਕਤੀ ਨੇ ਅਯੁੱਧਿਆ ’ਚ ਰਾਮ ਮੰਦਰ ਦਾ ਨਿਰਮਾਣ ਕੀਤਾ, ਉਨ੍ਹਾਂ ਲਈ ਇਕ ਮੰਦਰ ਹੋਣਾ ਚਾਹੀਦਾ ਹੈ, ਇਸ ਲਈ ਮੈਂ ਆਪਣੇ ਕੰਪਲੈਕਸ ’ਚ ਇਹ ਮੰਦਰ ਬਣਾਉਣ ਦਾ ਫੈਸਲਾ ਲਿਆ। ਮੰਦਰ ’ਚ ਪ੍ਰਧਾਨ ਮੰਤਰੀ ਦੀ ਮੂਰਤੀ ਲਗਾਈ ਗਈ ਹੈ, ਨਿਰਮਾਣ ’ਚ ਜੈਪੁਰ ਦੇ ਲਾਲ ਮਾਰਬਲ ਦਾ ਇਸਤੇਮਾਲ ਹੋਇਆ ਹੈ ਅਤੇ ਨਿਰਮਾਣ ਦੀ ਲਾਗਤ 1.6 ਲੱਖ ਰੁਪਏ ਹੈ। ਮੰਦਰ ’ਚ ਮੋਦੀ ਨੂੰ ਸਮਰਪਿਤ ਇਕ ਕਵਿਤਾ ਵੀ ਦੇਖੀ ਜਾ ਸਕਦੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News