ਭਾਜਪਾ ਪੈਸਿਆਂ ਦੀ ਤਾਕਤ ਨਾਲ ਸਾਰੇ ਸਿਆਸੀ ਦਲਾਂ ਨੂੰ ਕਰ ਰਹੀ ਹੈ ਕਮਜ਼ੋਰ : ਰਾਕੇਸ਼ ਟਿਕੈਤ

09/30/2022 7:15:20 PM

ਬਹਿਰਾਇਚ (ਭਾਸ਼ਾ)- ਭਾਰਤੀ ਕਿਸਾਨ ਯੂਨੀਅਨ (ਭਾਕਿਯੂ) ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਸ਼ੁੱਕਰਵਾਰ ਨੂੰ ਦੋਸ਼ ਲਗਾਇਆ ਕਿ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਪੈਸਿਆਂ ਦੇ ਜ਼ੋਰ 'ਤੇ ਸਾਰੇ ਸਿਆਸੀ ਦਲਾਂ ਨੂੰ ਕਮਜ਼ੋਰ ਕਰ ਰਹੀ ਹੈ ਤਾਂ ਕਿ ਉਹ ਇਕੱਲੇ ਦੇਸ਼ 'ਤੇ ਸ਼ਾਸਨ ਕਰ ਸਕੇ। ਸ਼ੁੱਕਰਵਾਰ ਨੂੰ ਸ਼੍ਰਾਵਸਤੀ ਜਾਂਦੇ ਸਮੇਂ ਆਪਣੇ ਕਾਫ਼ਲੇ ਨੂੰ ਰੋ ਕੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ 'ਚ ਟਿਕੈਤ ਨੇ ਇਕ ਸਵਾਲ ਦੇ ਜਵਾਬ 'ਚ ਕਿਹਾ,''ਇਹ (ਭਾਜਪਾ) ਚਾਹੁੰਦੇ ਹਨ ਕਿ ਪੂਰਾ ਵਿਰੋਧੀ ਧਿਰ ਖ਼ਤਮ ਹੋ ਜਾਵੇ ਅਤੇ ਦੇਸ਼ 'ਚ ਇਕ ਹੀ ਪਾਰਟੀ ਦਾ ਰਾਜ਼ ਹੋਵੇ। ਇਹ ਪੈਸੇ ਦੀ ਤਾਕਤ ਨਾਲ ਸਾਰੇ ਸਿਆਸੀ ਦਲਾਂ ਨੂੰ ਕਮਜ਼ੋਰ ਕਰਨਗੇ।'' ਉਨ੍ਹਾਂ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) 'ਤੇ ਕਾਨੂੰਨ ਲਿਆਉਣ, ਕਿਸਾਨਾਂ ਨੂੰ ਫ਼ਸਲਾਂ ਦੀ ਸਹੀ ਕੀਮਤ ਦਿਵਾਉਣ ਅਤੇ ਜ਼ਮੀਨਾਂ ਦੀ ਲੁੱਟ ਨੂੰ ਲੈ ਕੇ ਕਿਸਾਨ ਦੇਸ਼ 'ਚ ਇਕ ਵੱਡਾ ਅੰਦੋਲਨ ਕਰਨਗੇ।

ਇਹ ਵੀ ਪੜ੍ਹੋ : ਮੱਧ ਪ੍ਰਦੇਸ਼ ਦੇ ਪੰਨਾ ਦੀਆਂ ਖਾਨਾਂ 'ਚੋਂ ਮਿਲੇ 10 ਬੇਸ਼ਕੀਮਤੀ ਹੀਰੇ, 18 ਅਕਤੂਬਰ ਤੋਂ ਹੋਣਗੇ ਨਿਲਾਮ

ਉਨ੍ਹਾਂ ਕਿਹਾ ਕਿ ਦੇਸ਼ ਨੂੰ ਕਿਸਾਨ ਹੀ ਬਚਾ ਸਕਦਾ ਹੈ, ਇਸ ਲਈ ਕਿਸਾਨਾਂ ਦਾ ਸੰਗਠਨ ਕੰਮ ਕਰਦਾ ਰਹੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਗੰਨਾ ਕਿਸਾਨਾਂ ਦਾ ਭੁਗਤਾਨ ਸਮੇਂ ਸਿਰ ਕਰਨ ਦੀ ਗੱਲ ਕਹੀ ਹੈ ਅਤੇ ਜੇਕਰ ਭੁਗਤਾਨ ਨਹੀਂ ਹੋਇਆ ਤਾਂ ਕਿਸਾਨ ਅੰਦੋਲਨ ਕਰਨਗੇ। ਟਿਕੈਤ ਨੇ ਸੱਤਾਧਾਰੀ ਦਲ 'ਤੇ ਬੇਈਮਾਨੀ ਨਾਲ ਚੋਣ ਜਿੱਤਣ ਦਾ ਦੋਸ਼ ਲਗਾਇਆ ਅਤੇ ਦਾਅਵਾ ਕੀਤਾ,''ਵਿਧਾਨ ਸਭਾ ਚੋਣਾਂ 'ਚ ਅਧਿਕਾਰੀਆਂ ਨੇ ਬੇਈਮਾਨੀ ਨਾਲ 100 ਤੋਂ ਵੱਧ ਸੀਟਾਂ ਭਾਜਪਾ ਨੂੰ ਜਿਤਵਾਈ ਹੈ। ਵਿਰੋਧੀ ਧਿਰ ਦੇ ਜੋ ਉਮੀਦਵਾਰ 30-30 ਹਜ਼ਾਰ ਵੋਟ ਨਾਲ ਜਿੱਤ ਰਹੇ ਸਨ, ਉਨ੍ਹਾਂ ਨੂੰ ਬੇਈਮਾਨੀ ਕਰ ਕੇ ਹਰਾ ਦਿੱਤਾ ਗਿਆ।'' ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ ਵਿਸ਼ੇ 'ਚ ਪੁੱਛੇ ਗਏ ਸਵਾਲ 'ਤੇ ਟਿਕੈਤ ਨੇ ਕਿਹਾ ਕਿ ਯਾਤਰਾ ਕੱਢਣਾ ਸਹੀ ਹੈ ਪਰ ਇਨ੍ਹਾਂ ਨੂੰ ਹੋਰ ਪਹਿਲਾਂ ਯਾਤਰਾ ਕੱਢਣੀ ਚਾਹੀਦੀ ਸੀ। ਪਾਪੁਲਰ ਫਰੰਟ ਆਫ਼ ਇੰਡੀਆ (ਪੀ.ਐੱਫ.ਆਈ.) 'ਤੇ ਸਰਕਾਰ ਦੇ ਲਗਾਏ ਪਾਬੰਦੀ 'ਤੇ ਟਿਕੈਤ ਨੇ ਕਿਹਾ ਕਿ ਜੇਕਰ ਕੋਈ ਗਲਤ ਕੰਮ ਕਰ ਰਿਹਾ ਹੋਵੇ ਤਾਂ ਪਾਬੰਦੀ ਸਹੀ ਹੈ ਪਰ ਜੇਕਰ ਪੱਖਪਾਤ ਹੋਇਆ ਹੈ ਤਾਂ ਇਹ ਸਰਕਾਰ ਦੀ ਗਲਤੀ ਹੈ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News