‘ਸਾਸ਼ਟਾਂਗ ਅਤੇ ਸੇਂਗੋਲ’ ਨਾਲ ਤਾਮਿਲਨਾਡੂ ’ਚ ਸੰਨ੍ਹ ਲਾਏਗੀ ਭਾਜਪਾ!

05/30/2023 12:00:53 AM

ਨਵੀਂ ਦਿੱਲੀ (ਏਜੰਸੀਆਂ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਵਾਰ ਫਿਰ 9 ਸਾਲ ਪਹਿਲਾਂ ਵਾਂਗ ਹੀ ਸੰਸਦ ਭਵਨ ’ਚ ‘ਸਾਸ਼ਟਾਂਗ ਪ੍ਰਣਾਮ’ ਕੀਤਾ ਅਤੇ ‘ਸੇਂਗੋਲ’ ਨੂੰ ਸਥਾਪਿਤ ਕੀਤਾ। ਸੰਸਦ ਦੇ ਉਦਘਾਟਨ ਦੌਰਾਨ ਦੇਸ਼ ਦੀਆਂ ਕਈ ਪ੍ਰਮੁੱਖ ਵਿਰੋਧੀ ਪਾਰਟੀਆਂ ਦੇ ਹਾਜ਼ਰ ਨਾ ਹੋਣ ਦੇ ਬਾਵਜੂਦ ਸਿਆਸੀ ਗਲਿਆਰਾਂ ’ਚ ਚਰਚਾ ਇਸ ਗੱਲ ਦੀ ਹੋ ਰਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਸਾਸ਼ਟਾਂਗ ਅਤੇ ਸੇਂਗੋਲ’ ਨਾਲ ਨਹੀਂ ਸਿਰਫ ਸਿਆਸਤ ਨੂੰ ਵਿੰਨ੍ਹਿਆ ਹੈ, ਸਗੋਂ ਤਾਮਿਲਨਾਡੂ ’ਚ ਇਕ ਵਾਰ ਫਿਰ ਹੌਲੀ-ਹੌਲੀ ਭਾਜਪਾ ਨੇ ਪੈਠ ਬਣਾਉਣ ਦੀ ਵੱਡੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ।

ਸਾਸ਼ਟਾਂਗ ਨਾਲ ਇਸ ਤਰ੍ਹਾਂ ਵਿੰਨ੍ਹੇਗੀ ਸਿਆਸਤ

2014 ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਦੋਂ ਪਹਿਲੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ ਤਾਂ ਸੰਸਦ ਭਵਨ ਦੇ ਅੰਦਰ ਪ੍ਰਵੇਸ਼ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਸਾਸ਼ਟਾਂਗ ਪ੍ਰਣਾਮ ਕੀਤਾ ਸੀ। ਰਾਜਨੀਤਕ ਮਾਹਿਰਾਂ ਅਨੁਸਾਰ ਸਾਸ਼ਟਾਂਗ ਪ੍ਰਣਾਮ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ’ਚ ਭਾਜਪਾ ਦੀ ਸਰਕਾਰ ਬਣਾਉਣੀ ਸ਼ੁਰੂ ਕਰ ਦਿੱਤੀ ਸੀ।

ਸੰਸਦ ਭਵਨ ’ਚ ਸਾਸ਼ਟਾਂਗ ਪ੍ਰਣਾਮ ਦੇ ਨਾਲ ਐਂਟਰੀ ਕਰਦੇ ਹੀ ਦੇਸ਼ ਦੇ ਸੂਬਿਆਂ ’ਚ ਭਗਵਾ ਪਾਰਟੀ ਦਾ ਝੰਡਾ ਲਹਿਰਾਉਣ ਲੱਗਾ ਸੀ, ਜੋ ਹੌਲੀ-ਹੌਲੀ ਦੇਸ਼ ਦੇ ਵੱਖ-ਵੱਖ ਸੂਬਿਆਂ ਅਤੇ ਖੇਤਰਾਂ ’ਚ ਲਗਾਤਾਰ ਵਧਦਾ ਗਿਆ। 9 ਸਾਲ ਦੇ ਅੰਦਰ ਦੇਸ਼ ਦੀ ਜੋ ਸਿਆਸੀ ਤਸਵੀਰ ਬਦਲੀ ਹੈ, ਉਸ ਨੂੰ ਭਾਜਪਾ ਦੇ ਨੇਤਾ ਇਸ ‘ਸਾਸ਼ਟਾਂਗ ਪ੍ਰਣਾਮ’ ਨਾਲ ਜੋੜ ਕੇ ਵੀ ਵੇਖਦੇ ਹਨ।

ਇਹ ਖ਼ਬਰ ਵੀ ਪੜ੍ਹੋ - ਪਾਕਿਸਤਾਨ ਦੇ ਸਿੰਧ 'ਚ ਇਕ ਹੋਰ ਹਿੰਦੂ ਦਾ ਕਤਲ, ਦੋਸਤਾਂ ਨਾਲ ਘੁੰਮਣ ਗਏ ਨੌਜਵਾਨ ਦੀ ਪਰਤੀ ਲਾਸ਼

ਭਾਜਪਾ ਸੰਸਦ ਮੈਂਬਰ ਅਤੇ ਦਿੱਲੀ ਦੇ ਸਾਬਕਾ ਪ੍ਰਧਾਨ ਮਨੋਜ ਤਿਵਾੜੀ ਕਹਿੰਦੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਲੋਕਤੰਤਰ ਦੇ ਇਸ ਪਵਿੱਤਰ ਮੰਦਰ ’ਚ ਸਾਸ਼ਟਾਂਗ ਪ੍ਰਣਾਮ ਕਰ ਕੇ ਦੇਸ਼ ਦੀ ਜਨਤਾ ਨੂੰ ਹੀ ਨਹੀਂ ਨਮਨ ਕੀਤਾ, ਸਗੋਂ ਲੋਕਤੰਤਰ ਦੇ ਇਸ ਪਵਿੱਤਰ ਮੰਦਰ ਅਤੇ ਉਸ ਸੇਂਗੋਲ (ਰਾਜਦੰਡ) ਨੂੰ ਨਮਨ ਕਰਦੇ ਹੋਏ ਜਨਤਾ ਦੇ ਹਿੱਤਾਂ ਨੂੰ ਅੱਗੇ ਰੱਖ ਕੇ ਕੰਮ ਕਰਨ ਦਾ ਪ੍ਰਣ ਵੀ ਲਿਆ ਹੈ।

ਸੇਂਗੋਲ ਨਾਲ ਦੱਖਣ ਦੀ ਰਾਜਨੀਤੀ ’ਚ ਭਾਜਪਾ ਬਣਾਏਗੀ ਪੈਠ

ਦੇਸ਼ ਦੀ ਨਵੀਂ ਬਣੀ ਸੰਸਦ ਦੀ ਜਿੰਨੀ ਚਰਚਾ ਇਸਦੀ ਸ਼ਾਨ ਅਤੇ ਵਿਸ਼ੇਸ਼ਤਾਵਾਂ ਦੀ ਹੋ ਰਹੀ ਹੈ, ਉਸ ਤੋਂ ਜ਼ਿਆਦਾ ਚਰਚਾ ਉਸ ਸੇਂਗੋਲ (ਰਾਜਦੰਡ) ਦੀ ਹੋ ਰਹੀ ਹੈ ਜੋ ਤਕਰੀਬਨ ਢਾਈ ਹਜ਼ਾਰ ਸਾਲ ਪਹਿਲਾਂ ਚੋਲ ਵੰਸ਼ ਦੇ ਰਾਜਿਆਂ ਦੀ ਸੱਤਾ ਤਬਦੀਲੀ ਦੇ ਦੌਰ ’ਚ ਦਿੱਤਾ ਜਾਂਦਾ ਸੀ । ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜਿਸ ਤਰ੍ਹਾਂ ਨਾਲ ਇਸ ਰਾਜਦੰਡ ਨੂੰ ਲੋਕ ਸਭਾ ’ਚ ਤਮਿਲ ਮੱਠਾਂ ਦੇ ਧਰਮ ਗੁਰੂਆਂ ਦਾ ਅਾਸ਼ੀਰਵਾਦ ਲੈ ਕੇ ਪ੍ਰਧਾਨ ਮੰਤਰੀ ਨੇ ਸਥਾਪਿਤ ਕੀਤਾ ਹੈ, ਉਸਦਾ ਤਾਮਿਲਨਾਡੂ ’ਚ ਵੱਡਾ ਪ੍ਰਭਾਵ ਪੈਣਾ ਤੈਅ ਮੰਨਿਆ ਜਾ ਰਿਹਾ ਹੈ । ਸਿਆਸੀ ਮਾਹਿਰ ਕਹਿੰਦੇ ਹਨ ਕਿ ਬੀਤੇ ਕੁਝ ਸਮੇਂ ’ਚ ਜੇਕਰ ਸਿਆਸਤ ਦੇ ਨਜ਼ਰੀਏ ਨਾਲ ਵੇਖਿਆ ਜਾਵੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਮਿਲਨਾਡੂ ’ਤੇ ਬਹੁਤ ਫੋਕਸ ਕੀਤਾ ਹੈ। ਕਹਿੰਦੇ ਹਨ ਪਿਛਲੇ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਲੋਕ ਸਭਾ ਖੇਤਰ ਬਨਾਰਸ ’ਚ ਕਾਸ਼ੀ ਤਮਿਲ ਸਮਾਗਮ ਦਾ ਆਯੋਜਨ ਕੀਤਾ ਸੀ। ਇਕ ਮਹੀਨੇ ਤੱਕ ਚੱਲਣ ਵਾਲੇ ਇਸ ਸਮਾਗਮ ’ਚ ਤਮਿਲ ਦੇ 17 ਮੱਠਾਂ ਤੋਂ 300 ਤੋਂ ਵੱਧ ਸਾਧੂ-ਸੰਤਾਂ ਅਤੇ ਪ੍ਰਮੁੱਖ ਮੱਠਾਂ ਦੇ ਗੁਰੂ ਸ਼ਾਮਲ ਹੋਏ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News