ਲੋਕ ਸਭਾ ਚੋਣਾਂ ਲਈ ਭਾਜਪਾ ਦਾ ਨਾਅਰਾ, ''ਅਬਕੀ ਬਾਰ, 400 ਪਾਰ''

Thursday, Jan 31, 2019 - 08:19 PM (IST)

ਲੋਕ ਸਭਾ ਚੋਣਾਂ ਲਈ ਭਾਜਪਾ ਦਾ ਨਾਅਰਾ, ''ਅਬਕੀ ਬਾਰ, 400 ਪਾਰ''

ਨਵੀਂ ਦਿੱਲੀ— ਆਗਾਮੀ ਲੋਕ ਸਭਾ ਚੋਣ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਤਿਆਰੀਆਂ ਸੁਰੂ ਕਰ ਦਿੱਤੀਆਂ ਹਨ। ਬੀਜੇਪੀ ਨੇ ਵੀਰਵਾਰ ਨੂੰ ਲੋਕ ਸਭਾ ਚੋਣ ਲਈ ਇਕ ਨਵਾਂ ਨਾਅਰਾ ਤਿਆਰ ਕੀਤਾ ਹੈ। ਭਾਜਪਾ ਦਾ ਨਾਅਰਾ ਹੈ ''ਅਬਕੀ ਬਾਰ, 400 ਪਾਰ''।

ਦੱਸ ਦਈਏ ਕਿ ਇਸ ਸਾਲ ਲੋਕ ਸਭਾ ਚੋਣਾਂ ਹੋਣੀਆਂ ਹਨ ਤੇ ਸੂਤਰਾਂ ਮੁਤਾਬਕ ਮਾਰਚ ਦੇ ਪਹਿਲੇ ਹਫਤੇ 'ਚ ਚੋਣਾਂ ਦਾ ਐਲਾਨ ਹੋ ਸਕਦਾ ਹੈ। ਭਾਜਪਾ ਪ੍ਰਧਾਨ ਅਮਿਤ ਸ਼ਾਹ ਚੋਣਾਂ ਦੇ ਮੱਦੇਨਜ਼ਰ ਸੂਬਿਆਂ ਦਾ ਦੌਰਾ ਕਰ ਰਹੇ ਹਨ। ਉਹ ਵਰਕਰਾਂ 'ਚ ਜੋਸ਼ ਭਰਦੇ ਹੋਏ ਇਕ ਵਾਰ ਫਿਰ ਪ੍ਰਧਾਨ ਮੰਤਰੀ ਦੀ ਅਗਵਾਈ 'ਚ ਭਾਜਪਾ ਸਰਕਾਰ ਬਣਾਉਣ ਦਾ ਸੱਦਾ ਦੇ ਰਹੇ ਹਨ।


author

Inder Prajapati

Content Editor

Related News