ਭਾਜਪਾ ਨੂੰ ਆਪਣਾ ਨਾਂ ਬਦਲ ਕੇ ‘ਭਾਝਪਾ’ ਕਰ ਲੈਣਾ ਚਾਹੀਦਾ ਹੈ : ਅਖਿਲੇਸ਼

Monday, Feb 07, 2022 - 08:57 PM (IST)

ਭਾਜਪਾ ਨੂੰ ਆਪਣਾ ਨਾਂ ਬਦਲ ਕੇ ‘ਭਾਝਪਾ’ ਕਰ ਲੈਣਾ ਚਾਹੀਦਾ ਹੈ : ਅਖਿਲੇਸ਼

ਸਹਾਰਨਪੁਰ (ਉੱਤਰ ਪ੍ਰਦੇਸ਼)– ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦਾ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਸੋਮਵਾਰ ਨੂੰ ਭਾਜਪਾ ’ਤੇ ਹਮਲਾ ਕਰਦੇ ਹੋਏ ਕਿਹਾ ਕਿ ਇਸ ਪਾਰਟੀ ਦਾ ਜੋ ਜਿੰਨਾ ਵੱਡਾ ਨੇਤਾ ਹੈ, ਉਹ ਉਨਾ ਵੱਡਾ ਝੂਠ ਬੋਲ ਰਿਹਾ ਹੈ, ਇਸ ਲਈ ਭਾਜਪਾ ਨੂੰ ਆਪਣਾ ਨਾਂ ਬਦਲ ਕੇ ‘ਭਾਝਪਾ’ ਕਰ ਲੈਣਾ ਚਾਹੀਦਾ ਹੈ। ਅਖਿਲੇਸ਼ ਨੇ ਇੱਥੇ ਇਕ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਇਹ ਉੱਤਰ ਪ੍ਰਦੇਸ਼ ਦੇ ਭਵਿੱਖ ਦੀ ਚੋਣ ਹੈ। ਭਾਜਪਾ ਚੋਣ ਨੂੰ ਕਿਤੇ ਹੋਰ ਲਿਜਾਣਾ ਚਾਹੁੰਦੀ ਹੈ। ਉਹ ਦੋਸ਼ ਦੀ ਸਿਆਸਤ ਕਰ ਰਹੀ ਹੈ। ਅਸੀਂ ਦੇਖਿਆ ਹੈ ਕਿ ਜਿੰਨਾ ਵੱਡਾ ਭਾਜਪਾ ਦਾ ਨੇਤਾ ਹੈ, ਉਹ ਉਨਾ ਹੀ ਝੂਠ ਬੋਲ ਰਿਹਾ ਹੈ। ਜਿਸ ਤਰੀਕੇ ਨਾਲ ਭਾਜਪਾ ਲਗਾਤਾਰ ਝਾਂਸਾ ਦੇ ਰਹੀ ਹੈ, ਝਗੜਾ ਕਰਵਾਉਣ ਦਾ ਕੰਮ ਕਰ ਰਹੀ ਹੈ ਅਤੇ ਝੂਠ ਬੋਲ ਰਹੀ ਹੈ, ਹੁਣ ਭਾਜਪਾ ਨੂੰ ਆਪਣਾ ਨਾਂ ਵੀ ਬਦਲ ਲੈਣਾ ਚਾਹੀਦਾ ਹੈ।

ਇਹ ਖ਼ਬਰ ਪੜ੍ਹੋ- ਕ੍ਰਿਸਟੀਆਨੋ ਰੋਨਾਲਡੋ ਇੰਸਟਾਗ੍ਰਾਮ 'ਤੇ 400 Million ਫਾਲੋਅਰਸ ਹਾਸਲ ਕਰਨ ਵਾਲੇ ਪਹਿਲੇ ਸੈਲੀਬ੍ਰਿਟੀ ਬਣੇ
ਉਨ੍ਹਾਂ ਨੇ ਕਿਹਾ ਕਿ ਪਿਛਲੇ ਦਿਨੀਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਹਾਲ ਹੀ ’ਚ ਇਕ ਇਤਰ ਵਪਾਰੀ ਦੇ ਘਰ ਛਾਪੇਮਾਰੀ ਦੌਰਾਨ ਜੋ ਧਨ ਨਿਕਲਿਆ ਸੀ, ਉਹ ਸਮਾਜਵਾਦੀਆਂ ਦਾ ਸੀ। ਇਸ ਤੋਂ ਵੱਡਾ ਝੂਠ ਹੋਰ ਕੀ ਹੋ ਸਕਦਾ ਹੈ। ਦੇਸ਼ ਦੇ ਵੱਡੇ-ਵੱਡੇ ਅਹੁਦਿਆਂ ’ਤੇ ਬੈਠ ਕੇ ਲੋਕ ਝੂਠ ਬੋਲ ਰਹੇ ਹਨ।

ਇਹ ਖ਼ਬਰ ਪੜ੍ਹੋ- ਕਾਂਗਰਸ ਨੂੰ ਵੱਡਾ ਝਟਕਾ, ਸੀਨੀਅਰ ਕਾਂਗਰਸੀ ਆਗੂ ਦਮਨ ਥਿੰਦ ਬਾਜਵਾ ਭਾਜਪਾ 'ਚ ਹੋਏ ਸ਼ਾਮਲ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News