ਭਾਜਪਾ ਦੇ ਨਵੇਂ ਪ੍ਰਦੇਸ਼ ਪ੍ਰਧਾਨ ਸੁਰੇਸ਼ ਕਸ਼ਯਪ ਨੇ ਅਹੁਦਾ ਸੰਭਾਲਿਆ

07/29/2020 4:52:28 PM

ਸ਼ਿਮਲਾ- ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਹਿਮਾਚਲ ਪ੍ਰਦੇਸ਼ ਇਕਾਈ ਦੇ ਨਵੇਂ ਚੁਣੇ ਪ੍ਰਦੇਸ਼ ਪ੍ਰਧਾਨ ਅਤੇ ਸੰਸਦ ਮੈਂਬਰ ਸੁਰੇਸ਼ ਕਸ਼ਯਪ ਨੇ ਅੱਜ ਯਾਨੀ ਬੁੱਧਵਾਰ ਨੂੰ ਅਹੁਦਾ ਸੰਭਾਲ ਲਿਆ। ਇਸ ਮੌਕੇ ਮੁੱਖ ਮੰਤਰੀ ਜੈਰਾਮ ਠਾਕੁਰ ਸਮੇਤ ਪਾਰਟੀ ਦੇ ਸਾਬਕਾ ਪ੍ਰਧਾਨ ਰਾਜੀਵ ਬਿੰਦਲ, ਸਾਬਕਾ ਪ੍ਰਦੇਸ਼ ਪ੍ਰਧਾਨ ਸਤਪਾਲ ਸਿੰਘ ਸੱਤੀ ਅਤੇ ਪ੍ਰਦੇਸ਼ ਸੰਗਠਨ ਮਹਾਮੰਤਰੀ ਪਵਨ ਰਾਣਾ ਵੀ ਹਾਜ਼ਰ ਰਹੇ। ਉਨ੍ਹਾਂ ਨੇ ਪਾਰਟੀ ਦੇ ਪ੍ਰਦੇਸ਼ ਦਫ਼ਤਰ ਜਾ ਕੇ ਅਹੁਦਾ ਗ੍ਰਹਿਣ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੀ ਕਸ਼ਯਪ ਬੇਹੱਦ ਸਰਲ ਸੁਭਾਅ ਦੇ ਵਿਅਕਤੀ ਹਨ ਅਤੇ ਇਨ੍ਹਾਂ ਦੀ ਕੋਈ ਸਿਆਸੀ ਪਿੱਠਭੂਮੀ ਨਹੀਂ ਹੈ। ਸੁਰੇਸ਼ ਕਯਸ਼ਪ ਨੇ 1998 ਤੋਂ 2004 ਤੱਕ ਹਵਾਈ ਫੌਜ 'ਚ ਸੈਨਿਕ ਦੇ ਰੂਪ 'ਚ ਕੰਮ ਕੀਤਾ। 

ਸਾਲ 2006 'ਚ ਭਾਜਪਾ 'ਚ ਸ਼ਾਮਲ ਹੋਏ ਅਤੇ 2007 'ਚ ਪਚਛਾਦ ਵਿਧਾਨ ਸਭਾ ਖੇਤਰ ਤੋਂ ਚੋਣ ਲੜੀ ਪਰ ਚੋਣ ਹਾਰ ਗਏ। ਉਸ ਤੋਂ ਬਾਅਦ ਉਨ੍ਹਾਂ ਨਾਲ ਜਨ ਸੇਵਾ ਕੀਤੀ, ਜਿਸ ਦਾ ਨਤੀਜਾ ਇਹ ਰਿਹਾ ਕਿ ਸਾਲ 2012 ਅਤੇ 2017 'ਚ ਲਗਾਤਾਰ 2 ਵਾਰ ਜਿੱਤ ਕੇ ਵਿਧਾਨ ਸਭਾ ਪਹੁੰਚੇ। 2019 'ਚ ਜਦੋਂ ਪਾਰਟੀ ਨੇ ਇਨ੍ਹਾਂ ਨੂੰ ਲੋਕ ਸਭਾ ਚੋਣਾਂ ਲੜਨ ਲਈ ਕਿਹਾ ਤਾਂ ਉਨ੍ਹਾਂ ਨੇ ਸੀਨੀਅਰ ਲੀਡਰਸ਼ਿਪ ਦੇ ਆਦੇਸ਼ 'ਤੇ ਬਿਨਾਂ ਕੁਝ ਕਹੇ ਸਵੀਕਾਰ ਕੀਤਾ ਅਤੇ ਰਿਕਾਰਡ ਤੋੜ ਵੋਟਾਂ ਨਾਲ ਜਿੱਤ ਕੇ ਸੰਸਦ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਸੰਘਰਸ਼, ਸਾਧਾਰਨ ਪਰਿਵਾਰ ਤੋਂ ਨਿਕਲੇ ਵਰਕਰ ਨੂੰ ਅੱਗੇ ਵਧਾਉਣ ਦੀ ਪਰੰਪਰਾ ਸਿਰਫ਼ ਭਾਜਪਾ 'ਚ ਹੀ ਹੈ। ਇਸ ਤਰ੍ਹਾਂ ਦੀ ਭਾਵਨਾ ਹੋਰ ਸਿਆਸੀ ਦਲਾਂ 'ਚ ਦੇਖਣ ਨੂੰ ਨਹੀਂ ਮਿਲਦੀ।


DIsha

Content Editor

Related News